ਸਰਬੱਤ ਦਾ ਭਲਾ ਟਰੱਸਟ ਨੇ ਰੈਪਿਡ ਰਿਸਪਾਂਸ ਟੀਮ ਨੂੰ ਦਿੱਤੀਆਂ ਪੀ.ਪੀ.ਈ. ਕਿੱਟਾਂ ਅਤੇ ਮਾਸਕ,ਪੱਤਰਕਾਰ ਭਾਈਚਾਰੇ ਅਤੇ ਮੈਡੀਕਲ ਸਟਾਫ ਨੂੰ ਵੰਡੇ ਐਨ 95 ਅਤੇ ਟਰਿਪਲ ਲੇਅਰ ਮਾਸਕ

ਮੋਗਾ 21 ਅਪਰੈਲ (ਜਸ਼ਨ) : ਸਰਬੱਤ ਦਾ ਭਲਾ ਚੈਰੀਟੇਬਲ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ 25 ਹਜ਼ਾਰ ਪਰਿਵਾਰਾਂ ਦੀ ਸੁੱਕਾ ਰਾਸ਼ਨ ਦੇਣ ਤੋਂ ਬਾਅਦ ਹੁਣ ਪੰਜਾਬ ਵਿੱਚ ਮੈਡੀਕਲ ਸਹੂਲਤਾਂ ਨੂੰ ਮਜਬੂਤ ਕਰਨ ਲਈ ਮੱਦਦ ਦੇਣੀ ਸ਼ੁਰੂ ਕਰ ਦਿੱਤੀ ਹੈ। ਬੀਤੇ ਕੱਲ੍ਹ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਰਾਜਿੰਦਰਾ ਹਸਪਤਾਲ ਪਟਿਆਲਾ ਨੂੰ 5000 ਪੀ ਪੀ ਈ ਕਿੱਟਾਂ, 5000 ਟਿ੍ਰਪਲ ਲੇਅਰ ਅਤੇ 500 ਐਨ 95 ਮਾਸਕ ਦੇ ਕੇ ਇਸ ਦੀ ਸ਼ੁਰੂਆਤ ਕੀਤੀ । ਪਹਿਲੇ ਫੇਜ ਵਿੱਚ ਸਾਰੇ ਮੈਡੀਕਲ ਹਸਪਤਾਲਾਂ ਨੂੰ ਸੁਰੱਖਿਆ ਉਪਕਰਣ ਦੇਣ ਤੋਂ ਬਾਅਦ ਹੁਣ ਕੋਵਿਡ ਪ੍ਭਾਵਿਤ ਜਿਲ੍ਹਿਆ ਦੇ ਜਿਲ੍ਹਾ ਪੱਧਰੀ ਹਸਪਤਾਲਾਂ ਨੂੰ ਉਪਕਰਣ ਦਿੱਤੇ ਜਾ ਰਹੇ ਹਨ। ਇਸੇ ਕੜੀ ਦੇ ਤਹਿਤ ਅੱਜ ਰੈਪਿਡ ਰਿਸਪਾਂਸ ਟੀਮ ਮੋਗਾ ਨੂੰ 35 ਪੀ ਪੀ ਈ ਕਿੱਟਾਂ, 450 ਟਿ੍ਪਲ ਲੇਅਰ ਮਾਸਕ ਦਿੱਤੇ ਗਏ। ਇਸ ਤੋਂ ਇਲਾਵਾ ਓ.ਪੀ.ਡੀ. ਪਰਚੀ ਸਟਾਫ, ਡਿਸਪੈਂਸਰੀ ਸਟਾਫ, ਪਿ੍ੰਟ ਅਤੇ ਇਲੈਕਟ੍ਾਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਇੱਕ ਇੱਕ ਐਨ 95 ਅਤੇ ਤਿੰਨ ਤਿੰਨ ਟਿ੍ਪਲ ਲੇਅਰ ਮਾਸਕ ਦਿੱਤੇ ਗਏ । ਸਰਬੱਤ ਦਾ ਭਲਾ ਟਰੱਸਟ ਮੋਗਾ ਦੇ ਐਕਟਿੰਗ ਪ੍ਧਾਨ ਮਹਿੰਦਰ ਪਾਲ ਲੂੰਬਾ ਅਤੇ ਟਰੱਸਟ ਮੈਂਬਰਾਂ ਵੱਲੋਂ 35 ਪੀ ਪੀ ਈ ਕਿੱਟਾਂ ਅਤੇ 450 ਟਿ੍ਪਲ ਲੇਅਰ ਮਾਸਕ ਸਿਵਲ ਸਰਜਨ ਡਾ. ਆਦੇਸ਼, ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ ਅਤੇ ਜਿਲ੍ਹਾ ਨੋਡਲ ਅਫਸਰ ਡਾ. ਨਰੇਸ਼ ਕੁਮਾਰ ਨੂੰ ਭੇਂਟ ਕੀਤੇ, ਜਿਸ ਲਈ ਉਹਨਾਂ ਸਰਬੱਤ ਦਾ ਭਲਾ ਦੀ ਮੋਗਾ ਇਕਾਈ ਅਤੇ ਡਾ. ਐਸ.ਪੀ. ਸਿੰਘ ਉਬਰਾਏ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਸਿਹਤ ਵਿਭਾਗ ਨੂੰ ਵੱਡੀ ਸਹਾਇਤਾ ਦਿੱਤੀ ਜਾ ਰਹੀ ਹੈ ਅਤੇ ਜਿਸ ਨਾਲ ਔਖੇ ਸਮੇਂ ਵਿੱਚ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ । ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ਪ੍ੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਸਟ ਵੱਲੋਂ ਪੂਰੇ ਪੰਜਾਬ ਵਿੱਚ ਮੈਡੀਕਲ ਟੀਮਾਂ ਨੂੰ 15000 ਪੀ ਪੀ ਈ ਕਿੱਟਾਂ, ਤਿੰਨ ਲੱਖ ਟਿ੍ਪਲ ਲੇਅਰ ਮਾਸਕ ਅਤੇ 20000 ਐਨ 95 ਮਾਸਕ ਦਿੱਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ ਮੁੰਬਈ ਵਿੱਚ 53 ਪੱਤਰਕਾਰਾਂ ਦੇ ਕਰੋਨਾ ਪਾਜਿਟਿਵ ਆਉਣ ਤੋਂ ਬਾਅਦ ਫੀਲਡ ਵਿੱਚ ਕੰਮ ਕਰ ਰਹੇ ਪਿ੍ੰਟ ਅਤੇ ਇਲੈਕਟ੍ਾਨਿਕ ਮੀਡੀਆ ਦੇ ਪੱਤਰਕਾਰਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਐਨ 95 ਅਤੇ ਟਿ੍ਪਲ ਲੇਅਰ ਮਾਸਕ ਦੇਣ ਦਾ ਫੈਸਲਾ ਕੀਤਾ ਹੈ, ਜਿਸ ਦੇ ਪਹਿਲੇ ਪੜਾਅ ਵਿੱਚ ਅੱਜ 48 ਪੱਤਰਕਾਰਾਂ ਨੂੰ ਚਾਰ ਚਾਰ ਮਾਸਕ ਮੁਹੱਈਆ ਕਰਵਾਏ ਗਏ ਹਨ । ਉਹਨਾਂ ਪੱਤਰਕਾਰ ਭਾਈਚਾਰੇ ਵੱਲੋਂ ਇਸ ਔਖੇ ਸਮੇਂ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੈਡੀਕਲ ਸਟਾਫ ਅਤੇ ਪੁਲਿਸ ਕਰਮਚਾਰੀਆਂ ਵਾਂਗ ਸਾਨੂੰ ਪੱਤਰਕਾਰ ਭਾਈਚਾਰੇ ਦੀਆਂ ਸੇਵਾਵਾਂ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ ਤੇ ਉਹਨਾਂ ਵਾਂਗ ਪੱਤਰਕਾਰਾਂ ਨੂੰ ਵੀ ਸੁਰੱਖਿਆ ਸਮਾਨ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਟਰੱਸਟ ਦੇ ਜਿਲ੍ਹਾ ਸਕੱਤਰ ਦਵਿੰਦਰਜੀਤ ਸਿੰਘ ਗਿੱਲ, ਟਰੱਸਟੀ ਸੁਖਦੇਵ ਸਿੰਘ ਬਰਾੜ, ਗੁਰਸੇਵਕ ਸਿੰਘ ਸੰਨਿਆਸੀ, ਇਕਬਾਲ ਸਿੰਘ ਖੋਸਾ, ਭਵਨਦੀਪ ਸਿੰਘ ਪੁਰਬਾ, ਕਰਮਜੀਤ ਸਿੰਘ ਘੋਲੀਆ, ਗਗਨਪ੍ੀਤ ਸਿੰਘ ਅਤੇ ਸਮੂਹ ਪੱਤਰਕਾਰ ਭਾਈਚਾਰਾ ਹਾਜਰ ਸੀ ।


