ਵਾਰਡ ਨੰਬਰ 2 ‘ਚ ਜਤਿੰਦਰ ਅਰੋੜਾ ਦੀ ਅਗਵਾਈ ‘ਚ ਵੰਡਿਆ ਰਾਸ਼ਨ

ਮੋਗਾ, 21 ਅਪਰੈਲ (ਜਸ਼ਨ) : ਕਰੋਨਾ ਤੋਂ ਬਚਾਅ ਅਤੇ ਸੰਕਰਮਣ ਨੂੰ ਰੋਕਣ ਲਈ ਲੋਕਾਂ ਨੂੰ ਰਾਹਤ ਦੇਣ ਵਾਸਤੇ ਵਾਰਡ ਨੰਬਰ 2  ‘ਚ ਪੰਜਾਬ ਸਰਕਾਰ ਵੱਲੋਂ ਭੇਜੇ ਰਾਸ਼ਨ ਨੂੰ ਵੰਡਣ ਲਈ ਅੱਜ ਕਾਂਗਰਸ ਦੇ ਜੁਝਾਰੂ ਵਰਕਰਾਂ ਨੇ ਨਿਰਸਵਾਰਥ ਹੋ ਕੇ ਸੇਵਾ ਨਿਭਾਈ। ਜਤਿੰਦਰ ਅਰੋੜਾ ਨੇ ਵਾਰਡ ਨੰਬਰ 2 ‘ਚ ਰਾਸ਼ਨ ਵੰਡਣ ਉਪਰੰਤ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸੰਦੀਪ ਸਿੰਘ ਐੱਸ ਡੀ ਓ,ਸੰਦੀਪ ਸਿੰਘ ਬੀ ਐੱਲ ਓ,ਹਰਪ੍ਰੀਤ ਸਿੰਘ ਬੀ ਐੱਓ,ਸ਼ਿੰਦਰ ਸਿੰਘ ਬੀ ਐੱਲ ਓ,ਪੰਡਿਤ ਰਾਜੇਸ਼ ਗੌੜ,ਸੰਨੀ ਤੁਲੀ ,ਜਸਪ੍ਰੀਤ ਸਿੰਘ ,ਅਨਮੇਲ ਅਰੋੜਾ,ਬੂਟਾ ਸਿੰਘ ,ਸ਼ਿੰਦਾ ਸ਼ਰਮਾ,ਸੰਜੂ ਅਤੇ ਜੀਵਨ ਆਦਿ ਇਸ ਮੁਹਿੰਮ ਨੂੰ ਸਫ਼ਲਤਾ ਨਾਲ ਚਲਾ ਰਹੇ ਹਨ। ਉਹਨਾਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਰੋਜ਼ਾਨਾ ਹਰ ਵਾਰਡ ਦੀ ਰਿਪੋਰਟ ਲਈ ਜਾਂਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਲੋੜਵੰਦ ਪਰਿਵਾਰ ਰਾਸ਼ਨ ਤੋਂ ਵਿਰਵਾ ਨਾ ਰਹਿ ਜਾਏ। ਉਹਨਾਂ ਕਿਹਾ ਕਿ ਰਾਸ਼ਨ ਪ੍ਰਾਪਤ ਕਰਨ ਵਾਲੇ ਲੋਕ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸ਼ਲਾਘਾ ਕਰ ਰਹੇ ਹਨ।  ਉਹਨਾਂ ਕਿਹਾ ਕਿ ਉਹ ਵਿਧਾਇਕ ਡਾ ਹਰਜੋਤ ਕਮਲ ਦੀ ਪ੍ਰੇਰਨਾ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ‘ਚ ਬਿਨਾਂ ਪੱਖਪਾਤ ਤੋਂ ਰਾਸ਼ਨ ਵਡੰਣ ਦੀ ਮੁਹਿੰਮ ਨੂੰ ਚਲਾ ਰਹੇ ਹਨ।