ਮੋਗਾ ਜ਼ਿਲ੍ਹੇ ਨੂੰ ਸੈਨੇਟਾਈਜ਼ ਕਰਨ ਵਾਸਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਭੇਜਿਆ ਨਵੀਂ ਤਕਨੀਕ ਵਾਲਾ ਵਿਸ਼ੇਸ਼ ਟਰੱਕ ਮੋਗਾ ਦੇ ਮੇਨ ਚੌਂਕ ਵਿਚੋਂ ਰਵਾਨਾ

Tags: 

ਮੋਗਾ,8 ਮਈ (ਜਸ਼ਨ) : ਮੋਗਾ ਜ਼ਿਲ੍ਹੇ ਨੂੰ ਕਰੋਨਾ ਤੋਂ ਬਚਾਉਣ ਲਈ ਸੈਨੇਟਾਈਜ਼ ਕਰਨ ਵਾਸਤੇ ਅੱਜ ਤੋਂ ਨਵੀਂ ਤਕਨੀਕ ਵਾਲਾ ਵਿਸ਼ੇਸ਼ ਟਰੱਕ ਅੱਜ ਮੋਗਾ ਦੇ ਮੇਨ ਚੌਂਕ ਵਿਚੋਂ ਰਵਾਨਾ ਕੀਤਾ ਗਿਆ ।  ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ,ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ,ਮੋਗਾ ਇੰਪਰੂਵਮੈਂਟ ਦੇ ਚੇਅਰਮੈਨ ਵਿਨੋਦ ਬਾਂਸਲ,ਏ ਡੀ ਸੀ ਮੈਡਮ ਅਨੀਤਾ ਦਰਸ਼ੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪੰਜਾਬ ਦੀਆਂ ਸਾਰੀਆਂ ਗਲੀਆਂ ਨੂੰ ਸੈਨੇਟਾਈਜ਼ ਕਰਨ ਵਾਸਤੇ ਪੰਜ ਟਰੱਕ ਤਿਆਰ ਕੀਤੇ ਹਨ । ਉਹਨਾਂ ਦੱਸਿਆ ਕਿ ਹਰੇਕ ਟਰੱਕ ਦੀ ਸਮਰੱਥਾ 20 ਹਜ਼ਾਰ ਲੀਟਰ ਸੈਨੇਟਾਈਜ਼ਰ ਸਟੋਰ ਕਰਨ ਦੀ ਹੈ ਅਤੇ ਟਰੱਕ ਨੂੰ ਨਵੀਂ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ ਜਿਸ ਸਦਕਾ ਜਦੋਂ ਪ੍ਰੈਸ਼ਰ ਨਾਲ ਸੈਨੇਟਾਈਜ਼ਰ ਬਾਹਰ ਆਉਂਦਾ ਹੈ ਤਾਂ ਆਲੇ ਦੁਆਲੇ ਧੁੰਦਨੁਮਾ ਮਾਹੌਲ ਸਿਰਜਿਆ ਜਾਂਦਾ ਹੈ ਜਿਸ ਨਾਲ ਕਰੋਨਾ ਦੇ ਵਾਇਰਸ ਦਾ ਨਸ਼ਟ ਹੋਣਾ ਤੈਅ ਹੋ ਜਾਂਦਾ ਹੈ । ਰਵੀ ਗਰੇਵਾਲ ਨੇ ਦੱਸਿਆ ਕਿ ਉਹਨਾਂ ਨੇ ਇਸ ਟਰੱਕ ਵਿਚ ਵਰਤੇ ਜਾਣ ਵਾਲੇ ਸੈਨੇਟਾਈਜ਼ਰ ਦਾ ਲੁਧਿਆਣੇ ਤੋਂ ਪ੍ਰਬੰਧ ਕਰਵਾ ਲਿਆ ਹੈ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਵੀ ਹੋਰ ਸੈਨੇਟਾਈਜ਼ਰ ਭੇਜਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਨਾਲ ਵਿਧਾਇਕ ਡਾ: ਹਰਜੋਤ ਕਮਲ ਅਤੇ ਪ੍ਰਸ਼ਾਸਨ ਵੱਲੋਂ ਮਿਲੇ ਸਹਿਯੋਗ ਸਦਕਾ ਮੋਗਾ ,ਬਾਘਾਪੁਰਾਣਾ ,ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਆਦਿ ਬਲਾਕਾਂ ਨੂੰ ਸੈਨੇਟਾਈਜ਼ ਕਰਦਿਆਂ ਇਹ ਟਰੱਕ ਸਮੁੱਚੇ ਮੋਗਾ ਜ਼ਿਲ੍ਹੇ ਨੂੰ ਮੁਕੰਮਲ ਸੈਨੇਟਾਈਜ਼ ਕਰਨ ਉਪਰੰਤ ਵਾਪਸ ਭੇਜਿਆ ਜਾਵੇਗਾ। ਇਸ ਮੌਕੇ ਡੀ ਐੱਸ ਪੀ ਪਰਮਜੀਤ ਸਿੰਘ ਸੰਧੂ,ਟਰੈਫਿਕ ਇੰਚਾਰਜ ਮੈਡਮ ਭੁਪਿੰਦਰ ਕੌਰ ਵੀ ਹਾਜ਼ਰ ਸਨ ।