ਮੋਗਾ ਆਈਲਜ਼ ਟਰੈਵਲ ਐਂਡ ਇੰਮੀਗਰੇਸ਼ਨ ਸੰਸਥਾ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਵੰਡਿਆ ਜਾ ਰਿਹੈ ਰਾਸ਼ਨ: ਦੇਵਪ੍ਰਿਆ ਤਿਆਗੀ

ਮੋਗਾ,26 ਅਪਰੈਲ (ਜਸ਼ਨ):ਕੋਵਿਡ 19 ਦੇ ਮੱਦੇਨਜ਼ਰ ਸਮੁੱਚੇ ਭਾਰਤ ਵਿਚ ਕੀਤੇ ਲੌਕਡਾੳੂਨ ਦੌਰਾਨ ਵੱਖ ਵੱਖ ਇਲਾਕਿਆਂ ਵਿਚ ਰਹਿ ਰਹੇ ਪ੍ਰਵਾਸੀ ਮਜਦੂਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹਨਾਂ ਨੂੰ ਸਰਕਾਰ ਤੋਂ ਮਦਦ ਲੈਣ ਲਈ ਭਾਰੀ ਦਿੱਕਤ ਆ ਰਹੀ ਹੈ ਕਿਉਂਕਿ ਇਹ ਸਾਰੇ ਮਜ਼ਦੂਰ ਅਨਪੜ੍ਹ ਹਨ ਅਤੇ ਹਨ ਅਤੇ ਇਹਨਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਹੈਲਪ ਲਾਈਨ ਨੰਬਰਾਂ ’ਤੇ ਵੀ ਆਪਣੀ ਪਰੇਸ਼ਾਨੀ ਦੱਸਣੀ ਨਹੀਂ ਆਉਂਦੀ ਅਤੇ ਇਸ ਸਮੱਸਿਆ ਦੇ ਹੱਲ ਲਈ ਮੋਗਾ ਆਈਲਜ਼ ਟਰੈਵਲ ਐਂਡ ਇੰਮੀਗਰੇਸ਼ਨ ਸੰਸਥਾ ਵੱਲੋਂ ਅਜਿਹੇ ਪ੍ਰਵਾਸੀ ਮਜ਼ਦੂਰਾਂ ਦੀ ਸ਼ਨਾਖਤ ਕਰਕੇ ਉਹਨਾਂ ਤੱਕ ਘੱਟੋ ਘੱਟ 15 20 ਦਿਨਾਂ ਤੱਕ ਦਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੰਸਥਾ ਦੇ ਪ੍ਰਧਾਨ ਦੇਵਪ੍ਰਿਆ ਤਿਆਗੀ ਨੇ ਰਾਸ਼ਨ ਵੰਡਣ ਉਪਰੰਤ ਮੀਡੀਆ ਨਾਲ ਰੂਬਰੂ ਦੌਰਾਨ ਕੀਤਾ । ਸ਼੍ਰੀ ਤਿਆਗੀ ਨੇ ਦੱਸਿਆ ਕਿ 135 ਕਰੋੜ ਦੀ ਜਨਸੰਖਿਆ ਵਾਲੇ ਦੇਸ਼ ਵਿਚ ਸਰਕਾਰ ਦੀਆਂ ਸਾਰੀਆਂ ਸਕੀਮਾਂ ਤਾਂ ਹੀ ਪਹੰੁਚਾਈਆਂ ਜਾ ਸਕਦੀਆਂ ਹਨ ਜੇਕਰ ਉਸ ਇਲਾਕੇ ਦੇ ਪੰਚ ,ਸਰਪੰਚ ਜਾਂ ਕੌਂਸਲਰ ਇਸ ਮੁਸ਼ਕਿਲ ਸਮੇਂ ਵਿਚ ਆਪਣੇ ਇਲਾਕੇ ਦੇ ਲੋਕਾਂ ਦਾ ਧਿਆਨ ਰੱਖਣਗੇ। ਉਹਨਾਂ ਕਿਹਾ ਕਿ ਜਿੱਥੇ ਇਹਨਾਂ ਮੋਹਤਬਰਾਂ ਦੀ ਨਜ਼ਰ ਨਹੀਂ ਪੈ ਰਹੀ ਉੱਥੇ ਉਹਨਾਂ ਦੀ ਸੰਸਥਾ ਮੋਗਾ ਆਈਲਜ਼ ਟਰੈਵਲ ਐਂਡ ਇੰਮੀਗਰੇਸ਼ਨ ਵੱਲੋਂ ਜੰਗੀ ਪੱਧਰ ’ਤੇ ਸਮਾਜ ਭਲਾਈ ਦਾ ਕਾਰਜ ਕੀਤਾ ਜਾ ਰਿਹਾ ਹੈ ਤਾਂ ਕਿ ਇਹ ਪ੍ਰਵਾਸੀ ਮਜ਼ਦੂਰ ਵੀ ਆਪਣੇ ਪਰਿਵਾਰਾਂ ਦਾ ਢਿੱਡ ਪਾਲ ਸਕਣ। ਸ਼ੀ੍ਰ ਦੇਵਪਿ੍ਰਆ ਤਿਆਗੀ ਨੇ ਇਹਨਾਂ ਪਰਿਵਾਰਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਿਨੀ ਦੇਰ ਲੌਕਡਾਊਨ ਦਾ ਪਰਿਕਰਣ ਚੱਲ ਰਿਹਾ ਹੈ ਉਹ ਇਹਨਾਂ ਗਰੀਬ ਪਰਿਵਾਰਾਂ ਨੂੰ ਹਰ ਹਾਲ ਵਿਚ ਮਦਦ ਦਿੰਦੇ ਰਹਿਣਗੇ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਦੇ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਚੋਹਾਨ ,ਜਨਰਲ ਸੈਕਟਰੀ ਨਵਦੀਪ ਗੁਪਤਾ ਅਤੇ ਸੋਸ਼ਲ ਮੀਡੀਆ ਸਲਾਹਕਾਰ ਰਾਜੇਸ਼ ਵਰਮਾ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਨਾਲ ਇਹ ਸਮਾਜ ਭਲਾਈ ਦਾ ਕਾਰਜ ਰਾਸ਼ਟਰ ਹਿਤ ਵਿਚ ਚੱਲਦਾ ਰਹੇਗਾ।