ਪੱਤਰਕਾਰ ਮੇਜਰ ਸਿੰਘ 'ਤੇ ਤਸ਼ੱਦਦ ਅਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਪੁਲਸ ਅਧਿਕਾਰੀਆਂ ਤੇ 295 ਏ ਤੋਂ ਇਲਾਵਾ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ : ਸੰਘਰਸ਼ਸ਼ੀਲ ਜੱਥੇਬੰਦੀਆਂ

ਮੋਗਾ, 26 ਮਈ (ਜਸਵੰਤ ਗਿੱਲ ) ਚੰਡੀਗੜ੍ਹ-ਮੁਹਾਲੀ ਤੋਂ ਪਹਿਰੇਦਾਰ ਦੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਉੱਤੇ ਪੁਲਸ ਵੱਲੋਂ ਕੀਤੇ ਗਏ ਤਸ਼ੱਦਦ ਤੇ ਕਕਾਰਾਂ ਦੀ ਬੇਅਦਬੀ ਦੇ ਵਿਰੋਧ ਵਿੱਚ ਅੱਜ ਮੋਗਾ ਦੀਆਂ ਧਾਰਮਿਕ, ਸਮਾਜਿਕ ਜਥੇਬੰਦੀਆਂ ਤੇ ਪੱਤਰਕਾਰ ਭਾਈਚਾਰੇ ਵੱਲੋਂ ਮੋਗਾ ਦੇ ਨੇਚਰ ਪਾਰਕ ਵਿਖੇ ਮਨੁੱਖੀ ਦੂਰੀ ਨੂੰ ਕਾਇਮ ਰੱਖਦੇ ਹੋਏ ਮੂੰਹ ਤੇ ਮਾਸਕ ਪਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਡੀ.ਟੀ.ਐਫ ਦੇ ਸੂਬਾ ਪ੍ਰਧਾਨ ਦਿਗ ਵਿਜੇਪਾਲ, ਇੰਟਕ ਦੇ ਜ਼ਿਲ•ਾ ਪ੍ਰਧਾਨ ਐਡਵੋਕੇਟ ਵਿਜੇ ਧੀਰ, ਲੋਕ ਸੰਗਰਾਮ ਮੰਚ ਦੇ ਸੂਬਾ ਪ੍ਰਧਾਨ ਤਾਰਾ ਸਿੰਘ, ਕਰਮਜੀਤ ਸਿੰਘ ਮਾਣੂੰਕੇ ਇਲਾਕਾ ਸਕੱਤਰ ਨੌਜਵਾਨ ਭਾਰਤ ਸਭਾ, ਬਲੌਰ ਸਿੰਘ ਘੱਲ ਕਲਾਂ ਬੀ.ਕੇ.ਯੂ ਏਕਤਾ ਉਗਰਾਹਾਂ, ਸ਼ਹੀਦ ਜੈਤਾ ਸਿੰਘ ਮਿਸ਼ਨ ਦੇ ਆਗੂ ਮਾਸਟਰ ਸੁਖਮੰਦਰ ਸਿੰਘ, ਨਸ਼ਾ ਵਿਰੋਧੀ ਸੰਸਥਾ ਦੇ ਮੁਖੀ ਸੁਖਵਿੰਦਰ ਸਿੰਘ ਆਜ਼ਾਦ, ਸਾਧੂ ਸਿੰਘ ਧੰਮੂ ਢਾਡੀ ਸਮਾਲਸਰ, ਦਰਸ਼ਨ ਸਿੰਘ ਤੂਰ ਜਮੂਹਰੀ ਅਧਿਕਾਰ ਸਭਾ, ਪਹਿਰੇਦਾਰ ਦੇ ਜਿਲਾ ਇੰਚਾਰਜ ਇਕਬਾਲ ਸਿੰਘ ਖਹਿਰਾ, ਜਸਵਿੰਦਰ ਸਿੰਘ ਘੋਲੀਆ ਯੂਨਾਈਟਿਡ ਅਕਾਲੀ ਦਲ, ਕੁਲਵੰਤ ਸਿੰਘ ਰਾਮ ਰਾਮਗੜ•ੀਆ ਬਸਪਾ, ਦਰਸ਼ਨ ਸਿੰਘ ਘੋਲੀਆ ਚਿੱਲੜ ਹੋਂਦ ਸੰਘਰਸ਼ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ•ਾ ਪ੍ਰਧਾਨ ਬਲਰਾਜ ਸਿੰਘ ਖ਼ਾਲਸਾ ਨੇ ਕਿਹਾ ਕਿ ਸਰਕਾਰਾਂ ਵਲੋਂ ਪੁਲਸੀਏ ਤੰਤਰ ਰਾਂਹੀਂ ਲੋਕਾਂ ਦੀ ਹੱਕਾਂ ਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਦੀ ਅਵਾਜ਼ ਬੁਲੰਦ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਨਿਸ਼ਾਨੇ ਬਣਾਕੇ ਜਿਥੇ ਉਨ•ਾਂ ਦੀ ਅਵਾਜ਼ ਨੂੰ ਦਬਾਉਣ ਲਈ ਕਤਲ ਤੱਕ ਕਰਵਾਏ ਜਾਂਦੇ ਹਨ ਉਥੇ ਹੀ ਉਨ•ਾਂ ਤੇ ਅਣਮਨੁੱਖੀ ਤਸ਼ੱਦਦ ਕਰਕੇ ਉਨ•ਾਂ ਨੂੰ ਆਪਣੇ ਨਿਸ਼ਾਨੇ ਤੋਂ ਥਿੜਕਾਉਣ ਦੀਆਂ ਕੋਝੀਆਂ ਸਾਜਸ਼ਾਂ ਰਚੀਆਂ ਜਾ ਰਹੀਆਂ ਹਨ ਉਨ•ਾਂ ਕਿਹਾ ਕਿ ਇਸੇ ਕੜੀ ਤਹਿਤ ਹੀ ਚੰਡੀਗੜ• ਦੇ ਦੋ ਧਿਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਚੱਲ ਰਹੇ ਵਿਵਾਦ ਦੀ ਪੱਤਰਕਾਰ ਮੇਜਰ ਸਿੰਘ ਵਲੋਂ ਰਿਪੋਟਿੰਗ ਕਰਨ ਦੇ ਮੰਤਵ ਨਾਲ ਉਥੇ ਪੁੱਜੇ ਤਾਂ ਦੋ ਥਾਣੇਦਾਰਾਂ ਵਲੋਂ ਜਿਥੇ ਉਨ•ਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਉਥੇ ਹੀ ਉਸ ਅਮ੍ਰਿਤਧਾਰੀ ਸਿੱਖ ਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਉਨ•ਾਂ ਕਿਹਾ ਕਿ ਭਾਵੇ ਉਨ•ਾਂ ਪੁਲਸ ਅਧਿਕਾਰੀਆਂ ਨੂੰ ਮੁਅਤਲ ਕਰਨ ਦੀ ਗੱਲ ਕੀਤੀ ਗਈ ਹੈ ਪਰ ਸਮੂਹ ਪੰਜਾਬ ਦੀਆਂ ਸੰਘਰਸ਼ਸ਼ੀਲ ਜੱਥੇਬੰਦੀਆਂ ਨੂੰ ਇਹ ਮਨਜੂਰ ਨਹੀ। ਉਨ•ਾਂ ਕਿਹਾ ਕਿ ਦੋਹਾਂ ਥਾਣੇਦਾਰਾਂ ਤੇ ਹੋਰ ਪੁਲਸ ਕਰਮਚਾਰੀਆਂ ਵਲੋਂ ਜਿਨ•ਾਂ ਵਲੋਂ ਮੇਜਰ ਸਿੰਘ ਦੀ ਕੁੱਟਮਾਰ ਤੇ ਕਕਾਰਾਂ ਦੀ ਬੇਅਦਬੀ ਕੀਤੀ ਗਈ ਹੈ ਉਨ•ਾਂ ਖਿਲਾਫ 295 ਏ ਤੋਂ ਇਲਾਵਾ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇ। ਜੇਕਰ ਪੰਜਾਬ ਪੁਲਸ ਦੇ ਮੁੱਖੀ ਵਲੋਂ ਤਸ਼ੱਦਦ ਕਰਨ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਸਮੁੱਚੇ ਪੰਜਾਬ ਵਿੱਚ ਸਾਰੀਆਂ ਜੱਥੇਬੰਦੀਆਂ ਵਲੋਂ ਸਾਂਝੇ ਤੌਰ ਤੇ ਤਿੱਖਾ ਸੰਘਰਸ਼ ਵਿਢਿਆ ਜਾਵੇਗਾ। ਅੱਜ ਦੇ ਪ੍ਰਦਰਸ਼ਨ ਦੌਰਾਨ ਬੀ.ਕੇ.ਯੂ ਕਾਦੀਆਂ ਦੇ ਜਨਰਲ ਸਕੱਤਰ ਗੁਲਜਾਰ ਸਿੰਘ ਘੱਲਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਜਿਲ•ਾ ਪ੍ਰਧਾਨ ਪ੍ਰਗਟ ਸਿੰਘ ਸਾਫੂਵਾਲਾ, ਜਗਜੀਤ ਸਿੰਘ ਖੋਸਾ ਜਿਲ•ਾ ਜਥੇਦਾਰ ਦਲ ਖ਼ਾਲਸਾ, ਪੀ ਐੱਸ ਐੱਸ ਐੱਫ ਰਜਿੰਦਰ ਰਿਆੜ, ਪੰਜਾਬ ਸਟੂਡੈਂਟਸ ਯੂਨੀਅਨ ਮੋਗਾ ਦੇ ਪ੍ਰਧਾਨ ਮੋਹਨ ਸਿੰਘ ਅੌਲਖ, ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਆਗੂ ਵਿੱਕੀ ਮਹੇਸਰੀ, ਆਲ ਇੰਡੀਆ ਸੁਖਜਿੰਦਰ ਮਹੇਸਰੀ, ਬਲਜੀਤ ਸਿੰਘ ਖ਼ਾਲਸਾ ਸਰਪ੍ਰਸਤ ਸਤਿਕਾਰ ਕਮੇਟੀ, ਬਲਕਰਨ ਸਿੰਘ ਢਿੱਲੋਂ, ਭਾਈ ਰਣਜੀਤ ਸਿੰਘ ਲੰਗੇਆਣਾ, ਪੱਤਰਕਾਰ ਮਹਿੰਦਰ ਸਿੰਘ ਰੱਤੀਆਂ, ਅਮਰਜੀਤ ਸਿੰਘ ਬੱਬਰੀ, ਪੱਤਰਕਾਰ ਰਾਜਿੰਦਰ ਸਿੰਘ ਕੋਟਲਾ, ਪੱਤਰਕਾਰ ਗੁਰਮੀਤ ਸਿੰਘ ਸ਼ੂਕਾ, ਪੱਤਰਕਾਰ ਡਾ ਕੁਲਵੰਤ ਸਿੰਘ ਖੋਸਾ ਕੋਟਲਾ, ਪੱਤਰਕਾਰ ਸਤਨਾਮ ਸਿੰਘ ਫਤਿਹਗੜ• ਪੰਜਤੂਰ ਜੋਗਿੰਦਰ ਸਿੰਘ ਮੋਗਾ, ਸਰਬਜੀਤ ਸਿੰਘ ਰੌਲੀ, ਨਵਦੀਪ ਮਹੇਸ਼ਰੀ ਕੁਲਵਿੰਦਰ ਸਿੰਘ ਸੋਨੂੰ, ਵਕੀਲ ਮਹਿਰੋਂ, ਵਿਪਨ ਉਕਾੜਾ, ਭਵਨਦੀਪ ਸਿੰਘ ਪੁਰਬਾ ਮੁੱਖ ਸੰਪਾਦਕ ਮਹਿਕ ਵਤਨ ਦੀ, ਜੋਗਿੰਦਰ ਸਿੰਘ ਗਿੱਲ, ਗੁਰਦੇਵ ਸਿੰਘ ਭੰਮ, ਸੋਨੂੰ, ਦੀਪਕ ਸਿੰਗਲਾ, ਹਰਜੀਤ ਸਿੰਘ ਵਲੋਂ ਇਲਾਵਾ ਵੱਡੀ ਗਿਣਤੀ ਵਿੱਚ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਮੌਜੂਦ ਸਨ। ਇਸ ਰੋਸ ਪ੍ਰਦਰਸ਼ਨ 'ਚ ਮੰਚ ਦਾ ਸੰਚਾਲਨ ਆਲ ਇੰਡੀਆ ਸਟੂਡੈਂਟ ਯੂਨੀਅਨ ਦੇ ਜਿਲ•ਾ ਪ੍ਰਧਾਨ ਮੋਹਨ ਸਿੰਘ ਔਲਖ ਬਖੂਬੀ ਕੀਤਾ ਗਿਆ। ਅੰਤ ਵਿੱਚ ਸਮੁੱਚੀਆਂ ਜੱਥੇਬੰਦੀਆਂ ਵਲੋਂ ਮੁੱਖ ਮੰਤਰੀ ਪੰਜਾਬ ਤੇ ਪੁਲਸ ਮੁੱਖੀ ਪੰਜਾਬ ਦੇ ਮਾਨ ਤੇ ਮੌਕੇ ਤੇ ਪੁੱਜੇ ਐਸ.ਡੀ.ਐਮ ਮੋਗਾ ਸਤਵੰਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।


