ਮੋਗਾ ‘ਚ 55 ਹੋਈ ਕਰੋਨਾ ਮਰੀਜ਼ਾਂ ਦੀ ਗਿਣਤੀ,17 ਹੋਰ ਕਰੋਨਾ ਪਾਜ਼ਿਟਿਵ ਪਾਏ ਜਾਣ ‘ਤੇ ਸ਼ਹਿਰ ਵਾਸੀਆਂ ‘ਚ ਸਹਿਮ

Tags: 

ਮੋਗਾ ,6 ਮਈ (ਜਸ਼ਨ) : ਮੋਗਾ ‘ਚ ਅੱਜ 17 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ ਜਿਹਨਾਂ ਵਿਚੋਂ 37 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਲਾਲ ਪੈਥ ਲੈਬ ਦੀ ਰਿਪੋਰਟ ਮੁਤਾਬਕ 17 ਹੋਰ ਕਰੋਨਾ ਪਾਜ਼ਿਟਿਵ ਆਏ ਮਰੀਜ਼ਾਂ ਨੂੰ SFC SCHOOL JALALABAD EAST  ਤੋਂ ਸਿਵਲ ਹਸਪਤਾਲ ਮੋਗਾ ਲਿਆਉਣ ਲਈ ਸਿਹਤ ਵਿਭਾਗ ਸਰਗਰਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਕਰੋਨਾ ਟੈਸਟਾਂ ਲਈ ਸਥਾਪਿਤ ਕੀਤੀ ਲੈਬ ’ਤੇ ਟੈਸਟਾਂ ਦੇ ਬੋਝ ਨੂੰ ਦੇਖਦਿਆਂ ਸਰਕਾਰ ਵੱਲੋਂ ਲਾਲ ਪੈਥ  ਲੈਬਜ਼ ਨਾਲ ਵੀ ਕਰੋਨਾ ਦੇ ਟੈਸਟ ਕਰਨ ਦਾ ਸਮਝੌਤਾ ਕੀਤਾ ਗਿਆ ਹੈ,ਇਸ ਕਰਕੇ ਉਹਨਾਂ ਵੱਲੋਂ ਭੇਜੇ ਗਏ ਨਤੀਜਿਆਂ ਵਿਚ ਅੱਜ 109 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ 17 ਵਿਅਕਤੀ ਪਾਜ਼ਿਟਿਵ ਪਾਏ ਗਏ ਹਨ । ਇਸੇ ਤਰਾਂ ਫਰੀਦਕੋਟ ਲੈਬ ਵੱਲੋਂ ਵੀ ਭੇਜੀਆਂ ਰਿਪੋਰਟਾਂ ਮੁਤਾਬਕ 54 ਵਿਅਕਤੀ ਨੈਗੇਟਿਵ ਪਾਏ ਗਏ ਹਨ । ਅੱਜ ਦੇ 17 ਵਿਅਕਤੀਆਂ ਵਿਚੋਂ ਕਈ ਦੌਲੇਵਾਲਾ ਪਿੰਡ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਹਨਾਂ ਵਿਚ 12 ਸ਼ਰਧਾਲੂ ਹਨ ਅਤੇ 5 ਦੂਜੇ ਸੂਬਿਆਂ ਤੋਂ ਪਰਤੇ ਪੰਜਾਬੀ ਮਜ਼ਦੂਰ ਸ਼ਾਮਲ ਹਨ । ਕਰੋਨਾ ਪਾਜ਼ਿਟਿਵ ਆਏ ਕੇਸਾਂ ਵਿਚੋੋਂ 3 ਕੇਸ ਪਿੰਡ ਦੌਲੇਵਾਲਾ ਦੇ,ਚੂਹੜਚੱਕ ਦੇ 3 ,ਸਮਾਧ ਭਾਈ ਦੇ 2 ,ਠੱਠੀ ਭਾਈ ਦੇ 2  ਅਤੇ ਮੋਗਾ ਸ਼ਹਿਰ ਤੋਂ 1,ਰਾੳੂਕੇ ਤੋਂ 1, ਮੰਦਰ ਤੋਂ 1 , ਸੰਗਤਪੁਰਾ ਤੋਂ 1 ਢੁੱਡੀਕੇ ਪਿੰਡ ਤੋਂ 1 ਅਤੇ 2 ਹੋਰ ਮਰੀਜ਼ ਹਨ। ਜ਼ਿਕਰਯੋਗ ਹੈ ਕਿ ਕੱਲ ਘਲੋਟੀ ਦੇ ਇਕੋ ਪਰਿਵਾਰ ਦੇ 7 ਵਿਅਕਤੀ ਕਰੋਨਾ ਪਾਜ਼ਿਟਿਵ ਪਾਏ ਗਏ ਸਨ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ