ਧਾਰਮਕਿ ਸਥਾਨਾਂ ਤੇ ਪ੍ਰੋਗਰਾਮ ਕਰਨ ਦੀ ਆਗਿਆ ਦੇਵੇ ਸਰਕਾਰ,ਧਾਰਮਿਕ ਸਥਾਨਾਂ ਤੇ ਆ ਕੇ ਮਨ ਨੂੰ ਮਿਲਦੀ ਹੈ ਸ਼ਾਤੀ-ਸੰਤ ਮਹਾਪੁਰਸ਼

ਨੱਥੂਵਾਲਾ ਗਰਬੀ, 25 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ):ਪੰਜਾਬ ਵਿੱਚ ਕੋਰੋਨਾ ਮਹਾਮਾਰੀ ਦੇ ਚੱਲਦੇ ਹੋਏ ਸਾਰੇ ਧਾਰਮਕਿ ਸਥਾਨ ਬੰਦ ਹਨ , ਸੰਗਤਾਂ ਨੂੰ ਦਰਸ਼ਨ ਕਰਨ ਦੀ ਆਗਿਆ ਨਹੀ ਹੈ ਅਤੇ ਨਾ ਹੀ ਸੰਗਤਾਂ ਰਲ ਕੇ ਕੋਈ ਧਾਰਮਿਕ ਸਮਾਗਮ ਕਰ ਸਕਦੀਆਂ ਹਨ।ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਸਾਰੇ ਧਾਰਮਕਿ ਸਥਾਨਾਂ ਤੇ ਲੱਗੀ ਪਾਬੰਦੀ ਖਤਮ ਕੀਤੀ ਜਾਵੇ ਤਾ ਜੋ ਗੁਰੂ ਘਰਾਂ ਵਿੱਚ ਪਹੁੰਚ ਕੇ ਸੰਗਤਾਂ ਦਰਸ਼ਨ ਕਰ ਸਕਣ। ਇੰਨਾ੍ਹ ਲੱਗਾ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਸੰਤ ਬਾਬਾ ਲਾਲ ਦਾਸ ਜੀ ਲੰਗੇਆਣੇ ਵਾਲੇ, ਸੰਤ ਬਾਬਾ ਇਕਬਾਲ ਸਿੰਘ ਜੀ ਨੱਥੂਵਾਲਾ ਗਰਬੀ ਵਾਲੇ ਅਤੇ ਭਾਈ ਰਣਜੀਤ ਸਿੰਘ ਖਾਲਸਾ ਲੰਗੇਆਣੇ ਵਾਲਿਆਂ ਨੇ ਕੀਤਾ ।ਉਨਾ੍ਹ ਕਿਹਾ ਕਿ ਧਾਰਮਿਕ ਸਥਾਨਾਂ ਤੇ ਜਾ ਕੇ ਮਨ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ ।ਟੈਨਸ਼ਨਾਂ ਅਤੇ ਭੱਜ ਦੌੜ ਵਾਲੀ ਜਿੰਦਗੀ ਵਿੱਚੋਂ ਕੁਝ ਪਲ ਕੱਢ ਕੇ ਜਦੋ ਕੋਈ ਆਦਮੀ ਗੁਰੂ ਘਰ ਜਾਂਦਾ ਹੈ ਤਾ ਉਸ ਇਨਸਾਨ ਨੂੰ ਬਹੁਤ ਸਕੂਨ ਮਿਲਦਾ ਹੈ।ਉਨਾ੍ਹ ਕਿਹਾ ਕਿ ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਸ਼ਰਾਬ ਦੇ ਠੇਕੇ ਤਾ ਖੁੱਲੇ ਹਨ ਪਰ ਧਾਰਮਿਕ ਸਥਾਨ ਬੰਦ ਹਨ।ਸੰਤਾਂ ਨੇ ਕਿਹਾ ਕਿ ਇਹ ਪੰਜਾਬ ਦੇ ਗੁਰੂ ਘਰ ਹੀ ਹਨ ਜੋ ਕਿ ਲਾਕਡਾਊਨ ਦੇ ਔਖੇ ਸਮੇ ਦੌਰਾਨ ਲੋੜਵੰਧਾਂ ਦੀ ਖੁੱਲ ਕੇ ਮਦਦ ਕਰਨ ਵਾਸਤੇ ਅੱਗੇ ਆਏ ਹਨ ਜਿਸ ਦੀ ਬਦੌਲਤ ਲੱਖਾਂ ਲੋਕ ਰੋਜਾਨਾਂ ਗੁਰੂ ਘਰਾਂ ਵਿੱਚ ਤਿਆਰ ਲੰਗਰ ਛੱਕਦੇ ਹਨ ।ਸੰਤਾਂ ਨੇ ਕਿਹਾ ਕਿ ਪੰਹਾਬ ਸਰਕਾਰ ਨੂੰ ਸ਼ਰਾਬ ਦੇ ਠੇਕੇ ਖੋਹਲ ਕੇ ਆਪਣੀ ਆਮਦਨ ਵਧਾਉਣ ਦਾ ਪੂੁਰਾ ਫਿਕਰ ਹੈ ਪਰ ਜਿੱਥੇ ਲੱਖਾਂ ਲੋਕ ਰੋਜਾਨਾਂ ਲੰਗਰ ਛੱਕਦੇ ਹਨ ਉੱਥੇ ਵੀ ਆਮਦਨ ਦੀ ਜਰੂਰਤ ਹੈ ਇਸ ਗੱਲ ਦਾ ਵੀ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਹੈ ।ਉਨਾ੍ਹ ਕਿਹਾ ਕਿ ਪੰਜਾਬ ਦੇ ਸਾਰੇ ਬਜਾਰ ਖੱਲ ਚੁੱਕੇ ਹਨ ਲੋਕ ਹੁਣ ਆਪਣਾ ਬਚਾਅ ਕਿਸ ਤਰਾ੍ਹ ਕਰਨਾ ਹੈ ਇਸ ਗੱਲ ਨੂੰ ਵੀ ਭਲੀ ਭਾਤ ਸਮਝ ਚੁੱਕੇ ਹਨ ਤਾ ਸਰਕਾਰ ਨੂੰ ਸ਼ੋਸ਼ਲ ਡੈਸ਼ਟੈਸ਼ ਦਾ ਬਹਾਨਾ ਨਹੀ ਬਣਾਉਣਾ ਚਾਹੀਦਾ ਅਤੇ ਤੁਰੰਤ ਧਾਰਮਿਕ ਸਥਾਨ ਖੋਹਲ ਕੇ ਧਾਰਮਿਕ ਸਮਾਗਮ ਕਰਨ ਦੀ ਆਗਿਆ ਦੇਣੀ ਚਾਹੀਦੀ ਹੈ।


