ਮਿਕਸ ਲੈਂਡ ਯੂਜ ਇਲਾਕੇ ਦੇ ਉਦਯੋਗਾਂ ਨੂੰ ਸਰਕਾਰ ਦੇਵੇ ਛੂਟ, ਨਹੀਂ ਤਾਂ ਛੋਟੀ ਇੰਡਸਟਰੀ ਵਾਲੇ ਲਗਾਉਣਗੇ ਧਰਨੇ : ਬੈਂਸ

ਲੁਧਿਆਣਾ, 9 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਮੁੱਖ ਮੰਤਰੀ ਸਮੇਤ ਉਦਯੋਗ ਮੰਤਰੀ ਨੂੰ ਪੱਤਰ ਲਿੱਖ ਕੇ ਮੰਗ ਕੀਤੀ ਹੈ ਕਿ ਮਿਕਸ ਲੈਂਡ ਯੂਜ ਅਤੇ (NON DESIGNATED ) ਨਾਨ ਡੈਜੀਗਨੇਟਿਡ ਇਲਾਕਿਆਂ ਵਿੱਚ ਤੱਲ ਰਹੀਆਂ ਇਕਾਈਆਂ ਨੂੰ ਵੀ ਵੱਡੇ ਉਦਯੋਗਾਂ ਵਾਂਗ ਛੂਟ ਦਿੱਤੀ ਜਾਵੇ ਅਤੇ ਜੇਕਰ ਸਰਕਾਰ ਨੇ ਸਮਾਂ ਰਹਿੰਦੇ ਹੋਏ ਇਨ੍ਹਾਂ ਇਕਾਈਆਂ ਨੂੰ ਚਲਾਉਣ ਦੀ ਆਗਿਆ ਨਾ ਦਿੱਤੀ ਤਾਂ ਹੋ ਸਕਦਾ ਹੈ ਕਿ ਇਹ ਲੋਕ ਬਾਹਰ ਆ ਜਾਣ ਅਤੇ ਸਰਕਾਰ ਖਿਲਾਫ ਧਰਨੇ ਪ੍ਰਦਰਸ਼ਨ ਕਰਨ ਲੱਗ ਜਾਣ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਬੈਂਸ ਨੇ ਦੱਸਿਆ ਕਿ ਮਿਕਸ ਲੈਂਡ ਯੂਜ ਅਤੇ NON DESIGNATED ਇਲਾਕਿਆਂ ਅਨੇਕਾਂ ਛੋਟੀਆਂ ਉਦਯੋਗਗਿਕ ਇਕਾਈਆਂ ਲੱਗੀਆਂ ਹੋਈਆਂ ਹਨ, ਜੋ ਕਿ ਲੋਕਾਂ ਵਲੋਂ ਆਪਣੇ ਘਰਾਂ ਵਿੱਚ ਹੀ ਚਲਾਈਆਂ ਹੋਈਆਂ ਹਨ ਅਤੇ ਜਿਨ੍ਹਾਂ ਕੋਲ ਦੋ ਜਾਂ ਵੱਧ ਤੋਂ ਵੱਧ ਚਾਰ ਪੰਜ ਹੋਰ ਵਿਅਕਤੀ ਕੰਮ ਵੀ ਕਰਦੇ ਹਨ। ਦੂਜੇ ਪਾਸੇ ਸਰਕਾਰ ਵਲੋਂ ਵੱਡੇ ਉਦਯੋਗਾਂ ਨੂੰ ਖੋਲਣ ਦੀ ਛੂਟ ਦੇ ਦਿੱਤੀ ਗਈ ਹੈ ਪਰ ਵੱਡੇ ਉਦਯੋਗ ਵੀ ਤਾਂ ਹੀ ਚੱਲ ਸਕਦੇ ਹਨ ਜਦੋਂ ਇਨ੍ਹਾਂ ਲਘੂ ਉਦਯੋਗਾਂ ਨੂੰ ਵੀ ਖੋਲਣ ਦੀ ਛੂਟ ਦਿੱਤੀ ਜਾਵੇਗੀ, ਕਿਉਂਕਿ ਇਹ ਲਘੂ ਉਦਯੋਗ ਜਿਹੜੇ ਹਿੱਸੇ ਜਾਂ ਪੁਰਜੇ ਬਣਾਉਂਦੇ ਹਨ ਉਹਨਾਂ ਨਾਲ ਹੀ ਵੱਡੇ ਉਦਯੋਗ ਚੱਲਦੇ ਹਨ। ਉਨ੍ਹਾਂ ਦੱਸਿਆ ਕਿ ਲਘੂ ਉਦਯੋਗਪਤੀ ਜਿਹੜੇ ਕਰਫਿੳੂ ਕਾਰਣ ਪਹਿਲਾਂ ਹੀ ਪਰੇਸ਼ਾਨ ਹਨ, ਬਿਜਲੀ ਵਿਭਾਗ ਇਨ੍ਹਾਂ ਉਦਯੋਗਾਂ ਤੋਂ ਬਿਜਲੀ ਦੇ ਬਿੱਲਾਂ ਦੀ ਮੰਗ ਕਰ ਰਿਹਾ ਹੈ ਦੂਜੇ ਪਾਸੇ ਇਨ੍ਹਾਂ ਲੋਕਾਂ ਨੇ ਆਪਣੇ ਕੋਲ ਕੰਮ ਕਰਨ ਵਾਲੇ ਵਰਕਰਾਂ ਨੂੰ ਤਨਖਾਹਾਂ ਅਤੇ ਰਾਸ਼ਨ ਵੀ ਆਪਣੇ ਕੋਲੋਂ ਹੀ ੱਿਦਤਾ ਹੈ। ਜੇਕਰ ੍ਵਇਨ੍ਹਾਂ ਲਘੂ ਉਦਯੋਗਾਂ ਨੂੰ ਵੀ ਛੂਟ ਨਾ ਦਿੱਤੀ ਗਈ ਤਾਂ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਵਿਅਕਤੀ ਆਪਣੇ ਵਰਕਰਾਂ ਅਤੇ ਪਰਿਵਾਰਾਂ ਸਮੇਤ ਬਾਹਰ ਆ ਜਾਣ ਅਤੇ ਧਰਨੇ ਪ੍ਰਦਰਸ਼ਨ ਕਰਨ ਲੱਗ ਜਾਣ। ਜੇਕਰ ਇਨ੍ਹਾਂ ਲਘੂ ਉਦਯੋਗ ਚਲਾਉਣ ਵਾਲੇ ਲੋਕਾਂ ਨੂੰ ਵੀ ਛੂਟ ਦੇ ਦਿੱਤੀ ਜਾਵੇ ਤਾਂ ਜਿੱਥੇ ਇਨ੍ਹਾਂ ਦਾ ਕਾਰੋਬਾਰ ਚੱਲ ਸਕਦਾ ਹੈ ਉੱਥੇ ਇਨ੍ਹਾਂ ਨਾਲ ਕੰਮ ਕਰਨ ਵਾਲੇ ਵਰਕਰਾਂ ਦੇ ਪਰਿਵਾਰਾਂ ਦਾ ਵੀ ਰੋਟੀ ਰੋਜੀ ਦਾ ਪ੍ਰਬੰਧ ਹੋ ਸਕੇਗਾ।


