ਸ਼੍ਰੀ ਹੇਮਕੁੰਟ ਸਕੂਲ ਦੇ ਅਧਿਆਪਕਾਂ ਨੇ ਆਨ-ਲਾਈਨ ਕਲਾਸਾਂ ਰਾਹੀਂ ਵਿਦਿਆਰਥੀਆਂ ਨੂੰ ਮਾਂ ਦਿਵਸ ਦੇ ਮਹੱਤਵ ਬਾਰੇ ਦੱਸਿਆ

ਕੋਟਈਸੇ ਖਾਂ,10 ਮਈ (ਜਸ਼ਨ):ਅੱਜ ਮਾਂ ਦਿਵਸ ’ਤੇ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਰੰਗ-ਬਿਰੰਗੀ ਦੁਨੀਆਂ ਤੇ ਸਭ ਰਿਸ਼ਤਿਆਂ ਤੋਂ ਉੱਤਮ ਰਿਸ਼ਤਾ ਮਾਂ ਦਾ ਹੈ। ਉਹਨਾਂ ਨੇ ਦੱਸਿਆ ਕਿ ਮਾਂ ਦੀ ਪੂਜਾ ਹੀ ਰੱਬ ਦੀ ਪੂਜਾ ਹੁੰਦੀ ਹੈ। ਇਸ ਕਰਕੇ ਸਾਨੂੰ ਮਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਮਾਤਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ  ਸੰਸਥਾ ਵੱਲੋਂ ਆਨ-ਲਾਈਨ ਕੰਪੀਟੀਸ਼ਨ ਕਰਵਾਏ ਗਏ,ਜਿਸ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ। ਇਸ ਕੰਪੀਟੀਸ਼ਨ ਨੂੰ ਮੱਦੇ ਨਜ਼ਰ ਰੱਖਦਿਆਂ, ਬੱਚਿਆਂ ਨੇ ਆਪਣੇ ਮਾਤਾ ਜੀ ਨੂੰ ਇਸ ਦਿਨ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆਂ ਵੱਲੋਂ ਆਪਣੇ ਮਾਤਾ ਜੀ ਨੂੰ ਮਦਰ ਡੇ ਤੇ ਕਾਗਜ ਦੇ ਗੁਲਦਸਤੇ, ਮੁਖੌਟੇ ਅਤੇ ਕਾਰਡ ਦਿੱਤੇ ਗਏ। ਇਸ ਤੋਂ ਇਲਾਵਾ ਬੱਚਿਆਂ ਨੇ ਆਪਣੇ ਮਾਤਾਵਾਂ ਲਈ ਵਧੀਆ ਭੋਜਨ ਤਿਆਰ ਕੀਤੇ। ਬੱਚਿਆਂ ਨੇ ਆਪਣੀਆਂ ਮਾਤਾਵਾਂ ਨਾਲ ਪਿਆਰ ਦੇ ਬੋਲ ਸਾਂਝੇ ਕੀਤੇ ਅਤੇ ਉਹਨਾਂ ਤੋਂ ਸ਼ੁਭ ਅਸੀਸਾਂ ਪ੍ਰਾਪਤ ਕੀਤੀਆਂ। ਇਸ ਮੌਕੇ ਤੇ ਬੱਚਿਆਂ ਨੇ ਇੰਟਰਨੈੱਟ ਦੁਆਰਾ ਸ਼੍ਰੀ ਹੇਮਕੁੰਟ ਸੰਸਥਾਵਾਂ ਦੇ ਮੁਖੀ ਮੈਡਮ ਰਣਜੀਤ ਕੌਰ ਨੂੰ ਮਾਂ ਦਾ ਦਰਜਾ ਦਿੰਦਿਆਂ ਮਾਤਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਬੱਚਿਆ ਨੇ ਅਧਿਆਪਕਾਂ ਤੋਂ ਸ਼ੁੱਭ-ਇਛਾਵਾਂ ਪ੍ਰਾਪਤ ਕੀਤੀਆਂ।