ਰਾਈਟ ਵੇਅ ਏਅਰਲਾਈਨਜ਼ ਇੰਮੀਗਰੇਸ਼ਨ ਸੰਸਥਾ ਵੱਲੋਂ ਵਿਸ਼ਵ ਪੱਧਰ ’ਤੇ ਫੈਲੀ ਕਰੋਨਾ ਮਹਾਂਮਾਰੀ ਨੂੰ ਦੂਰ ਕਰਨ ਹਿਤ ਹਵਨ ਯੱਗ ਦਾ ਆਯੋਜਨ ਕੀਤਾ ਗਿਆ

ਮੋਗਾ,26 ਅਪਰੈਲ (ਜਸ਼ਨ): ਰਾਈਟ ਵੇਅ ਏਅਰਲਾਈਨਜ਼ ਇੰਮੀਗਰੇਸ਼ਨ ਸੰਸਥਾ ਵੱਲੋਂ ਵਿਸ਼ਵ ਪੱਧਰ ’ਤੇ ਫੈਲੀ ਕਰੋਨਾ ਵਾਇਰਸ ਮਹਾਂਮਾਰੀ ਨੂੰ ਦੂਰ ਕਰਨ ਲਈ ਭਗਵਾਨ ਪਰਸ਼ੂਰਾਮ ਜੇਅੰਤੀ ਮੌਕੇ ਹਵਨ ਯੱਗ ਦਾ ਆਯੋਜਨ ਕੀਤਾ ਗਿਆ। ਇਸ ਹਵਨ ਦਾ ਮੰਤਵ ਪ੍ਰਭੂ ਤੋਂ ਪ੍ਰਾਰਥਨਾ ਕਰਨਾ ਸੀ ਕਿ ਪੂਰੀ ਮਾਨਵ ਜਾਤੀ ਲਈ ਸੰਕਟ ਬਣੀ ਇਸ ਬੀਮਾਰੀ ਨਾਲ ਲੜਨ ਦੀ ਸਾਨੂੰ ਸ਼ਕਤੀ ਦੇਵੇ ਅਤੇ ਸਮੁੱਚਾ ਵਿਸ਼ਵ ਇਸ ਸੰਕਟ ਤੋਂ ਮੁਕਤ ਹੋ ਸਕੇ। ਇਸ ਮੌਕੇ ਰਾਈਟ ਵੇਅ ਏਅਰਲਾਈਨਜ਼ ਇੰਮੀਗਰੇਸ਼ਨ ਸੰਸਥਾ ਦੇ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਕਹਿੰਦੇ ਹਨ ਕਿ ਜਦੋਂ ਤੱਕ ਕੋਈ ਸਮੱਸਿਆ ਜੜ੍ਹ ਤੋਂ ਖਤਮ ਨਾ ਹੋ ਜਾਵੇ ਉਦੋਂ ਤੱਕ ਸਾਨੂੰ ਲੜਦੇ ਰਹਿਣਾ ਚਾਹੀਦਾ ਹੈ । ਇਸ ਹਵਨ ਯੱਗ ‘ਚ ਕਈ ਯੋਧਿਆਂ ਨੂੰ ਨਮਨ ਕੀਤਾ ਗਿਆ ਅਤੇ ਮਾਨਵ ਜਾਤੀ ’ਤੇ ਆਏ ਇਸ ਸੰਕਟ ਤੋਂ ਮੁਕਤੀ ਲਈ ਪ੍ਰਾਰਥਨਾ ਕੀਤੀ ਗਈ। ਉਹਨਾਂ ਕਿਹਾ ਕਿ ਉਹਨਾਂ ਫਰੰਟ ਲਾਈਨ ਯੋਧਿਆਂ ਡਾਕਟਰਾਂ,ਨਰਸਾਂ ,ਪੈਰਾ ਮੈਡੀਕਲ ਸਟਾਫ਼ ,ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ,ਸੰਪਾਦਕਾਂ ਅਤੇ ਪੱਤਰਕਾਰਾਂ ਦੀ ਤੰਦਰੁਸਦੀ ਲਈ ਵੀ ਭਗਵਾਨ ਅੱਗੇ ਪ੍ਰਾਰਥਨਾ ਕੀਤੀ। ਇਸ ਮੌਕੇ ਸਾਰਿਆਂ ਨੇ ਪ੍ਰਣ ਕੀਤਾ ਉਹ ਕਰੋਨਾ ਮਹਾਂਮਾਰੀ ਦੌਰਾਨ ਸਮਾਜਸੇਵੀ ਕਾਰਜਾਂ ਨੂੰ ਕਰਦੇ ਰਹਿਣਗੇ ਅਤੇ ਇਸ ਭਿਆਨਕ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਵੱਖ ਵੱਖ ਤਰਾਂ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਰਹਿਣਗੇ। ਅੱਜ ਦੇ ਹਵਨ ਦੌਰਾਨ ਸਮਾਜਿਕ ਦੂਰੀ ਦਾ ਵਿਸ਼ੇਸ ਧਿਆਨ ਰੱਖਿਆ ਗਿਆ ਅਤੇ ਪ੍ਰਣ ਕੀਤਾ ਗਿਆ ਕਿ ਜੋ ਵੀ ਰਾਸ਼ਨ ,ਦਵਾਈ ਅਤੇ ਹੋਰ ਜ਼ਰੂਰਤ ਦੀਆਂ ਚੀਜਾਂ ਨੂੰ ਉਹ ਲੋੜਵੰਦਾਂ ਤੱਕ ਪਹੰੁਚਦਾ ਕਰਦੇ ਰਹਿਣਗੇ।