ਸਰਕਾਰ ਮਿੰਨੀ ਬੱਸਾ ਦਾ ਇੱਕ ਸਾਲ ਦਾ ਟੈਕਸ,ਬੀਮਾ ਅਤੇ ਪਾਸਿੰਗ ਮੁਆਫ ਕਰੇ : ਪਰਧਾਨ ਸੰਘਾ

ਬਾਘਾਪੁਰਾਣਾ ,26 ਮਈ(ਰਾਜਿੰਦਰ ਸਿੰਘ ਕੋਟਲਾ) ਮਿੰਨੀ ਬੱਸ ਅਪਰੇਟਰਾਂ ਦੀ ਇੱਕ ਜਰੂਰੀ ਮੀਟਿੰਗ ਬਾਘਾਪੁਰਾਣਾ  ਬੱਸ ਸਟੈਂਡ ਵਿੱਚ ਪਰਧਾਨ ਨਛੱਤਰ ਸਿੰਘ ਸੰਘਾ ਦੀ ਪਰਧਾਨਗੀ ਹੇਠ ਹੋਈ  ਇਸ ਮੀਟਿੰਗ ਵਿੱਚ ਮਿੰਨੀ ਬੱਸ ਅਪਰੇਟਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਕਰਫਿਊ ਖਤਮ ਕਰ ਦਿੱਤਾ ਹੈ ਪਰ ਤਾਲਾਬੰਦੀ ਕੱਤੀ ਮਈ ਤੱਕ ਜਾਰੀ ਹੈ ਸਰਕਾਰ ਨੇ ਕੁਝ ਖਾਸ ਹਦਾਇਤਾਂ ਤੇ ਪੰਜਾਬ ਅੰਦਰ ਸਰਕਾਰੀ ਬੱਸਾਂ ਚਲਾਉਣ ਦੀ ਇਜਾਜਤ ਦੇ ਦਿੱਤੀ ਹੈ ਜਿਸ ਦੇ ਚੱਲਦਿਆਂ ਮਿੰਨੀ ਬੱਸ ਅਪਰੇਟਰਾਂ ਵੱਲੋਂ ਸਰਕਾਰ ਤੋ ਮੰਗ ਕੀਤੀ ਹੈ ਕਿ ਸਾਨੂੰ ਵੀ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਸਾਡਾ ਮਿੰਨੀ ਬੱਸ ਅਪਰੇਟਰਾਂ ਦਾ ਰੁਜਗਾਰ ਦਾ ਸਾਧਨ ਸਿਰਫ ਤੇ ਸਿਰਫ ਮਿੰਨੀ ਬੱਸਾਂ ਹੀ ਹਨ ਇਨ੍ਹਾਂ ਦੇ ਚੱਲਣ ਦੇ ਨਾਲ ਸਾਡਾ ਤੇ ਸਾਡੇ ਡਰਾਈਵਰ ਕਨੈਕਟਰ  ਹਾਕਰਾਂ ਗ੍ਰੀਸਾ ਮਕੈਨਿਕਾਂ ਦੇ ਘਰਾਂ ਦਾ ਚੁੱਲ੍ਹਾ ਤਪਦਾ ਹੈ ਲਾਕਡਾਨ ਦੇ ਚੱਲਦੇ  ਅੱਜ ਤੱਕ ਕਿਸੇ ਵੀ ਪ੍ਰਸ਼ਾਸਨ ਅਧਿਕਾਰੀ ਨੇ ਅਤੇ ਨਾ ਹੀ ਕਿਸੇ ਵੀ ਸਰਕਾਰ ਦੇ ਨੁਮਾਇੰਦਿਆਂ ਨੇ ਹੁਣ ਤੱਕ ਸਾਡੀ ਕੋਈ ਸਾਰ ਨਹੀਂ ਲਈ ਅਤੇ ਬਾਘਾ ਪੁਰਾਣਾ ਸਹਿਰ ਤੋਂ ਆਟੋ ਰਿਕਸ਼ਾ ਥ੍ਰੀ ਵੀਲਰ ਸਹਿਰ ਤੋਂ ਪਿੰਡਾਂ ਵੱਲ ਆਮ ਚੱਲਦੇ ਦਿਖਾਈ ਦਿੰਦੇ ਹਨ ਜੋ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਬਿਨਾਂ ਟੈਕਸ ਬਿਨਾਂ ਪਾਸਿੰਗ ਤੋਂ ਸਰਕਾਰ ਨੂੰ ਚੂਨਾ ਲਾ ਕੇ ਚੱਲ ਰਹੇ ਹਨ ਅਤੇ ਇਹ ਪਿੰਡਾਂ ਨੂੰ ਚੱਲਣ ਕਰਕੇ ਮਿੰਨੀ ਬੱਸਾਂ ਜੋ ਬੰਦ ਖੜ੍ਹੀਆਂ ਹਨ ਉਨ੍ਹਾਂ ਦਾ ਰੁਜਗਾਰ ਵੀ ਖਤਮ ਕਰ ਰਹੇ ਹਨ ਪਰਧਾਨ ਨਛੱਤਰ ਸਿੰਘ ਸੰਘਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਆਟੋ ਰਿਕਸਅਿਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਅਤੇ ਉਨ੍ਹਾ ਨੂੰ ਮਿੰਨੀ ਬੱਸਾਂ ਚਲਾਉਣ ਦੀ ਇਜਾਜਤ ਵੀ ਦਿੱਤੀ ਜਾਵੇ।  ਪਰਧਾਨ ਸੰਘਾ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਸਾਡਾ ਮਿੰਨੀ ਬੱਸਾਂ ਦਾ ਇੱਕ ਸਾਲ ਦਾ ਟੈਕਸ ਪਾਸਿੰਗ ਬੀਮਾਂ ਮਾਫ਼ ਕੀਤਾ ਜਾਵੇ ਅਤੇ ਕਿਸਤਾਂ ਦਾ ਸਮਾਂ ਵੀ ਬਿਨਾਂ ਵਿਆਜ ਤੋਂ ਤਿੰਨ ਮਹੀਨੇ ਅੱਗੇ ਕੀਤਾ ਜਾਵੇ । ਇਸ ਸਮੇਂ ਮੀਟਿੰਗ ਵਿੱਚ  ਮਿੰਨੀ ਬੱਸ ਯੂਨੀਅਨ ਮੀਤ ਪ੍ਰਧਾਨ ਇਕਬਾਲ ਸਿੰਘ ਦਿਲਬਾਗ ਸਿੰਘ ਬਰਾੜ, ਜਗਮੋਹਨ ਸਿੰਘ ,ਕੁਲਦੀਪ ਸਿੰਘ ਸੰਘਾ, ਸਵਰਨ ਸਿੰਘ, ਗੁਰਸੇਵਕ ਸਿੰਘ ,ਮੋਹਨ ਸਿੰਘ, ਸਤਨਾਮ ਸਿੰਘ ਆਦਿ ਹੋਰ ਬੱਸ ਅਪਰੇਟਰ ਵੀ ਹਾਜ਼ਰ ਸਨ ।