ਖੇਤੀਬਾੜੀ ਵਿਭਾਗ ਵੱਲੋ ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਪਰਖ ਦੀ ਮੁਹਿੰਮ ਜਾਰੀ

ਮੋਗਾ, 19 ਮਈ(ਜਸ਼ਨ):ਮੁੱਖ ਖੇਤੀਬਾੜੀ ਅਫਸਰ ਡਾ. ਬਲਵਿੰਦਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮੋਗਾ ਵੱਲੋਂ ਕਿ੍ਰਸ਼ੀ ਕਲਿਆਣ ਸਕੀਮ ਅਧੀਨ ਚੁਣੇ ਗਏ ਵੱਖ ਵੱਖ ਪਿੰਡਾਂ ਵਿੱਚੋਂ ਮਿੱਟੀ ਦੇ ਸੈਂਪਲ ਲੈਣ ਦੀ ਸੁਰੂਆਤ ਕੀਤੀ ਗਈ। ਇਸ ਦੌਰਾਨ ਡਾ. ਕੁਲਦੀਪ ਸਿੰਘ BUTTER ,ਬਲਾਕ ਖੇਤੀਬਾੜੀ ਅਫਸਰ ਮੋਗਾ-1 ਅਤੇ ਮੋਗਾ-2 ਵੱਲੋਂ ਦੱਸਿਆ ਗਿਆ ਕਿ ਮਿੱਟੀ ਦੇ ਸੈਂਪਲ ਲਈ ਚੁਣੇ ਗਏ ਪਿੰਡਾਂ ਵਿੱਚੋਂ 2।5 ਹੈਕਟੇਅਰ ਵਿੱਚੋ ਇੱਕ ਸੈਂਪਲ ਲਿਆ ਜਾਵੇਗਾ ਅਤੇ ਟੈਸਟ ਕਰਨ ਉਪਰੰਤ ਭੌਂ ਸਿਹਤ ਕਾਰਡ ਕਿਸਾਨਾਂ ਨੂੰ ਜਾਰੀ ਕੀਤੇ ਜਾਣਗੇ। ਉਹਨਾਂ ਵੱਲੋ ਕਿਸਾਨਾਂ ਨੂੰ ਖਾਂਦਾਂ ਦੀ ਵਰਤੋਂ ਭੌਂ ਸਿਹਤ ਕਾਰਡ ਦੀਆਂ ਸਿਫਾਰਸਾਂ ਅਨੁਸਾਰ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ ਤਾਂ ਜੋ ਖਾਂਦਾਂ ਦੀ ਬੇਲੋੜੀ ਵਰਤੋ ਤੋਂ ਬਚਿਆ ਜਾ ਸਕੇ।  ਇਸ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਡਾ. ਸਤਵਿੰਦਰ ਸਿੰਘ, ਡਾ. ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀਬਾੜੀ ਵਿਕਾਸ ਅਫਸਰ ਭੌ ਪਰਖ ਲੈਬ ਡਾ. ਰਮਨਦੀਪ ਕੌਰ ਅਤੇ ਹੋਰ ਸਟਾਫ ਵੀ ਮਜੌਦ ਸਨ।