ਤਿਰਲੋਚਨ ਸਿੰਘ ਗਿੱਲ ਦੇ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਭਾਰੀ ਬਣਨ ’ਤੇ ਭਾਰਤੀ ਜਨਤਾ ਪਾਰਟੀ ਦੇ ਖੇਮੇਂ ‘ਚ ਖੁਸ਼ੀ ਦਾ ਮਾਹੌਲ
ਮੋਗਾ,21 ਮਈ (ਜਸ਼ਨ): ਭਾਜਪਾ ਦੇ ਕਾਰਜਕਾਰਨੀ ਕਮੇਟੀ ਮੈਂਬਰ ਤਿਰਲੋਚਨ ਸਿੰਘ ਗਿੱਲ ਨੂੰ ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਪ੍ਰਭਾਰੀ ਲਗਾਉਣ ’ਤੇ ਭਾਰਤੀ ਜਨਤਾ ਪਾਰਟੀ ਦੇ ਖੇਮੇਂ ਵਿਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਤਿਰਲੋਚਨ ਸਿੰਘ ਗਿੱਲ ਦੋ ਵਾਰ ਮੋਗਾ ਜ਼ਿਲ੍ਹਾ ਦੇ ਭਾਜਪਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਕਾਫ਼ੀ ਸਮਾਂ ਰਾਜ ਕਾਰਜਕਾਰਨੀ ਦੇ ਮੈਂਬਰ ਵੀ ਰਹੇ ਹਨ । ਕਿਰਸਾਨੀ ਪਿਛੋਕੜ ਵਾਲੇ ਤਿਰਲੋਚਨ ਸਿੰਘ ਗਿੱਲ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪਣ ਦੇ ਭਾਜਪਾ ਹਾਈਕਮਾਂਡ ਦੇ ਫੈਸਲੇ ਨੂੰ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਅਹਿਮ ਮੰਨਿਆ ਜਾ ਰਿਹਾ ਹੈ। ਉਹਨਾਂ ਦਾ ਆਖਣਾ ਹੈ ਕਿ ਭਾਜਪਾ ਦੇ ਇਸ ਫੈਸਲੇ ਨਾਲ ਪਾਰਟੀ ਦੀ ਪਹੰੁਚ ਕਿਸਾਨਾਂ ਤੱਕ ਹੋਰ ਸੁਖਾਲੀ ਹੋ ਸਕੇਗੀ ਕਿਉਂਕਿ ਸ. ਗਿੱਲ ਅਕਸਰ ਪਿੰਡਾਂ ਵਿਚ ਵਿਚਰਦਿਆਂ ਕਿਸਾਨਾਂ ਨਾਲ ਰਾਬਤਾ ਬਣਾਈ ਰੱਖਦੇ ਹਨ ਇਸ ਕਰਕੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਅਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ਲਈ ਤਿਰਲੋਚਨ ਸਿੰਘ ਗਿੱਲ ਜ਼ਮੀਨੀ ਹਕੀਕਤ ਕੇਂਦਰ ਸਰਕਾਰ ਤੱਕ ਪਹੰੁਚਾ ਸਕਦੇ ਹਨ ਜਿਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਰਥਿਕਤਾ ਮਜਬੂਤ ਹੋਵੇਗੀ ਉੱਥੇ ਪੰਜਾਬ ਵਿਚ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦਾ ਜਨ ਆਧਾਰ ਹੋਰ ਵਧੇਗਾ । ਇਹ ਵੀ ਜ਼ਿਕਰਯੋਗ ਹੈ ਕਿ ਸ. ਤਿਰਲੋਚਨ ਸਿੰਘ ਗਿੱਲ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੂਬਾਈ ਪੰਚਾਇਤੀ ਰਾਜ ਸੈੱਲ ਦੇ ਪ੍ਰਧਾਨ ਰਹਿ ਚੁੱਕੇ ਨੇ । ਆਪਣੀ ਇਸ ਨਿਯੁਕਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਸ. ਗਿੱਲ ਨੇ ਆਖਿਆ ਕਿ ਪਾਰਟੀ ਵੱਲੋਂ ਸੌਂਪੀ ਇਹ ਜ਼ਿੰਮੇਵਾਰੀ ਨੂੰ ਉਹ ਕਿਸਾਨ ਹਿਤਾਂ ਲਈ ਨਿਭਾਉਂਦਿਆਂ ਆਪਣੇ ਫਰਜ਼ਾਂ ਦੀ ਪੂਰਤੀ ਤਨਦੇਹੀ ਨਾਲ ਕਰਨਗੇ। ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚੇ ਦੇ ਨਵ ਨਿਯੁਕਤ ਪੰਜਾਬ ਪ੍ਰਭਾਰੀ ਤਿਰਲੋਚਨ ਸਿੰਘ ਗਿੱਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਭਾਜਪਾ ਦੇ ਕੌਮੀਂ ਪ੍ਰਧਾਨ ਜੇ ਪੀ ਨੱਢਾ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ