ਵਾਰਡ ਨੰਬਰ 41 ਦੇ ਇੰਚਾਰਜ ਸਾਹਿਲ ਅਰੋੜਾ ਨੇ ਤਿਰੰਗਾ ਲਹਿਰਾ ਕੇ ਪੰਜਾਬ ਦੇ ਬਣਦੇ ਹੱਕਾਂ ਦੀ ਉਠਾਈ ਮੰਗ
ਮੋਗਾ ,1 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ਵਿਚ ਕਾਂਗਰਸ ਦੇ ਜੁਝਾਰੂ ਆਗੂ ਅਤੇ ਵਾਰਡ ਨੰਬਰ 41 ਦੇ ਇੰਚਾਰਜ ਸਾਹਿਲ ਅਰੋੜਾ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਿਰੰਗਾ ਲਹਿਰਾ ਕੇ ਪੰਜਾਬ ਦੇ ਬਣਦੇ ਹੱਕਾਂ ਦੀ ਮੰਗ ਉਠਾਈ ਗਈ ਅਤੇ ਕੇਂਦਰ ਖਿਲਾਫ਼ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਾਹਿਲ ਅਰੋੜਾ ਤੋਂ ਇਲਾਵਾ ਮਨੀ ਗੋਇਲ ,ਅਭਿਸ਼ੇਕ ਬਾਂਸਲ ,ਸ਼ੁਭਮ ਮਿੱਤਲ,ਪੌਲ ਅਰੋੜਾ,ਟੀਨੂੰ ਅਰੋੜਾ,ਮੋਹਿਤ ਸੂਦ ,ਰਿਸ਼ੂ ਸੂਦ ,ਸਚਿਨ ਵਰਮਾ,ਵਿਸ਼ਾਲ ਸੂਦ,ਮਿੰਟੂ ਸੂਦ,ਤਰੁਨ ਸਿੰਗਲਾ,ਅਭੇ ਮਿੱਤਲ,ਲੱਕੀ ਵਿੱਜ ਤੋਂ ਇਲਾਵਾ ਕਾਂਗਰਸ ਦੇ ਹੋਰ ਵਰਕਰ ਹਾਜ਼ਰ ਸਨ। ਇਸ ਮੌਕੇ ਸਾਹਿਲ ਅਰੋੜਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮਜ਼ਦੂਰ ਦਿਵਸ ਮੌਕੇ ਲਹਿਰਾਏ ਤਿਰੰਗੇ ਦਾ ਮਕਸਦ ਕੇਂਦਰੀ ਰਾਹਤ ’ਤੇ ਪੰਜਾਬ ਦਾ ਹੱਕ ਜਤਾਉਣਾ ਹੈ ਤਾਂ ਕਿ ਸੂਬੇ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਸੁਚੇਤ ਕਰਨ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਹਲੂਣਾ ਦਿੱਤਾ ਜਾ ਸਕੇ।