ਵਿਧਾਇਕ ਡਾ: ਹਰਜੋਤ ਕਮਲ ਨੇ ਪੰਜ ਘੋਨੇ ਪੁਲਾਂ ਨੂੰ ਚੌੜੇ ਕਰਵਾਉਣ ਦੇ ਕਾਰਜ ਦਾ ਲਿਆ ਜਾਇਜ਼ਾ

ਮੋਗਾ,26 ਮਈ (ਜਸ਼ਨ):  ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਹਲਕੇ ਵਿਚ ਵਿਕਾਸ ਕਾਰਜਾਂ ਦੀ ਗਤੀ ਨੂੰ ਤੇਜ਼ ਕਰਦਿਆਂ ਵੱਖ ਵੱਖ ਪਿੰਡਾਂ ਦੇ ਘੋਨੇ ਪੁਲਾਂ ਨੂੰ ਚੌੜਾ ਕਰਵਾਉਂਦਿਆਂ ਕੀਮਤੀ ਜਾਨਾਂ ਦਾ ਖੌਅ ਬਣੇ ਪੁਲਾਂ ਦੀ ਮੁੜ ਉਸਾਰੀ ਕਰਵਾਈ ਹੈ। ਡਾ: ਹਰਜੋਤ ਕਮਲ ਨੇ ਦੱਸਿਆ ਕਿ ਸਲ੍ਹੀਣਾ ਤੋਂ ਸੱਦਾ ਸਿੰਘ ਵਾਲਾ ਦੇ  2 ਪੁਲ,ਦੌਲਤਪੁਰਾ ਤੋਂ ਅਟਾਰੀ ਦਾ 1 ਪੁਲ,ਮਹੇਸਰੀ ਤੋਂ ਕਾਲੀਏ ਵਾਲੇ  ਦੇ 1 ਪੁਲ ਸਮੇਤ ਕੁੱਲ 5 ਪੁਲਾਂ ਦੀ ਮੁੜ ਉਸਾਰੀ ਕਰਕੇ ਚੌੜੇ ਕਰਕੇ ਬਣਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਪੁਲ ਪਿਛਲੇ 50 ਸਾਲਾਂ ਤੋਂ ਮਹਿਜ਼ 12 ਫੁੱਟ ਚੌੜੇ ਬਣੇ ਹੋਏ ਸਨ ਤੇ ਇਹਨਾਂ ਪੁਲਾਂ ਤੋਂ ਗੁਜ਼ਰਦੇ ਵਾਹਨਾਂ ਅਤੇ ਕੰਬਾਈਨਾਂ ਕਾਰਨ ਉਹਨਾਂ ਪੁਲਾਂ ਦੀਆਂ ਮੌਣਾਂ ਹਰ ਸਾਲ ਟੁੱਟ ਜਾਂਦੀਆਂ ਸਨ ,ਜਿਸ ਕਾਰਨ ਸਰਕਾਰ ਵੱਲੋਂ ਰਿਪੇਅਰ ਕਰਨ ਦੇ ਬਾਵਜੂਦ ਇਹ ਪੁਲ ਅਸੁਰੱਖਿਅਤ ਹੋਣ ਕਰਕੇ ਘੋਨੇ ਪੁਲਾਂ ਦੇ ਨਾਮ ਨਾਲ ਜਾਣੇ ਜਾਣ ਲੱਗੇ ਸਨ ,ਪਰ ਹੁਣ ਉਹਨਾਂ ਨੇ ਨਿੱਜੀ ਤੌਰ ’ਤੇ ਯਤਨ ਕਰਕੇ ਪੰਜਾਬ ਸਰਕਾਰ ਤੋਂ ਇਹਨਾਂ ਪੁਲਾਂ ਨੂੰ 25 ਫੁੱਟ ਚੌੜੇ ਬਣਾਉਣ ਦੀ ਮਨਜ਼ੂਰੀ ਹਾਸਲ ਕੀਤੀ ਹੈ ਅਤੇ ਇਹ ਪੁਲ ਤਕਰੀਬਨ ਬਣ ਕੇ ਤਿਆਰ ਹੋ ਚੁੱਕੇ ਹਨ । ਉਹਨਾਂ ਆਖਿਆ ਕਿ ਇਹਨਾਂ ਪੁਲਾਂ ਨੂੰ ਚੌੜੇ ਕਰਨ ਮੌਕੇ ਗੁਣਵੱਤਾ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਇਹ ਪੁਲ ਚੌੜੇ ਹੋਣ ਕਰਕੇ ਹੁਣ ਕੀਮਤੀ ਜਾਨਾਂ ਸੁਰੱਖਿਅਤ ਰਹਿਣਗੀਆਂ ਅਤੇ ਹਾਦਸੇ ਨਹੀਂ ਵਾਪਰਨਗੇ । ਉਹਨਾਂ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੋਗਾ ਹਲਕਾ ਮੇਰਾ ਵੱਡਾ ਪਰਿਵਾਰ ਹੈ ਅਤੇ ਇਸ ਪਰਿਵਾਰ ਦੇ ਹਰ ਮੈਂਬਰ ਦੇ ਜਾਨ ਮਾਲ ਦੀ ਸੁਰੱਖਿਆ ਮੇਰਾ ਤਰਜੀਹੀ ਫਰਜ਼ ਹੈ। ਇਸ ਮੌਕੇ ਉਹਨਾਂ ਨਾਲ ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ, ਜਗਸੀਰ ਸਿੰਘ ਸੀਰਾ ਚਕਰ,ਬਲਾਕ ਪ੍ਰਧਾਨ ਕਿੰਦਰ ਸਿੰਘ ਡਗਰੂ,ਚੇਅਰਮੈਨ ਗੁਰਵਿੰਦਰ ਸਿੰਘ ਦੌਲਤਪੁਰਾ,ਧੀਰਾ ਸਰਪੰਚ ਦੌਲਤਪੁਰਾ, ਗੁਲਸ਼ਨ ਗਾਬਾ ਸਰਪੰਚ ਦੌਲਤਪੁਰਾ,ਰਾਮ ਸਿੰਘ ਸਰਪੰਚ ਸੱਦਾ ਸਿੰਘ ਵਾਲਾ,ਹਾਕਮ ਸਿੰਘ ਸੱਦਾ ਸਿੰਘ ,ਗੁਰਪ੍ਰੀਤ ਸਿੰਘ ਪ੍ਰਧਾਨ ਸੱਦਾ ਸਿੰਘ ਵਾਲਾ,ਐਕਸੀਅਨ ਪੀ ਡਬਲਿੳੂ ਡੀ,ਜੇ ਈ ਅਤੇ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ