ਮੁਸ਼ਕਿਲ ਸਮੇਂ ਸਮਾਜ ਸੇਵਾ ਤੋਂ ਵੱਡਾ ਕੋਈ ਕਾਰਜ ਨਹੀਂ: ਦੇਵ ਪ੍ਰਿਆ ਤਿਆਗੀ

Tags: 

ਮੋਗਾ,19 ਅਪਰੈਲ(ਜਸ਼ਨ): ਸਨਾਤਨ ਸੰਸਿਤੀ ਸਾਨੂੰ ਸਿਖਾਉਂਦੀ ਹੈ ਕਿ ਸਮਾਜਿਕ ਕਾਰਜ ਧਰਮ ,ਜਾਤ ਜਾਂ ਸੰਪ੍ਰਦਾਇ ਦੇਖ ਕੇ ਨਹੀਂ ਕੀਤੇ ਜਾਂਦੇ ਬਲਕਿ ਇਹ ਮਨ ਦੀ ਭਾਵਨਾ ਹੁੰਦੀ ਹੈ ਕਿ ਜੇ ਸਾਨੂੰ ਪ੍ਰਮਾਤਮਾ ਨੇ ਇਸ ਸੇਵਾ ਦਾ ਕਾਬਲ ਬਣਾਇਆ ਤਾਂ ਸਾਨੂੰ ਪਿੱਛੇ ਨਹੀਂ ਹੱਟਣਾ ਚਾਹੀਦਾ।

ਇਸੇ ਭਾਵਨਾ ’ਤੇ ਚੱਲਦਿਆਂ ਰਾਈਸ ਬਰਾਨ ਡੀਲਰ ਐਸੋਸੀਏਸ਼ਨ ਦੇ ਪੈਟਰਨ ਅਤੇ ਇਸਕਾਨ ਪ੍ਰਚਾਰ ਸਮਿਤੀ ਮੋਗਾ ਦੇ ਚੇਅਰਮੈਨ ਦੇਵ ਪ੍ਰਿਆ ਤਿਆਗੀ ਅਤੇ ਉਹਨਾਂ ਦੇ ਪਰਮ ਮਿੱਤਰਾਂ ਵੱਲੋਂ ਕਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਲਈ ਲਗਾਏ ਕਰਫਿਊ ਨੂੰ ਸਫ਼ਲ ਕਰਨ ਲਈ ਵੱਡੀ ਪੱਧਰ ’ਤੇ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ। ਅੱਜ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਾਜ ਸੇਵਾ ਲਈ ਸ਼੍ਰੀ ਯੋਗੀਰਾਜ ਬ੍ਰਹਮਚਾਰੀ ਜੀ ਦੀ ਕੁਟੀਆ ਸਿਵਲ ਲਾਇਨਜ਼ ‘ਚ ਖਾਧ ਸਮੱਗਰੀ ਦਾ ਦਾਨ ਕੀਤਾ ਗਿਆ। ਤਿਆਗੀ ਨੇ ਦੱਸਿਆ ਕਿ ਲੌਕਡਾੳੂਨ ਤੋਂ ਰੋਜ਼ ਕਮਾ ਕੇੇ ਰੋਜ਼ ਖਾਣ ਵਾਲਿਆਂ ’ਤੇ ਸਭ ਤੋਂ ਬੁਰਾ ਅਸਰ ਪਿਆ ਹੈ । ਉਹਨਾਂ ਕਿਹਾ ਕਿ ਲੌਕਡਾੳੂਨ ਦੀ ਸਮਾਂ ਸੀਮਾਂ ਵਧਣ ਨਾਲ ਜ਼ਰੂਰਤਮੰਦ ਲੋਕਾਂ ਨੂੰ ਭੋਜਨ ਅਤੇ ਮਦਦ ਕਰਨਾ ਪੰੁਨ ਦਾ ਕੰਮ ਹੈ ਅਤੇ ਅਜਿਹੇ ਸਮੇਂ ਸਰਦੇ ਪੁੱਜਦੇ ਲੋਕਾਂ ਨੂੰ ਸਮਾਜ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸਕਾਨ ਪ੍ਰਚਾਰ ਸਮਿਤੀ ਮੋਗਾ ਦੇ ਪੈਟਰਨ ਅਤੇ ਅਗਰਵਾਲ ਸਮਾਜ ਸਭਾ ਦੇ ਪ੍ਰਧਾਨ ਡਾ: ਅਜੇ ਕਾਂਸਲ ਨੇ ਦੱਸਿਆ ਕਿ ਲੌਕਡਾੳੂਨ ‘ਚ ਚੌਂਕ ਚੁਰਾਹਿਆਂ ’ਤੇ ਡਿੳੂਟੀ ਦੇ ਰਹੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਵੀ ਖਾਧ ਸਮੱਗਰੀ ਦਾ ਵਿਤਰਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁਸ਼ਕਿਲ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਮਿਲ ਕੇ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਜ਼ਰੂਰਤਮੰਦ ਘਰਾਂ ਨੂੰ ਰਾਸ਼ਨ ਵੰਡਣਾ ਚਾਹੀਦਾ ਹੈ। ਇਸਕਾਨ ਪ੍ਰਚਾਰ ਸਮਿਤੀ ਦੇ ਮੋਗਾ ਦੇ ਵਾਈਸ ਚੇਅਰਮੈਨ ਅਤੇ ਅਗਰਵਾਲ ਅਗਰਵਾਲ ਸਮਾਜ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਗੁਪਤਾ ਨੇ ਕਿਹਾ ਕਿ ਪੁਲਿਸ ਦੇ ਜਵਾਨ ਦਿਨ ਰਾਤ ਕਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਨੂੰ ਲੈ ਕੇ ਪੂਰੀ ਮੁਸਤੈਦੀ ਨਾਲ ਜੁਟੇ ਹੋਏ ਹਨ। ਮਾਨਵਤਾ ’ਤੇ ਆਏ ਸੰਕਟ ਦੇ ਸਮੇਂ ਤੋਂ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ‘ਚ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਦੇਵ ਪ੍ਰਿਆ  ਤਿਆਗੀ ਨੇ ਸ਼੍ਰੀ ਯੋਗੇਸ਼ਵਰ ਬ੍ਰਹਮਚਾਰੀ ਜੀ ਦੀ ਕੁਟੀਆ ‘ਚ ਸਭ ਸਮਾਜਿਕ ਸੰਸਥਾਵਾਂ ਦੇ ਮੈਂ