ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਵੱਲੋਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਦੀ ਅਗਵਾਈ ‘ਚ ਲਗਾਏ ਖੂਨਦਾਨ ਕੈਂਪ ‘ਚ ਹੋਇਆ 70 ਯੂਨਿਟ ਖੂਨ ਦਾਨ

ਮੋਗਾ,8 ਮਈ (ਜਸ਼ਨ): ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ  ਐਸੋਸੀਏਸ਼ਨ ਪੰਜਾਬ ਦੇ ਵੱਲੋਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਪ੍ਰਧਾਨ ਡਾ ਛਿੰਦਰ ਸਿੰਘ ਕਲੇਰ, ਡਾਇਰੈਕਟਰ ਡਾ ਮਨਪ੍ਰੀਤ ਸਿੰਘ ਸਿੱਧੂ ਮੀਤ ਪ੍ਰਧਾਨ ਡਾ ਜਸਵਿੰਦਰ ਸਿੰਘ ਸਮਾਧਭਾਈ ਕੈਸ਼ੀਅਰ ਡਾ ਸੁਖਦੇਵ ਸਿੰਘ ਦਿਉਲ ਅਤੇ ਜਨਰਲ ਸਕੱਤਰ ਡਾ ਜਗਮੋਹਨ ਸਿੰਘ ਧੂੜ੍ਕੋਟ ਆਦਿ ਦੀ ਸੁਚੱਜੀ ਅਗਵਾਈ ਦੇ ਹੇਠ ਸਿਵਲ ਹਸਪਤਾਲ ਮੋਗਾ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ । ਜਿਸ ਵਿਚ ਕਰੀਬ 70 ਯੂਨਿਟ ਖੂਨ ਦਾਨ ਕੀਤਾ ਗਿਆ। ਇਸ ਖੂਨ ਦਾਨ ਕੈਂਪ ਵਿਚ 10 ਜਿਲ੍ਹਿਆਂ ਮੋਗਾ, ਫਰੀਦਕੋਟ, ਮੁਕਤਸਰ ਸਾਹਿਬ, ਬਠਿੰਡਾ, ਸੰਗਰੂਰ,ਬਰਨਾਲਾ, ਲੁਧਿਆਣਾ, ਫਿਰੋਜ਼ਪੁਰ, ਤਰਨਤਾਰਨ, ਅੰਮਿ੍ਰਤਸਰਬ ਸਾਹਿਬ ਤੋ ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਨੇ ਖੂਨ ਦਾਨ ਕੀਤਾ। ਇਸ ਸੰਕਟਮਈ ਕਰੋਨਾ ਮਹਾਂਮਾਰੀ ਦੇ ਦੌਰ ਵਿੱਚ ਖੂਨਦਾਨ ਦੀ ਬਹੁਤ ਜਅਿਾਦਾ ਜਰੂਰਤ ਹੈ। ਇਸ ਸਮੇਂ ਡਾ ਜਗਤਾਰ ਸਿੰਘ ਸੇਖੋ ਨੇ ਇਲੈਕਟ੍ਰੋਹੋਮਿਓਪੈਥੀ ਬਾਰੇ ਦੱਸਿਆ ਕਿ ਇਹ ਪੈਥੀ ਹਰਬਲ ਹੈ ਇਸ ਵਿੱਚ ਸਾਰੀਆਂ ਦਵਾਈਆਂ ਦਰਖ਼ਤਾਂ ਜਾਂ ਪੌਦਿਆਂ ਤੋਂ ਕੋਹਬੇਸ਼ਨ ਵਿਧੀ ਰਾਹੀਂ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦਵਾਈਆਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਨ੍ਹਾਂ ਦਵਾਈਆਂ ਵਿੱਚ ਲਾ ਇਲਾਜ ਰੋਗਾਂ ਨੂੰ ਵੀ ਠੀਕ ਕਰਨ ਦੀ ਸ਼ਕਤੀ ਮੌਜੂਦ ਹੈ।ਹਰਬਲ ਹੋਣ ਕਰਕੇ ਇਹ ਦਵਾਈਆਂ  ਸਸਤੀਆਂ ਵੀ ਪੈਂਦੀਆਂ ਹਨ । ਇਸ ਸਮੇਂ ਪ੍ਰਧਾਨ ਡਾ ਛਿੰਦਰ ਸਿੰਘ ਨੇ ਪ੍ਰਸਾਸਨ ਨੂੰ ਭਰੋਸਾ ਦੁਆਇਆ ਕਿ  ਐਸੋਸੀਏਸਨ ਪ੍ਰਸ਼ਾਸਨ ਦਾ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ। ਇਸ ਸਮੇਂ ਡਾ ਸਰਬਜੀਤ ਸਿੰਘ ,ਡਾ ਸੁਰਜੀਤ ਸਿੰਘ, ਡਾ ਸੁਖਚੈਨ ਸਿੰਘ, ਡਾ ਕਮਲ ਕਾਂਤ , ਡਾ ਨਿਰਮਲ ਸਿੰਘ, ਡਾ ਧਰਮਪਾਲ ਸਿੰਘ ,ਡਾ ਸਵਾਮੀ ਭਾਰਦਵਾਜ ਅਤੇ ਡਾ ਜਗਜੀਤ ਸਿੰਘ ਗਿੱਲ ਆਦਿ ਵੱਡੀ ਗਿਣਤੀ ਵਿੱਚ ਹਾਜ਼ਰ ਸਨ।