ਫਰੰਟਲਾਈਨ ‘ਤੇ ਕੰਮ ਕਰਨ ਵਾਲੇ 16 ਪੁਲਸ ਕਰਮੀਆਂ ਅਤੇ ਬਾਹਰਲੇ ਸੂਬਿਆਂ ਤੋਂ ਆਏ 200 ਦੇ ਕਰੀਬ ਕੰਬਾਈਨ ਡਰਾਇਵਰਾਂ ਦੇ ਲਏ ਸੈਂਪਲ

Tags: 

ਮੋਗਾ, 6 ਮਈ (ਜਸ਼ਨ)- ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ. ਸਿਹਤ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਤੇ ਐਸ.ਐਮ.ਓ. ਬੱਧਨੀ ਕਲਾਂ ਡਾ ਗਗਨਦੀਪ ਸਿੰਘ ਦੀ ਦੇਖ-ਰੇਖ ਹੇਠ ਫਰੰਟਲਾਈਨ ‘ਤੇ ਕੰਮ ਕਰ ਰਹੇ ਐਸ ਐਚ ਓ ਥਾਣਾ ਸਦਰ ਮੋਗਾ ਸਮੇਤ ਥਾਣੇ ਦੇ ਪੁਲਸ ਕਰਮੀਆਂ ਦੇ ਕੋਵਿਡ-19 ਦੇ 16 ਸੈਂਪਲ ਲਏ ਗਏ ਹਨ ਜਦਕਿ ਬਾਹਰਲੇ ਸੂਬਿਆਂ ਤੋਂ ਆਏ ਕੰਬਾਈਨ ਡਰਾਈਵਰਾਂ ਤੇ ਲੇਬਰ ਦੇ 200 ਦੇ ਕਰੀਬ ਸੈਂਪਲ ਲਏ ਗਏ। ਮਾਸ ਮੀਡੀਆ ਵਿੰਗ ਸਿਹਤ ਬਲਾਕ ਡਰੋਲੀ ਭਾਈ ਦੇ ਇੰਚਾਰਜ਼ ਬੀ.ਈ.ਈ. ਰਛਪਾਲ ਸਿੰਘ ਸੋਸਣ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰ.ਟੀ. ਪੀ.ਸੀ.ਆਰ. ਟੈਸਟਾਂ ਲਈ ਸੈਂਪਲ ਲਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸੈਂਪਲਿੰਗ ਟੀਮ ‘ਚ ਡਾ ਅਰਸ਼ਿਕਾ ਗਰਗ ਮੈਡੀਕਲ ਅਫਸਰ, ਡਾ ਅਰਬਾਜ਼ ਗਿੱਲ ਮੈਡੀਕਲ ਅਫਸਰ, ਹਰਮੀਤ ਸਿੰਘ ਐਮ.ਐਲ.ਟੀ., ਐਮ.ਐਲ.ਟੀ. ਪੁਨੀਤ ਕੌਰ ਸ਼ਾਮਿਲ ਹਨ ਜਦਕਿ ਸੈਂਪਲ ਆਰਗੇਨਾਈਜਿੰਗ ਟੀਮ ‘ਚ ਡਾ ਨਵਪ੍ਰੀਤ ਕੌਰ ਮੈਡੀਕਲ ਅਫਸਰ, ਰਾਮਪਾਲ ਸਿੰਘ ਐਮ.ਐਲ.ਟੀ., ਰਾਮ ਸਿੰਘ ਸਿਹਤ ਵਰਕਰ, ਪਰਮਿੰਦਰ ਸਿੰਘ ਸਿਹਤ ਵਰਕਰ, ਅਨਮੋਲ ਰਤਨ ਦਰਜਾ ਚਾਰ ਤੇ ਨਗਿੰਦਰ ਸਿੰਘ ਦਰਜਾ ਚਾਰ ਸ਼ਾਮਿਲ ਹਨ।ਡਾ ਗਿੱਲ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਵੱਲੋਂ ਫਰੰਟਲਾਈਨ ‘ਤੇ ਡਿਊਟੀ ਕਰਨ ਕਰਕੇ ਉਹਨਾਂ ਦੇ ਸੈਂਪਲ ਪਹਿਲ ਦੇ ਆਧਾਰ ‘ਤੇ ਲਏ ਜਾ ਰਹੇ ਹਨ। ਉਹਨਾਂ ਦੱਸਿਆ ਕਿ 200 ਦੇ ਕਰੀਬ ਬਾਹਰਲੇ ਸੂਬਿਆਂ ਤੋਂ ਆਏ ਕੰਬਾਈਨਾਂ ਦੇ ਡਰਾਈਵਰ ਤੇ ਲੇਬਰ ਆਦਿ ਨੂੰ ਲਾਲਾ ਲਾਜਪਤ ਰਾਏ ਕਾਲਜ ਘੱਲ ਕਲਾਂ ਵਿਖੇ ਬਣਾਏ ਗਏ ਇਕਾਂਤਵਾਸ/ਕੋਵਿਡ-19 ਕੇਅਰ ਕੇਂਦਰ ਵਿਖੇ ਇਕਾਂਤਵਾਸ ਕੀਤਾ ਗਿਆ ਹੈ, ਜਿਥੇ ਉਹਨਾਂ ਦੇ ਸੈਂਪਲ ਲਏ ਗਏ ਹਨ।