ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਪਿਤਾ ਗੁਰਦਾਸ ਬਾਦਲ ਦੇ ਅਕਾਲ ਚਲਾਣੇ ’ਤੇ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਕੀਤਾ ਡੂੰਘੇ ਦੁੱਖ ਦਾ ਇਜ਼ਹਾਰ

ਮੋਗਾ,15 ਮਈ (ਜਸ਼ਨ): ਪੰਜਾਬ ਦੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਸ. ਗੁਰਦਾਸ ਸਿੰਘ ਬਾਦਲ ਬੀਤੀ ਰਾਤ ਅਕਾਲ ਚਲਾਣਾ ਕਰ ਗਏ । ਉਹ 90 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜ਼ੇਰੇ ਇਲਾਜ਼ ਸਨ। ਉਹਨਾਂ ਦੀ ਮੌਤ ਦੀ ਖਬਰ ਬਾਰੇ ਅੱਜ ਤੜਕਸਾਰ ਮਨਪ੍ਰੀਤ ਬਾਦਲ ਨੇ ਟਵਿੱਟਰ ’ਤੇ ਜਾਣਕਾਰੀ ਸਾਂਝੀ ਕੀਤੀ । ਇਸੇ ਸਾਲ ਮਾਰਚ ਮਹੀਨੇ ‘ਚ ਮਨਪ੍ਰੀਤ ਬਾਦਲ ਦੇ ਮਾਤਾ ਵੀ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਅਤੇ ਉਸ ਸਮੇਂ ਤੋਂ ਹੀ ਸ. ਗੁਰਦਾਸ ਸਿੰਘ ਬਾਦਲ ਸਿਹਤ ਪੱਖੋਂ ਨਾਸਾਜ਼ ਚੱਲੇ ਆ ਰਹੇ ਸਨ। ਗੁਰਦਾਸ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਰਾ ਸਨ ਅਤੇ ਦੋਨਾਂ ਨੂੰ ਪਾਸ਼ ਅਤੇ ਦਾਸ ਦੀ ਜੋੜੀ ਵਜੋਂ ਜਾਣਿਆ ਜਾਂਦਾ ਸੀ । ਇਸ ਜੋੜੀ ਨੂੰ ਸਿਆਸੀ ਘਟਨਾਕ੍ਰਮ ਤਾਂ ਨਹੀਂ ਤੋੜ ਸਕੇ ਪਰ ਅੱਜ ਮੌਤ ਨੇ ਇਸ ਜੋੜੀ ਨੂੰ ਤੋੜ ਦਿੱਤਾ । ਮਨਪ੍ਰੀਤ ਸਿੰਘ ਬਾਦਲ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਵਿਧਾਇਕ ਦਰਸ਼ਨ ਸਿੰਘ ਬਰਾੜ, ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨਿਹਾਲ ਸਿੰਘ ਵਾਲਾ,ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ,ਡਾ: ਮਾਲਤੀ ਥਾਪਰ ਸਾਬਕਾ ਮੰਤਰੀ ,ਚੇਅਰਮੈਨ ਵਿਨੋਦ ਬਾਂਸਲ,ਗੁਰਸੇਵਕ ਸਿੰਘ ਚੀਮਾ ਵਾਈਸ ਚੇਅਰਮੈਨ ਪਲੈਨਿੰਗ ਐਂਡ ਕੋਆਰਡੀਨੇਸ਼ਨ ਸੈੱਲ ਪੰਜਾਬ,ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਸੂਬਾ ਸਕੱਤਰ ਗੁਰਬਚਨ ਬਰਾੜ,ਚੇਅਰਮੈਨ ਇੰਦਰਜੀਤ ਬੀੜ ਚੜਿੱਕ,ਚੇਅਰਮੈਨ ਜਸਵਿੰਦਰ ਸਿੰਘ ਕੁੱਸਾ,ਚੇਅਰਮੈਨ ਰਾਮਪਾਲ ਧਵਨ,ਵਾਈਸ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ,ਚੇਅਰਮੈਨ ਕੁਲਬੀਰ ਸਿੰਘ ਲੌਂਗੀਵਿੰਡ,ਸੂਬਾ ਸਕੱਤਰ ਰਵੀ ਗਰੇਵਾਲ,ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ ਤਖਤੂਪੁਰਾ, ਚੇਅਰਮੈਨ ਹਰਨੇਕ ਸਿੰਘ ਰਾਮੂੰਵਾਲਾ ਸਰਪੰਚ,ਅਨੂੰ ਮਿੱਤ ਨਗਰ ਕੌਂਸਲ ਪ੍ਰਧਾਨ ,ਬਿੱਟੂ ਮਿੱਤਲ ਸੀਨੀਅਰ ਕਾਂਗਰਸੀ ਆਗੂ, ਵਾਈਸ ਪ੍ਰਧਾਨ ਜਗਸੀਰ ਗਰਗ,ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਾਬੂ ਸਿੰਘ,ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਜਗਦਰਸ਼ਨ ਕੌਰ,GURMAIL LIKHARI,ਸਾਬਕਾ ਚੇਅਰਮੈਨ ਵਿਜੇ ਧੀਰ,ਸਾਬਕਾ ਚੇਅਰਮੈਨ ਗੋਗਾ ਸੰਗਲਾ,ਸੀਨੀਅਰ ਕਾਂਗਰਸੀ ਆਗੂ ਜੋਧਾ ਬਰਾੜ,ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ,ਕਮਲਜੀਤ ਕੌਰ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਮਹਿਲਾ ਵਿੰਗ,ਪਰਮਜੀਤ ਕੌਰ ਕਪੂਰੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਮਹਿਲਾ ਵਿੰਗ,ਸਾਬਕਾ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਜੌਹਲ,SUMAN KAUSHIK PB COORD,ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ,ਇੰਦਰਜੀਤ ਸੇਖੋਂ,ਸੋਹਣਾ ਪੇਲ੍ਹਾ ਪੀ ਏ ਕਾਕਾ ਲੋਹਗੜ੍ਹ,ਸੁਮਿਤ ਕੁਮਾਰ ਬਿੱਟੂ ਮਲਹੋਤਰਾ ਕੌਂਸਲਰ,ਸਰਪੰਚ ਬਿੰਦਰ ਘਲੋਟੀ, ਸਰਪੰਚ ਜਸਮੱਤ ਸਿੰਘ ਮੱਤਾ,ਪ੍ਰਕਾਸ਼ ਰਾਜਪੂਤ ਯੂਥ ਆਗੂ,ਠੇਕੇਦਾਰ ਬਾਦਲ ਸੰਧੂ,ਠੇਕੇਦਾਰ ਦਲਜੀਤ ਸਿੰਘ ਬਿੱਟੂ,ਰਣਜੀਤ ਸਿੰਘ ਰਾਣਾ ਠੇਕੇਦਾਰ,ਜਸਵਿੰਦਰ ਸਿੰਘ ਕਾਕਾ ਲੰਢੇਕੇ,ਅਵਤਾਰ ਸਿੰਘ ਪੀ ਏ, ਰਾਹੁਲਪ੍ਰੀਤ ਸਿੰਘ ਪੀ ਏ ਆਦਿ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਸ. ਗੁਰਦਾਸ ਸਿੰਘ ਬਾਦਲ ਦੀ ਮੌਤ ਨੂੰ ਇਕ ਯੁੱਗ ਦਾ ਅੰਤ ਦੱਸਿਆ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ