ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਸੰਗਰਾਂਦ ਦੇ ਦਿਹਾੜੇ ’ਤੇ ਵੰਡੇ ਮਾਸਕ

Tags: 

ਮੋਗਾ,14 ਮਈ (ਜਸ਼ਨ): ਕਰੋਨਾ ਮਹਾਂਮਾਰੀ ਤੋਂ ਬਚਾਅ ਲਈ ਅੱਜ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ  ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਮਾਸਕ ਵੰਡੇ ਗਏ। ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦਸ਼ਮੇਸ਼ ਨਗਰ ਮੋਗਾ ਦੇ ਮੁੱਖ ਸੇਵਾਦਾਰ ਸ. ਜਗਦੇਵ ਸਿੰਘ ਨੇ ਸੰਗਤਾਂ ਨੂੰ ਸਰਕਾਰ ਵੱਲੋਂ ਇਸ ਪ੍ਰਤੀ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਨਾ ਦਿੱਤੀ ,ਸੁਸਾਇਟੀ ਦੇ ਸਰਪ੍ਰਸਤ ਗੁਰਪ੍ਰੀਤਮ ਸਿੰਘ ਚੀਮਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗੁਰਦੁਆਰਾ ਸ਼੍ਰੀ ਨਾਮਦੇਵ ਭਵਨ ਮੋਗਾ ਵਿਖੇ ਸੰਗਰਾਂਦ ਦੇ ਦਿਹਾੜੇ ’ਤੇ ਇਕੱਤਰ ਹੋਈਆਂ ਸੰਗਤਾਂ ਨੂੰ ਸੁਸਾਇਟੀ ਵੱਲੋਂ ਮਾਸਕ ਵੀ ਵੰਡੇ ਗਏ । ਉਹਲਾਂ ਦੱਸਿਆ ਕਿ ਅੱਜ ਦੇ ਮਾਸਕ ਵੰਡ ਸਮਾਗਮ ਵਿਚ ਉਚੇਚੇ ਤੌਰ ’ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਮਪਾਲ ਧਵਨ ਪਹੰੁਚੇ ਜਿਹਨਾਂ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀ ਇਸ ਕਾਰਜ ਪ੍ਰਤੀ ਸਰਾਹਨਾ ਕੀਤੀ । ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ. ਕੁਲਦੀਪ ਸਿੰਘ ਵੱਲੋਂ ਸੁਸਾਇਟੀ ਦੇ ਸੁਸਾਇਟੀ ਦੇ ਮੁੱਖ ਸੇਵਾਦਾਰ ਅਤੇ ਚੇਅਰਮੈਨ ਸ਼੍ਰੀ ਧਵਨ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਅਤੇ ਚੇਅਰਮੈਨ ਬਣਨ ਉਪਰੰਤ ਸ਼ੀ੍ਰ ਧਵਨ ਦੇ ਪਹਿਲੀ ਵਾਰ ਗੁਰਦੁਆਰਾ ਸਾਹਿਬ ਆਉਣ ’ਤੇ ਉਹਨਾਂ ਨੂੰ ਜੀ ਆਇਆਂ ਕਿਹਾ । ਸਮਾਪਤੀ ’ਤੇ ਕਮੇਟੀ ਵੱਲੋਂ ਸੰਗਤਾਂ ਨੂੰ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਅੱਜ ਦੇ ਇਸ ਸਮਾਗਮ ਵਿਚ ਸਰੂਪ ਸਿੰਘ ,ਜਗਜੀਤ ਸਿੰਘ ਜੱਗਾ ,ਸੁਖਮੰਦਰ ਸਿੰਘ ਬਿੱਟੂ ,ਅਵਤਾਰ ਸਿੰਘ ਵਹਿਣੀਪਾਲ,ਚਰਨਜੀਤ ਸਿੰਘ ਚੰਨੀ ,ਗੁਰਪ੍ਰੀਤਮ ਸਿੰਘ ,ਪ੍ਰੇਮ ਸਿੰਘ ਹਰਵਿੰਦਰ ਸਿੰਘ ਬਿੱਟੂ ,ਗੁਰਜੰਟ ਸਿੰਘ ,ਰਜਿੰਦਰ ਸਿੰਘ,ਗਿਆਨੀ ਸ਼ਿੰਦਰ ਸਿੰਘ,ਗਿ: ਸੋਹਣ ਸਿੰਘ ਸ. ਭੁਪਿੰਦਰ ਸਿੰਘ ਕਵੀਸ਼ਰ ,ਗੁਰਜੰਟ ਸਿੰਘ ਆਦਿ ਸ਼ਾਮਲ ਸਨ।