ਜ਼ਿਲ੍ਹਾ ਮੋਗਾ ਦੇ 97 ਟੈਸਟ ਕਰੋਨਾ ਵਾਇਰਸ ਨੈਗੇਟਿਵ ਆਏ

ਮੋਗਾ 21 ਅਪ੍ਰੈਲ:(ਜਸ਼ਨ):ਕਰੋਨਾ ਵਾਇਰਸ ਖਿਲਾਫ ਲੜਦਿਆਂ ਪੰਜਾਬ ਸਕਾਰ ਵੱਲੋ ਤਸਿਹਤ ਵਿਭਾਗ ਨੂੰ ਰੈਪਿਡ ਟੈਸਟਿੰਗ ਕਿੱਟਾਂ ਵੰਡੀਆਂ ਗਈਆਂ ਹਨ। ਇਨ੍ਹਾਂ ਰਾਹੀ ਕਰੋਨਾ ਵਾਈਰਸ ਸਬੰਧੀ ਟੈਸਟ ਦੀ ਰਿਪੋਰਟ ਮੌਕੇ ਤੇ ਹੀ ਪ੍ਰਾਪਤ ਹੋ ਜਾਂਦੀ ਹੈ। ਇਨ੍ਹਾਂ ਕਿੱਟਾਂ ਰਾਹੀ ਕੀਤੇ ਗਏ 97 ਟੈਸਟ ਜ਼ਿਲ੍ਹਾ ਮੋਗਾ ਵਿੱਚ ਨੈਗੈਟਿਵ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਧਰਮਕੋਟ ਤੋ 50 ਸੈਪਲ, ਡਰੋਲੀ ਭਾਈ ਤੋ 30 ਸੈਪਲ ਅਤੇ ਮੋਗਾ ਜ਼ਿਲ੍ਹਾ ਹਸਪਤਾਲ ਦੇ 17 ਸੈਪਲਾਂ ਦੀ ਟੈਸਟਿੰਗ ਰੈਪਿਡ ਟੈਸਟਿੰਗ ਕਿੱਟਾਂ ਰਾਹੀ ਕੀਤੀ ਗਈ ਸੀ ਅਤੇ ਇਹ ਸਾਰੇ ਟੈਸਟ ਨੈਗੇਟਿਵ ਆਏ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 17 ਸੈਪਲ ਜ਼ਿਲ੍ਹਾ ਹਸਪਤਾਲ ਮੋਗਾ ਅਤੇ ਬਾਘਾਪੁਰਾਣਾ ਤੋ 12 ਸੈਪਲ ਪੱਕੀ ਟੈਸਟ ਲਈ ਫਰੀਦਕੋਟ ਵਿਖੇ ਭੇਜੇ ਗਏ ਹਨ। ਜਿੰਨ੍ਹਾਂ ਦੇ ਨਤੀਜਿਆਂ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਜੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਕਰੋਨਾ ਦੇ ਪ੍ਰਭਾਵ ਤੇ ਬਾਜ ਅੱਖ ਰੱਖੀ ਜਾ ਰਹੀ ਹੈ। ਜਿੱਥੇ ਜ਼ਿਲ੍ਹੇ ਵਿੱਚ 4 ਕਰੋਨਾ ਪਾਜੀਟਿਵ ਮਰੀਜ਼ ਆਏ ਸਨ ਉਨ੍ਹਾਂ ਤੋ ਬਾਅਦ ਹੁਣ ਤੱਕ ਇੱਕ ਵੀ ਪਾਜੀਟਿਵ ਕੇਸ ਨਹੀ ਆਇਆ ਹੈ। ਉਨ੍ਹਾ ਕਿਹਾ ਕਿ ਸਿਹਤ ਵਿਭਾਗ ਵੱਲੋ ਤਾਇਨਾਤ ਵੱਖ ਵੱਖ ਟੀਮਾਂ ਵੱਲੋ ਚੀਦਾ ਅਤੇ ਸੁਖਾਨੰਦ ਕਨਟੇਨਮੈਟ ਇਲਾਕਿਆਂ ਵਿੱਚ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ। ਜਿਸ ਦੇ ਸਾਰਥਿਕ ਨਤੀੀਜੇ ਸਾਹਮਣੇ ਆ ਰਹੇ ਹਨ।


