ਮਨਜੀਤ ਮਾਨ ਨੇ ਵਾਰਡ ਨੰਬਰ 2 ਅਤੇ ਆਸ ਪਾਸ ਦੇ 200 ਪਰਿਵਾਰਾਂ ਨੂੰ 70 ਹਜ਼ਾਰ ਦਾ ਰਾਸ਼ਨ ਵੰਡਿਆ

Tags: 

ਮੋਗਾ, 17 ਅਪ੍ਰੈਲ (ਜਸ਼ਨ)-ਮੋਗਾ ਨਗਰ ਨਿਗਮ ਦੇ ਵਾਰਡ ਨੰਬਰ 2 ਦੇ ਕੌਂਸਲਰ ਮਨਜੀਤ ਮਾਨ ਸੀਨੀਅਰ ਕਾਂਗਰਸੀ ਆਗੂ ਵਲੋਂ ਕਰਫਿਊ ਕਾਰਨ ਆਈ ਰਾਸ਼ਨ ਦੀ ਕਮੀ ਤੋਂ ਨਿਜਾਤ ਪਾਉਣ ਲਈ ਵਾਰਡ ਨੰਬਰ 2 ਅਤੇ ਨਾਲ ਲਗਦੇ ਵਾਰਡਾਂ ਅੰਦਰ ਲੋੜਵੰਦ ਪਰਿਵਾਰਾਂ ਨੂੰ ਨਿੱਜੀ ਤੌਰ ’ਤੇ ਰਾਸਨ ਵੰਡਣ ਦਾ ਕਾਰਜ 31 ਮਾਰਚ ਤੋਂ ਲੈ ਕੇ ਹੁਣ ਤੱਕ ਨਿਰੰਤਰ ਜਾਰੀ ਹੈ, ਹੁਣ ਤੱਕ ਮਾਨ ਨੇ ਆਪਣੇ ਕੋਲੋਂ 70 ਹਜ਼ਾਰ ਰੁਪਏ ਦਾ ਰਾਸ਼ਨ ਤਕਰੀਬਨ 200 ਪਰਿਵਾਰਾਂ ਨੂੰ ਵੰਡਿਆ ਹੈ । ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਮਨੋਰਥ ਹੈ ਕਿ ਵਾਰਡ ਅੰਦਰ ਕਿਸੇ ਵੀ ਘਰ ਨੂੰ ਰਾਸ਼ਨ ਦੀ ਕਮੀ ਨਾ ਆਵੇ। ਇਸ ਮੌਕੇ ਮਾਨ ਨੇ ਕਿਹਾ ਕਿ ਉਹ ਵਾਰਡ ਨੰਬਰ 2 ਅਤੇ ਮੋਗਾ ਵਾਸੀਆਂ ਲਈ ਹਮੇਸ਼ਾ ਹਾਜ਼ਰ ਹਨ। ਮਾਨ ਨੇ ਕਿਹਾ ਕਿ ਰਾਸ਼ਨ ਵੰਡਾਉਣ ਲਈ ਜਸਵੰਤ ਸੇਖੋਂ, ਲਾਲ ਚੰਦ, ਰਣਜੀਤ ਬਰਾੜ, ਪ੍ਰੀਤਮ ਸਿੰਘ ਚੀਮਾ, ਸੁਰਿੰਦਰ ਟੀਟੂ, ਬਲਦੇਵ ਰਾਜ ਪੁਰੀ, ਪ੍ਰੇਮ ਸਿੰਘ, ਸੁਰਿੰਦਰ ਸੈਕਟਰੀ, ਪ੍ਰੇਮ ਨਾਥ, ਰਾਣਾ ਧਾਲੀਵਾਲ, ਜਸਵਿੰਦਰ ਸਿੰਘ, ਗੈਰੀ ਸਿੱਧੂ ਆਦਿ ਭਰਪੂਰ ਯੋਗਦਾਨ ਪਾ ਰਹੇ ਹਨ।