ਸਰਕਾਰੀ ਪੌਲੀਟੈਕਨਿਕ ਕਾਲਜ ਵਿੱਚ ਦਾਖਲਾ ਲੈਣ ਵਾਸਤੇ ਵਿਦਿਆਰਥੀ ਆਨ ਲਾਈਨ ਕਰਨ ਅਪਲਾਈ-ਪਿ੍ਰੰ: ਦਲਜਿੰਦਰ ਸਿੰਘ

ਮੋਗਾ, 26 ਮਈ (ਜਸ਼ਨ)- ਨਜਦੀਕੀ ਪਿੰਡ ਗੁਰੂ ਤੇਗ ਬਹਾਦਰ ਗੜ੍ਹ ਵਿੱਚ ਸਥਿਤ ਸਰਕਾਰੀ ਬਹੁ ਤਕਨੀਕੀ ਪੌਲੀਟਿਕਨਿਕ ਕਾਲਜ ਵਿੱਚ ਦਾਖਲਾ ਲੈਣ ਵਾਸਤੇ ਵਿਦਿਆਰਥੀ ਆਪਣੇ ਘਰ ਤੋਂ ਹੀ ਆਨ ਲਾਈਨ ਅਪਲਾਈ ਕਰ ਸਕਦੇ ਹਨ ।ਇੰਨਾ੍ਹ ਗੱਲਾਂ ਦਾ ਪ੍ਰਗਟਾਵਾ ਕਾਲਜ ਦੇ ਪਿ੍ਰੰਸੀਪਲ ਦਲਜਿੰਦਰ ਸਿੰਘ ਨੇ ਕੀਤਾ ।ਉਨਾ੍ਹ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਕਾਰਨ ਪੰਜਾਬ ਵਿੱਚ ਲਾਕਡਾਊਨ ਅਤੇ ਕਰਫਿਉੂ ਦੀ ਸਥਿਤੀ ਹੋਣ ਤੇ ਮਾਪਿਆਂ ਵਿੱਚ ਬੱਚਿਆਂ ਨੂੰ ਤਕਨੀਕੀ ਸਿੱਖਿਆ ਵਿੱਚ ਦਾਖਲੇ ਲੈਣ ਦੀ ਭਾਰੀ ਚਿੰਤਾ ਹੈ।ਇਸ ਸਮੱਸਿਆ ਦੇ ਹੱਲ ਵਾਸਤੇ ਸ਼੍ਰੀ ਪਵਨ ਕੁਮਾਰ ਅਕਾਦਮਿਕ ਅਫਸਰ, ਸ਼੍ਰੀ ਪਰਮਿੰਦਰ ਸਿੰਘ ਸਹਾਇਕ ਅਕਾਦਮਿਕ ਅਫਸਰ, ਕੁਲਵੀਰ ਸਿੰਘ ਕੰਪਿਊਟਰ ਇੰਚਾਰਜ਼, ਸ਼੍ਰੀ ਸ਼ੁਰੇਸ਼ ਕੁਮਾਰ ਮੁਖੀ ਕੈਮੀਕਲ ਵਿਭਾਗ,ਬਲਵਿੰਦਰ ਸਿੰਘ ਲੈਕਚਰਾਰ ਫਿਜਿਕਸ ਅਤੇ ਹੋਰ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੇ ਦਾਖਲੇ ਵਾਸਤੇ ਇੱਕ ਫਾਰਮ ਤਿਆਰ ਕੀਤਾ ਗਿਆ ਹੈ ਜੋ ਕਿ ਕਾਲਜ ਦੀ ਵੈਬਸਾਈਟ (www.gpcgtbghar.org) ਦੇ ਉਪਲੱਬਧ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ਼ੁਰੇਸ਼ ਕੁਮਾਰ ਮੁਖੀ ਕੈਮੀਕਲ ਵਿਭਾਗ ਨੇ ਦੱਸਿਆ ਕਿ ਵਿਦਿਆਰਥੀ ਕਿਸੇ ਵੀ ਜਾਣਕਾਰੀ ਵਾਸਤੇ ਕਾਲਜ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਕਿਸੇ ਵੀ ਕੋਰਸ ਵਿੱਚ ਦਾਖਲਾ ਲੈਣ ਲਈ ਫਾਰਮ ਘਰ ਤੋਂ ਹੀ ਭਰ ਕੇ ਅੱਪਲੋਡ ਕਰ ਸਕਦੇ ਹਨ।ਇਸ ਨਾਲ ਉਨਾ੍ਹ ਦਾ ਸਮਾਂ ਵੀ ਬਚੇਗਾ ਅਤੇ ਟੈਕਨੀਕਲ ਸਿੱਖਿਆ ਵਿੱਚ ਦਾਖਲਾ ਲੈਣ ਦਾ ਉਨਾ੍ਹ ਦਾ ਸੁਪਨਾ ਵੀ ਪੂੁਰਾ ਹੋਵੇਗਾ ।ਉਨਾ੍ਹ ਕਿਹਾ ਕਿ ਕਾਲਜ ਵਿੱਚ ਦਾਖਲਾ ਲੈ ਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਵਾਸਤੇ ਵਧੀਆ ਨੌਕਰੀਆਂ ਦਾ ਪ੍ਰਬੰਧ ਕਰਨ ਵਾਸਤੇ ਕਾਲਜ ਵੱਲੋਂ ਸਮੇ ਸਮੇ ਤੇ ਪਲੇਸਮੈਂਟ ਕਰਵਾਈ ਜਾਦੀ ਹੈ ਇਸ ਵਾਸਤੇ ਵਿਦਿਆਰਥੀਆਂ ਨੂੰ ਇਸ ਸੁਨਹਿਰੇ ਮੌਕੇ ਦਾ ਫਾਇਦਾ ਜਰੂਰ ਉਠਾਉਣਾ ਚਾਹੀਦਾ ਹੈ।


