ਕੇਂਦਰ ਸਰਕਾਰ ਦੀਆਂ ਭੇਦਭਾਵ ਨੀਤੀਆਂ ਖਿਲਾਫ਼ ਕਾਂਗਰਸੀ ਵਰਕਰਾਂ ਨੇ ਪ੍ਰਵੀਨ ਸ਼ਰਮਾ ਪੀਨਾ ਦੀ ਅਗਵਾਈ ਚ ਲਹਿਰਾਇਆ ਝੰਡਾ

ਮੋਗਾ, 1 ਮਈ (ਜਸ਼ਨ):   ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਹਰ ਵਰਗ ਪ੍ਰੇਸ਼ਾਨ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ  ਵਾਰਡ ਨੰਬਰ 40 ਦੀ ਕੌਂਸਲਰ ਕਮਲੇਸ਼ ਰਾਣੀ ਦੇ ਪਤੀ ਪ੍ਰਵੀਨ ਸ਼ਰਮਾ ਪੀਨਾ ਸਾਬਕਾ ਕੌਂਸਲਰ ਨੇ ਅੱਜ ਆਪਣੇ ਨਿਵਾਸ ਸਥਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਆਦੇਸ਼ਾਂ ਅਤੇ ਹਲਕਾ ਵਿਧਾਇਕ ਡਾ. ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਤੇ ਆਪਣੇ ਘਰ ਵਿਖੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਝੰਡਾ ਲਹਿਰਾਉਣ ਮੌਕੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਇਸ ਮੌਕੇ   'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ  ਕਿ ਅੱਜ ਸਾਡਾ ਦੇਸ਼ ਕਰੋਨਾ ਵਰਗੀ ਬਿਮਾਰੀ ਨਾਲ ਜੂਝ ਰਿਹਾ ਹੈ ਇਸ ਦੇ ਚੱਲਦਿਆਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਸੱਤ ਪ੍ਰਕਾਸ਼ ਲਾਲਾ, ਜਤਿੰਦਰ ਗੋਇਲ, ਭਗਵਤੀ ਪ੍ਰਸ਼ਾਦ, ਮਾਸਟਰ ਗੁਰਮੀਤ ਸਿੰਘ, ਵਿਜੈ ਕੁਮਾਰ ਜੀਐਮ, ਸੋਨੂੰ ਨਰੂਲਾ, ਨਿਤਿਨ ਸ਼ਰਮਾ, ਵਿਜੈ ਕੁਮਾਰ, ਨਿਤਿਨ, ਰਾਕੇਸ਼ ਗੁਲਾਟੀ, ਅਜੈ ਕੁਮਾਰ, ਮੁੰਨਾ, ਸਾਹਿਲ ਵਰਮਾ ਆਦਿ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ