ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਦੀ ਅਗਵਾਈ ‘ਚ “ਮੈਂ ਵੀ ਮਨਜੀਤ ਸਿੰਘ ਹਾਂ“, ਬੈਨਰ ਥੱਲੇ ਜ਼ਿਲ੍ਹਾ ਮੋਗਾ ਦੇ ਵਲੰਟੀਅਰਜ਼ ਨੇ ਮਜਦੂਰ ਦਿਵਸ ਮਨਾਇਆ

ਮੋਗਾ 1 ਮਈ (ਜਸ਼ਨ): ਅੱਜ ਮਜਦੂਰ ਦਿਵਸ ਹੈ ਜੋ ਹਰ ਸਾਲ ਮਜਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਲਈ ਮਨਾਇਆ ਜਾਂਦਾ ਹੈ, ਮਜਦੂਰਾਂ ਦੀ ਮਜ਼ਦੂਰੀ ਤਹਿ ਕਰਨ, ਮਜਦੂਰਾਂ ਦੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉਪਰ ਚੁੱਕਣ ,ਉਨ੍ਹਾਂ ਦੇ ਬੱਚਿਆਂ ਦੀ ਪੜਾਈ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਰਾਜਨੀਤਿਕ ਪਾਰਟੀਆਂ ਅਤੇ ਸਰਕਾਰਾਂ ਆਪੋ ਆਪਣੇ ਦਾਅਵੇ ਕਰਦੀਆਂ ਹਨ। ਦੁਨੀਆਂ ਦਾ ਹਰ ਦੇਸ਼ ਅੱਜ ਕਰੋਨਾ ਦੀ ਮਾਰ ਹੇਠ ਆਇਆ ਹੋਇਆ ਹੈ, ਜਿਸ ਵਿੱਚ ਮਜਦੂਰ ਜਮਾਤ ਆਪਣਾ ਅਹਿਮ ਯੋਗਦਾਨ ਪਾ ਰਹੀ ਹੈ ਅਤੇ ਸਿਹਤ ਕਰਮਚਾਰੀ ਜਿਨ੍ਹਾਂ ਵਿੱਚ ਸਤਿਕਾਰ ਯੋਗ ਡਾਕਟਰ, ਨਰਸਾਂ, ਪੁਲਿਸ ਕਰਮਚਾਰੀ, ਸਫਾਈ ਕਰਮਚਾਰੀ ਅਤੇ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਕੰਮ ਕਰ ਰਹੀਆਂ ਹਨ। ਇਸੇ ਤਰ੍ਹਾਂ ਹਜੂਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਧਾਰਮਿਕ ਯਾਤਰਾ ਤੇ ਗਏ ਹੀ ਕਰਫਿਊ ਕਾਰਨ ਉਥੇ ਫਸ ਗਏ, ਜਿਨ੍ਹਾਂ ਨੂੰ ਲਿਆਉਣ ਲਈ ਸਰਕਾਰ ਨੇ ਵੱਡੀ ਗਿਣਤੀ ਵਿੱਚ ਬੱਸਾਂ ਹਜੂਰ ਸਾਹਿਬ ਭੇਜੀਆਂ ਜਿਨ੍ਹਾਂ ਨੂੰ ਚਲਾ ਕੇ ਲਿਆਉਣ ਲਈ ਜੋ ਡਰਾਇਵਰਾਂ ਦੀ ਡਿਊਟੀ ਲੱਗੀ। ਉਨ੍ਹਾਂ ਵਿੱਚ ਇੱਕ ਡਰਾਇਵਰ ਸ਼੍ਰੀ ਮਨਜੀਤ ਸਿੰਘ ਸਨ ਹਰ ਇੱਕ ਵਿਅਕਤੀ ਲਈ ਕਰੋਨਾਂ ਵਾਇਰਸ ਇੱਕ ਦਹਿਸ਼ਤ ਸੀ ਪ੍ਰੰਤੂ ਆਪਣੇ ਆਪ ਨੂੰ ਇਸ ਕੰਮ ਲਈ ਉਨ੍ਹਾਂ ਪੇਸ਼ ਕੀਤਾ ਪ੍ਰੰਤੂ ਦੁੱਖ ਦੀ ਗੱਲ ਹੈ ਕਿ ਰਸਤੇ ਵਿੱਚ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੰਜਾਬ ਸਰਕਾਰ ਨੇ ਪਹਿਲਾਂ ਹੀ ਇਹ ਐਲਾਨ ਕੀਤਾ ਹੋਇਆ ਸੀ ਕਿ ਜੋ ਵੀ ਵਿਅਕਤੀ ਕਰੋਨਾਂ ਵਾਇਰਸ ਦੇ ਖਿਲਾਫ ਜੰਗ ਲੜ ਰਿਹਾ ਉਸ ਨੂੰ ਵੀ ਕੰਮ ਦੌਰਾਨ ਮੌਤ ਤੇ ਉਸ ਨੂੰ 50 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ ਪ੍ਰੰਤੂ ਡਰਾਇਵਰ ਮਨਜੀਤ ਸਿੰਘ ਦੀ ਮੌਤ ਤੇ ਉਸ ਦੇ ਪਰਿਵਾਰ ਨੂੰ ਸਿਰਫ 10 ਲੱਖ ਰੁਪਏ ਦੀ ਰਾਸ਼ੀ ਹੀ ਦਿੱਤੀ ਗਈ ਜੋ ਮਨਜੀਤ ਸਿੰਘ ਦੀ ਆਤਮਾਂ ਨਾਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਬਹੁਤ ਵੱਡਾ ਧੋਖਾ ਹੈ। ਆਮ ਆਦਮੀ ਪਾਰਟੀ ਇਸ ਗੱਲ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਅਤੇ ਭਗਵੰਤ ਸਿੰਘ ਮਾਨ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਦੇ ਸੱਦੇ ਤੇ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੇ ਕਰੀਬ ਸਾਰੇ ਵਲੰਟੀਅਰਜ਼ ਨੇ 12 ਤੋਂ 01 ਵਜੇ ਤੱਕ ਆਪਣੇ ਬੂਹਿਆਂ ਦੇ ਅੱਗੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਖੜ੍ਹੇ ਹੋ ਕੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਅਤੇ ਇਸ ਨੂੰ ਮਜਦੂਰ ਦਿਵਸ ਦੇ ਤੌਰ ਤੇ ਮਨਾਇਆ ਗਿਆ ਅਤੇ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਮਨਜੀਤ ਸਿੰਘ ਦੇ ਪਰਿਵਾਰ ਨਾਲ ਇਨਸਾਫ ਕੀਤਾ ਜਾਵੇ ਅਤੇ ਉਸ ਦੇ ਪਰਿਵਾਰ ਨੂੰ 50 ਲੱਖ ਦੀ ਰਾਸ਼ੀ ਬਿਨ੍ਹਾਂ ਕਿਸੇ ਦੇਰੀ ਦੇ ਦਿੱਤੀ ਜਾਵੇ ਅਤੇ ਹਰ ਇੱਕ ਮਜਦੂਰ ਨੂੰ ਭੁੱਖਮਾਰੀ ਤੋਂ ਬਚਾਇਆ ਜਾਵੇ ਅਤੇ ਮਜਦੂਰਾਂ ਨੂੰ ਉਨ੍ਹਾਂ ਦਾ ਮਿਹਨਤਾਨਾ ਯਕੀਨੀ ਬਨਾਇਆ ਜਾਵੇ।