ਏ ਸੀ ਪੀ ਲੁਧਿਆਣਾ ਅਨਿਲ ਕੋਹਲੀ ਦੀ ਹੋਈ ਮੌਤ,ਕਰੋਨਾ ਸੰਕਰਮਣ ਨਾਲ ਜੂਝ ਰਹੇ ਏ ਸੀ ਪੀ ਚੱਲ ਰਹੇ ਸਨ ਵੈਂਟੀਲੇਟਰ ’ਤੇ,ਉਹਨਾਂ ਦੇ ਸੰਪਰਕ ‘ਚ ਆਉਣ ਵਾਲੇ ਕਈ ਅਫਸਰ ਹੋਏ ਕਰੋਨਾ ਪਾਜ਼ਿਟਿਵ

ਲੁਧਿਆਣਾ ,18 ਅਪਰੈਲ (ਨਵਦੀਪ ਮਹੇਸ਼ਰੀ / ਜਸ਼ਨ): ਕਰੋਨਾ ਪਾਜ਼ਿਟਿਵ ਪਾਏ ਜਾਣ ਵਾਲੇ ਲੁਧਿਆਣਾ ਦੇ ਏ ਸੀ ਪੀ ਅਨਿਲ ਕੋਹਲੀ ਦਾ ਅੱਜ ਦੇਹਾਂਤ ਹੋ ਗਿਆ ਉਹ ਪਿਛਲੇ ਦਿਨੀਂ ਕਰੋਨਾ ਪਾਜ਼ਿਟਿਵ ਆਉਣ ਕਾਰਨ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ ਅਤੇ ਉਹਨਾਂ ਦੀ ਹਾਲਤ ਇਨੀ ਨਾਜ਼ੁਕ ਸੀ ਕਿ ਉਹਨਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਪੰਜਾਬ ਸਰਕਾਰ ਏ ਸੀ ਪੀ ਅਨਿਲ ਕੋਹਲੀ  ਨੂੰ ਬਚਾਉਣ ਲਈ ਪਲਾਜ਼ਮਾ ਥਰੈਪੀ ਦੀ ਆਗਿਆ ਦੇ ਦਿੱਤੀ ਸੀ ਅਤੇ ਇਸ ਥਰੈਪੀ ਲਈ ਉਹਨਾਂ ਨੂੰ ਕਰੋਨਾ ਸੰਕਰਮਣ ਤੋਂ ਤੰਦਰੁਸਤ ਹੋ ਚੁੱਕਾ ਅਜਿਹਾ ਡੋਨਰ ਵੀ ਮਿਲ ਗਿਆ ਸੀ ਜਿਸ ਨੇ ਏ ਸੀ ਪੀ ਅਨਿਲ ਕੋਹਲੀ  ਦੇ ਇਲਾਜ ਵਿਚ ਅਹਿਮ ਭੂਮਿਕਾ ਨਿਭਾਉਣੀ ਸੀ ਪਰ ਇਸ ਤੋਂ ਪਹਿਲਾਂ ਹੀ ਅੱਜ ਏ ਸੀ ਪੀ ਅਨਿਲ ਕੋਹਲੀ ਦਾ ਦੇਹਾਂਤ ਹੋ ਗਿਆ। ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਇਹ ਕਰੋਨਾ ਪਾਜ਼ਿਟਿਵ ਪਾਏ ਮਰੀਜ਼ਾਂ ਦੀ ਚੌਥੀ ਮੌਤ ਹੈ । ਕੱਲ ਵੀ ਇਕ ਮਰੀਜ਼ ਕਾਨੂੰਗੋ ਗੁਰਮੇਲ ਸਿੰਘ ਦੀ ਮੌਤ ਹੋ ਗਈ ਸੀ । ਇਸ ਤੋਂ ਪਹਿਲਾਂ ਅਮਰਪੁਰਾ ਅਤੇ ਸ਼ਿਮਲਾਪੁਰੀ ਦੀਆਂ ਮਹਿਲਾਵਾਂ ਦੀ ਕਰੋਨਾ ਨਾਲ ਮੌਤ ਚੁੱਕੀ ਹੈ। ਲੁਧਿਆਣਾ ਵਿਚ ਹੁਣ ਤੱਕ ਕਰੋਨਾ ਪੀੜਤਾਂ ਦੀ ਗਿਣਤੀ 15 ਹੋ ਚੁੱਕੀ ਹੈ । ਏ ਸੀ ਪੀ ਅਨਿਲ ਕੋਹਲੀ  ਦੇ ਸੰਪਰਕ ਵਿਚ ਰਹੀ ਉਹਨਾਂ ਦੀ ਪਤਨੀ ਪਲਕ,ਐੱਸ ਐਚ ਓ ਬਸਤੀ ਜੋਧੇਵਾਲ ਅਰਸ਼ਪ੍ਰੀਤ ,ਕਾਂਸਟੇਬਲ ਫਿਰੋਜ਼ਪੁਰ ਨਾਲ ਸਬੰਧਤ ,ਇਕ ਡੀ ਐੱਮ ਓ ਅਤੇ ਏ ਐੱਸ ਆਈ ਕਰੋਨਾ ਪਾਜ਼ਿਟਿਵ ਪਾਇਆ ਗਿਆ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ