ਢਾਢੀ ਮਨਪ੍ਰੀਤ ਸਿੰਘ ਸਹੌਰ ਦੇ ਅਕਾਲ ਚਲਾਣੇ ਨਾਲ ਢਾਢੀ ਜਗਤ ਵਿੱਚ ਸੋਗ ਦੀ ਲਹਿਰ

ਬਾਘਾਪੁਰਾਣਾ 21ਅਪਰੈਲ(ਰਾਜਿੰਦਰ ਸਿੰਘ ਕੋਟਲਾ) ਅੰਤਰਰਾਸ਼ਟਰੀ ਢਾਢੀ ਸਵ: ਗੁਰਬਖਸ਼ ਸਿੰਘ ਅਲਬੇਲਾ ਜੀ ਅਤੇ ਪ੍ਰਸਿੱਧ ਢਾਢੀ ਜਸਵੰਤ ਸਿੰਘ ਦੀਵਾਨਾ ਦੇ ਸਾਥੀ ਢਾਢੀ ਗੁਰਦੀਪ ਸਿੰਘ ਸਹੌਰ ਦੇ ਭਰਾ ਅਤੇ ਪ੍ਰਸਿੱਧ ਸਾਰੰਗੀ ਵਾਦਕ ਸੁਰਿੰਦਰ ਸਿੰਘ ਸਹੌਰ ਦੇ ਬੇਟੇ ਸਾਰੰਗੀ ਵਾਦਕ ਮਨਪ੍ਰੀਤ ਸਿੰਘ ਸਹੌਰ ਦਾ ਛੋਟੀ ਉਮਰੇ ਸੰਸਾਰ ਤੋਂ ਚਲੇ ਜਾਣਾ ਢਾਢੀ ਜਗਤ ਲਈ ਕਦੇ ਵੀ ਨਾ ਭਰਿਆ ਜਾਣ ਵਾਲਾ ਜ਼ਖ਼ਮ ਹੈ ਅਤੇ ਇੱਸ ਦਰਦਨਾਕ ਵਿਛੋੜੇ ਨੂੰ ਵਾਹਿਗੁਰੂ ਦਾ ਭਾਣਾ ਕਹਿਣ ਲੱਗਿਆਂ ਵੀ ਜ਼ੁਬਾਨ ਕੰਬਦੀ ਹੈ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਢਾਢੀ ਕਵੀਸ਼ਰ ਕਲਾ ਬਚਾਓ ਲਹਿਰ ਦੇ ਮੁਖੀ ਅੰਤਰਰਾਸ਼ਟਰੀ ਢਾਢੀ ਗਿ: ਸਾਧੂ ਸਿੰਘ ਧੰਮੂ ਧੂੜਕੋਟ ਵਾਲਿਆਂ ਨੇ ਕਿਹਾ ਕਿ ਮਨਪ੍ਰੀਤ ਸਿੰਘ ਬੜੇ ਹੌਸਲੇ ਵਾਲਾ ਨੌਜਵਾਨ ਸੀ ਜਿਸਨੇ ਆਪਣੀ ਭੈਣ ਢਾਢੀ ਰਮਨਦੀਪ ਕੌਰ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਹਿੰਗੇ ਤੋਂ ਮਹਿੰਗੇ ਇਲਾਜ ਵਿਚ ਕਦੇ ਹਾਰ ਨਹੀਂ ਮੰਨੀ ਸੀ ਐਪਰ ਬਲਵਾਨ ਮੌਤ ਦੇ ਅੱਗੇ ਹਾਰ ਮੰਨਦਿਆਂ ਹੋਇਆਂ ਆਪਣੀ ਥੋੜ੍ਹਾ ਸਮਾਂ ਪਹਿਲਾਂ ਵਿਆਹ ਕੇ ਲਿਆਂਦੀ ਜੀਵਨ ਸਾਥਣ ਗਗਨਦੀਪ ਕੌਰ ਤੇ ਸਾਰੇ ਪ੍ਰੀਵਾਰ ਨੂੰ ਰੋਂਦਿਆਂ ਕਰਲਾਉਦਿਆਂ ਛੱਡਕੇ ਐਨੀ ਦੂਰ ਚਲਾ ਗਿਆ ਜਿੱਥੋਂ ਕਦੇ ਏਸ ਜੀਵਨ ਵਿੱਚ ਵਾਪਸ ਨਹੀਂ ਆਵੇਗਾ।ਯਾਦ ਰਹੇ ਮਨਪ੍ਰੀਤ ਸਿੰਘ ਦਾ ਪਿਛਲੇ ਲੰਬੇ ਸਮੇਂ ਤੋਂ ਖਾਣੇ ਵਾਲੀ ਨਾੜੀ ਦੀ ਪ੍ਰੋਬਲਮ ਕਰਕੇ ਇਲਾਜ ਚੱਲ ਰਿਹਾ ਸੀ ਅਤੇ ਅਚਾਨਕ ਹੀ ਕੁੱਝ ਦਿਨ ਪਹਿਲਾਂ ਗੁਰਦਿਆਂ ਦੀ ਪ੍ਰੋਬਲਮ ਹੋ ਗਈ ਜਿਸ ਦਾ ਇਲਾਜ ਚੱਲਦਿਆਂ ਹੀ 20 ਅਪ੍ਰੈਲ ਨੂੰ ਉਹਨਾਂ ਦੀ ਮੌਤ ਹੋ ਗਈ ਇਹ ਖ਼ਬਰ ਸੁਣਦਿਆਂ ਹੀ ਢਾਢੀ ਜਗਤ ਵਿੱਚ ਛਨਾਟਾ ਛਾ ਗਿਆ । ਮਨਪ੍ਰੀਤ ਸਿੰਘ ਨੂੰ ਯਾਦ ਕਰਦਿਆਂ ਮਹਿਕ ਵਤਨ ਦੀ ਫਾਊਂਡੇਸ਼ਨ ਦੇ ਚੇਅਰਮੈਨ ਭਵਨਦੀਪ ਸਿੰਘ ਪੁਰਬਾ, ਢਾਢੀ ਕਵੀਸ਼ਰ ਕਲਾ ਬਚਾਓ ਲਹਿਰ ਦੇ ਪ੍ਰਧਾਨ ਕਵੀਸ਼ਰ ਜਗਜੀਵਨ ਸਿੰਘ ਰੋਡੇ,ਜਰਨਲ ਸਕੱਤਰ ਸੁਖਮੰਦਰ ਸਿੰਘ ਹਮਦਰਦ ਸਾਹੋਕੇ, ਮਾਲਵਾ ਕਵੀਸ਼ਰ ਢਾਡੀ ਸਾਹਿਤ ਸਭਾ ਦੇ ਕਾਰਜਕਾਰੀ ਪ੍ਰਧਾਨ ਢਾਢੀ ਜਸਵਿੰਦਰ ਸਿੰਘ ਬਾਗੀ, ਜਰਨਲ ਸਕੱਤਰ ਮਿਲਖਾ ਸਿੰਘ ਮੁਸਾਫ਼ਿਰ, ਢਾਡੀ ਪਾਲ ਸਿੰਘ ਡਗਰੂ, ਢਾਡੀ ਕੁਲਵਿੰਦਰ ਸਿੰਘ ਰਣੀਆਂ, ਢਾਢੀ ਮਹਿੰਦਰ ਸਿੰਘ ਮਿਹਨਤੀ ਸਮਾਲਸਰ, ਕਵੀਸ਼ਰ ਮੱਖਣ ਸਿੰਘ, ਸੁਲੱਖਣ ਸਿੰਘ, ਹਰਜੀਤ ਸਿੰਘ ਮਾਣੂੰਕੇ, ਕਿਸਮਤ ਸਿੰਘ ਬੀਹਲਾ, ਅੰਤਰਰਾਸ਼ਟਰੀ ਢਾਢੀ ਸਰਪੰਚ ਨਾਥ ਸਿੰਘ ਹਮੀਦੀ, ਜਸਵੰਤ ਸਿੰਘ ਦੀਵਾਨਾ, ਗੁਰਮੇਲ ਸਿੰਘ ਦੀਵਾਨਾ, ਦੇਸਰਾਜ ਸਿੰਘ ਦੀਵਾਨਾ,ਗੁਲਾਬ ਸਿੰਘ ਗੁਰਮੁੱਖ, ਜਸਵਿੰਦਰ ਸਿੰਘ ਮਾਨਸਾ, ਬਲਵਿੰਦਰ ਸਿੰਘ ਭਗਤਾ, ਬਲਜਿੰਦਰ ਸਿੰਘ ਬਗੀਚਾ,ਰਾਜਿੰਦਰ ਸਿੰਘ ਖਾਲਸਾ,ਰਾਗੀ ਸੁਖਮੰਦਰ ਸਿੰਘ ਮਾਣੂਕੇ, ਤੋਂ ਇਲਾਵਾ ਵੱਡੀ ਗਿਣਤੀ ਦੇਸ਼ ਵਿਦੇਸ਼ ਦੇ ਢਾਢੀ ਕਵੀਸ਼ਰਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ