ਮਹਿਲਾ ਕਾਂਗਰਸ ਦੀ ਪ੍ਰਦੇਸ਼ ਸਕੱਤਰ ਰਾਜ ਕੌਰ ਦੀ ਅਗਵਾਈ ‘ਚ ਕਾਂਗਰਸੀਆਂ ਨੇ ਤਿਰੰਗਾ ਲਹਿਰਾ ਕੇ ਕੇਂਦਰ ਵੱਲੋਂ ਸੂਬੇ ਨਾਲ ਕੀਤੇ ਜਾਂਦੇ ਵਿਤਕਰੇ ਵਿਰੁੱਧ ਉਠਾਈ ਆਵਾਜ਼

Tags: 

ਮੋਗਾ,4 ਮਈ (ਜਸ਼ਨ): ਕੋਵਿਡ 19 ਖਿਲਾਫ਼ ਛਿੜੀ ਜੰਗ ‘ਚ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਹੋਰਨਾਂ ਸੂਬਿਆਂ ਦੀ ਤਰਾਂ ਪੰਜਾਬ ਨੂੰ ਕਿਸੇ ਵੀ ਤਰਾਂ ਦਾ ਰਾਹਤ ਪੈਕੇਜ ਨਹੀਂ ਦਿੱਤਾ ਜਾ ਰਿਹਾ ਜਿਸ ’ਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਨਿਰਦੇਸ਼ਾਂ ਅਤੇ ਵਿਧਾਇਕ ਡਾ: ਹਰਜੋਤ ਕਮਲ ਦੇ ਆਦੇਸ਼ਾਂ ’ਤੇ ਮਹਿਲਾ ਕਾਂਗਰਸ ਦੀ ਪ੍ਰਦੇਸ਼ ਸਕੱਤਰ ਰਾਜ ਕੌਰ ਦੀ ਅਗਵਾਈ ‘ਚ ਕਾਂਗਰਸੀਆਂ ਨੇ ਤਿਰੰਗਾ ਲਹਿਰਾ ਕੇ ਕੇਂਦਰ ਵੱਲੋਂ ਸੂਬੇ ਨਾਲ ਕੀਤੇ ਜਾਂਦੇ ਵਿਤਕਰੇ ਵਿਰੁੱਧ ਆਵਾਜ਼ ਉਠਾਈ । ਇਸ ਮੌਕੇ ਪੀ ਪੀ ਐੱਮ ਸੀ ਦੀ ਸਕੱਤਰ ਰਾਜ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਕੇਂਦਰ ਹਮੇਸ਼ਾ ਪੰਜਾਬ ਨਾਲ ਵਿਤਕਰਾ ਕਰਦਾ ਆਇਆ ਹੈ ਪਰ ਹੁਣ ਜਦੋਂ ਕਰੋਨਾ ਦਾ ਸੰਕਟ ਇਨਾ ਗਹਿਰਾ ਗਿਆ ਹੈ ਅਤੇ ਕੇਂਦਰ ਵੱਲੋਂ ਬਾਕੀ ਰਾਜਾਂ ਨੂੰ ਇਸ ਮਹਾਂਮਾਰੀ ਨਾਲ ਲੜਨ ਲਈ ਰਾਹਤ ਪੈਕੇਜ ਦੇ ਦਿੱਤੇ ਗਏ ਹਨ ਤਾਂ ਫਿਰ ਪੰਜਾਬ ਨੂੰ ਕਿਉਂ ਨਹੀਂ । ਉਹਨਾਂ ਕਿਹਾ ਕਿ ਉਹ ਇਸ ਸੰਘਰਸ਼ ਨੂੰ ਅੱਗੇ ਵੀ ਜਾਰੀ ਰੱਖਣਗੇ।