ਏ ਐੱਸ ਆਈ ਬਲਵੀਰ ਸਿੰਘ ਨੇ ਬਤੌਰ ਚੌਕੀ ਇੰਚਾਰਜ ਬਿਲਾਸਪੁਰ ਦਾ ਚਾਰਜ ਸੰਭਾਲਿਆ

ਬਿਲਾਸਪੁਰ 19 ਮਈ (ਕੁਲਦੀਪ ਗੋਹਲ) : ਏ ਐੱਸ ਆਈ ਬਲਵੀਰ ਸਿੰਘ ਨੇ ਬਤੌਰ ਚੌਕੀ ਇੰਚਾਰਜ ਬਿਲਾਸਪੁਰ ਦਾ ਚਾਰਜ ਸੰਭਾਲ ਲਿਆ ਹੈ । ਬਲਵੀਰ ਸਿੰਘ ਨੇ ਬਤੌਰ ਸਿਪਾਹੀ  1988 ਤੋਂ  ਲੈ ਕੇ 1997 ਤੱਕ ਜਿਲ੍ਹਾ ਫਿਰੋਜਪੁਰ ਦੇ ਵੱਖ ਵੱਖ ਥਾਣਿਆ ਵਿੱਚ  ਆਪਣੀ ਡਿਊਟੀ ਨਿਭਾਈ ਹੈ। ਮੋਗਾ ਜਿਲ੍ਹਾ  ਬਣਨ ਕਰਕੇ  ਸੰਨ 1997 ਵਿੱਚ  ਫਿਰੋਜਪੁਰ ਅਤੇ ਉਸ ਤੋਂ ਬਾਅਦ ਮੋਗਾ ਜਿਲ੍ਹਾ ਵਿੱਚ  ਸੇਵਾਵਾਂ ਨਿਭਾਈਆਂ । ਇਸ ਉਪਰੰਤ 2000 ਤੋਂ ਲੈ ਕੇ ਸੰਨ 2013 ਤੱਕ ਟ੍ਰੈਫਿਕ ਵਿੰਗ ‘ਚ ਰਹੇ ਅਤੇ 7 ਸਾਲ ਸਬ ਡਵੀਜਨ ਧਰਮਕੋਟ ਤੇ ਸਬ ਡਵੀਜਨ ਬਾਘਾ ਪੁਰਾਣਾ ਬਤੌਰ ਹੋਲਦਾਰ ਹੁੰਦੇ ਹੋਏ ਟ੍ਰਰੈਫਿਕ ਇੰਚਾਰਜ ਦੀ ਡਿਊਟੀ ਕੀਤੀ  ਉਸ ਤੋਂ ਬਾਅਦ  ਮਹਿਕਮਾ ਚੌਕੀ ਫੋਕਲ ਪੁਆਇੰਟ, ਪੁਲਿਸ ਸਟੇਸਨ ਮੋਗਾ, ਚੌਕੀ ਬਲਖੰਡੀ, ਥਾਣਾ ਸਿਟੀ ਡਿਊਟੀ ਤਨਦੇਹੀ ਨਾਲ ਕੀਤੀ ਹੈ। ਇਸ ਤੋਂ ਪਹਿਲਾ ਚੌਕੀ  ਇੰਚਾਰਜ ਕਿ੍ਰਸ਼ਨਪੁਰਾ ਤੋਂ ਬਦਲੀ ਥਾਣਾ ਮੋਗਾ, ਸਦਰ ਤੋਂ ਬਦਲੀ  ਹੁਣ 16 ਮਈ ਨੂੰ ਬਤੌਰ ਚੌਕੀ ਇੰਚਾਰਜ ਬਿਲਾਸਪੁਰ ਦਾ ਚਾਰਜ ਸੰਭਾਲਿਆ। ਚਾਰਜ ਸੰਭਾਲਣ ਉਪਰੰਤ ਬਲਵੀਰ ਸਿੰਘ ਨੇ ਆਖਿਆ ਕਿ ਉਹਨਾਂ 1988 ‘ਚ ਫਿਰੋਜਪੁਰ ਤੋਂ ਪੁਲਿਸ ਵਿਭਾਗ ਵਿਚ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਅਤੇ ਅੱਜ ਤੱਕ ਉਹਨਾਂ ਇਮਾਨਦਾਰੀ ਨਾਲ ਫਰਜ਼ਾਂ ਦੀ ਪੂਰਤੀ ਕੀਤੀ ਅਤੇ ਉਹ ਭਵਿੱਖ ਵਿਚ ਵੀ ਆਪਣੀ ਡਿੳੂਟੀ ਤਨਦੇਹੀ ਨਾਲ ਨਿਭਾਉਣਗੇ।