ਸੰਦੀਪ ਸੇਠ ਅਤੇ ਮਾਤਾ ਸਵਿਤਾ ਵੱਲੋਂ ‘ਮਾਸਕ ਪਹਿਨੋ ਇੰਡੀਆ’ ਮੁਹਿੰਮ ਤਹਿਤ 2 ਮਈ ਨੂੰ ਮੋਗਾ ‘ਚ 800 ਮਾਸਕ ਵੰਡਣ ਦਾ ਟੀਚਾ

ਮੋਗਾ,30 ਅਪਰੈਲ (ਜਸ਼ਨ) : ਮੋਗਾ ਦੇ ਵਾਰਡ ਨੰਬਰ 46 ਤੋਂ ਸੀਨੀਅਰ ਯੂਥ ਕਾਂਗਰਸੀ ਆਗੂ ਸੰਦੀਪ ਸੇਠ ਅਤੇ ਉਹਨਾਂ ਦੇ ਮਾਤਾ ਜੀ ਵਲੋਂ ਲੋਕਾਂ ਨੂੰ ਕਰੋਨਾ ਸੰਕਰਮਣ ਤੋਂ ਬਚਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਇਸ ਮੁਹਿੰਮ ਤਹਿਤ ਉਹ ਆਮ ਲੋਕਾਂ ਨੂੰ ਦੇਣ ਲਈ ਘਰ ਵਿਚ ਹੀ ਮਾਸਕ ਤਿਆਰ ਕਰਨ ਦਾ ਕੰਮ ਕਰ ਰਹੇ ਹਨ । ਉਹਨਾਂ ਦੀ ਮਾਤਾ ਸਵਿਤਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਇਹ ਮਾਸਕ ਘਰ ਵਿਚ ਹੀ ਤਿਆਰ ਕੀਤੇ ਜਾ ਰਹੇ ਹਨ ਅਤੇ ਉਹ ਰੋਜ਼ਾਨਾ 100 ਮਾਸਕ ਤਿਆਰ ਕਰਕੇ ਜ਼ਰੂਰਤਮੰਦਾਂ ਨੂੰ ਵੰਡ ਦਿੰਦੇ ਹਨ। ਉਹਨਾਂ ਕਿਹਾ ਕਿ ਮਾਸਕ ਤਿਆਰ ਕਰਨ ਦਾ ਮੰਤਵ ਕਰੋਨਾ ਦੇ ਫੈਲਾਅ ਨੂੰ ਰੋਕਣਾ ਹੈ । ਉਹਨਾਂ ਕਿਹਾ ਕਿ ਦੇਸ਼ ਨੂੰ ਕਰੋਨਾ ਮੁਕਤ ਕਰਨ ਲਈ ਉਹਨਾਂ ਵੱਲੋਂ ਇਹ ਨਿੱਕੀ ਜਿਹੀ ਸੇਵਾ ਨਿਭਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਸ਼੍ਰੀ ਨਿਵਾਸ ਬੀ ਐੱਮ ਦੇ ਨਿਰਦੇਸ਼ਾਂ ਮੁਤਾਬਕ ‘ਮਾਸਕ ਪਹਿਨੋ ਇੰਡੀਆ’ ਮੁਹਿੰਮ ਤਹਿਤ 2 ਮਈ ਨੂੰ ਹਲਕਾ ਮੋਗਾ ਵਿਚ 800 ਮਾਸਕ ਵੰਡਣ ਦਾ ਟੀਚਾ ਵੀ ਉਹਨਾਂ ਨੇ ਰੱਖਿਆ ਹੋਇਆ ਹੈ।


