ਐਸ.ਪੀ ਆਈ ਹਰਿੰਦਰਪਾਲ ਸਿੰਘ ਪਰਮਾਰ ਨੇ ਵਧੀਆ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

ਮੋਗਾ,9 ਮਈ (ਜਸ਼ਨ): ਅੱਜ ਕਰੋਨਾ ਵਾਇਰਸ ਸਾਰੇ ਸੰਸਾਰ ਵਿੱਚ ਹੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕਾ ਹੈ। ਕਰੋਨਾ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆ ਨੂੰ ਡੀ.ਜੀ.ਪੀ ਪੰਜਾਬ ਅਤੇ ਸੀਨੀਅਰ ਅਫਸਰਾਂ ਵੱਲੋਂ ਲਗਾਤਾਰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਸ਼੍ਰੀ ਹਰਮਨਬੀਰ ਸਿੰਘ ਗਿੱਲ ਵੱਲੋਂ ਵੀ ਜਿਲ੍ਹਾ ਮੋਗਾ ਵਿਖੇ ਕਰੋਨਾ ਮਹਾਂਮਾਰੀ ਦੌਰਾਨ ਪੁਲਿਸ ਦੀਆ ਲੱਗੀਆ ਡਿਊਟੀਆਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸ:ਥ ਗੁਰਦੇਵ ਸਿੰਘ,ਸ:ਥ ਜਗਮੋਹਨ ਸਿੰਘ,ਸ:ਥ ਇਕਬਾਲ ਸਿੰਘ, ਸ:ਥ ਅਸ਼ੋਕ ਕੁਮਾਰ, ਸ:ਥ ਸਰਬਜੀਤ ਸਿੰਘ, ਸੀਨੀਅਰ ਸਿਪਾਹੀ ਸੰਦੀਪ ਸਿੰਘ, ਸੀਨੀਅਰ ਸਿਪਾਹੀ ਰਾਕੇਸ਼ ਕੁਮਾਰ, ਸੀਨੀਅਰ ਸਿਪਾਹੀ ਹਰਪ੍ਰੀਤ ਕੌਰ, ਸੀਨੀਅਰ ਸਿਪਾਹੀ ਕਰਮਜੀਤ ਕੌਰ, ਪੀ.ਐਚ.ਜੀ ਬਲਦੇਵ ਸਿੰਘ,ਪੀ.ਐਚ.ਜੀ ਗੁਰਸੇਵਕ ਸਿੰਘ ਵੱਲੋਂ ਆਪਣੀ ਡਿਊਟੀ ਬਹੁਤ ਹੀ ਵਧੀਆ ਢੰਗ ਨਾਲ ਕਰਨੀ ਪਾਈ ਗਈ। ਇਹਨਾਂ ਕਰਮਚਾਰੀਆ ਦੀ ਹੌਂਸਲਾ ਅਫਜਾਈ ਲਈ ਅੱਜ ਮਿਤੀ 09.05.20 ਨੂੰ ਸ਼੍ਰੀ ਹਰਮਨਬੀਰ ਸਿੰਘ ਗਿੱਲ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾ ਹੇਠ ਸ੍ਰੀ ਹਰਿੰਦਰਪਾਲ ਸਿੰਘ ਪਰਮਾਰ ਐਸ.ਪੀ ਆਈ ਮੋਗਾ ਅਤੇ ਸ਼੍ਰੀ ਪਰਮਜੀਤ ਸਿੰਘ ਡੀ.ਐਸ.ਪੀ ਸਿਟੀ ਮੋਗਾ ਵੱਲੋਂ ਕਰਮਚਾਰੀਆ ਨੂੰ ਸਨਮਾਨਿਤ ਕੀਤਾ ਗਿਆ। ਅੱਗੇ ਤੋਂ ਵੀ ਕਰੋਨਾਂ ਮਹਾਂਮਾਰੀ ਦੌਰਾਨ ਵਧੀਆ ਡਿਊਟੀ ਕਰਨ ਵਾਲੇ ਕਰਮਚਾਰੀਆ ਨੂੰ ਸਮੇਂ ਸਮੇਂ ਪਰ ਸਨਮਾਨਿਤ ਕੀਤਾ ਜਾਵੇਗਾ ਅਤੇ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।