ਵਾਰਡ ਨੰਬਰ 26 ‘ਚ ਐਮ ਸੀ ਕਸ਼ਮੀਰ ਸਿੰਘ ਲਾਲ੍ਹਾ ਦੀ ਦੇਖ ਰੇਖ ‘ਚ ਵੰਡਿਆ ਜਾ ਰਿਹੈ ਰਾਸ਼ਨ

Tags: 

ਮੋਗਾ,15 ਅਪਰੈਲ (ਜਸ਼ਨ): ਕਰੋਨਾ ਵਾਇਰਸ ਖਿਲਾਫ਼ ਛਿੜੀ ਜੰਗ ਵਿਚ ਆਮ ਲੋਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵੱਲੋਂ ਆਰੰਭੀ ਰਾਸ਼ਨ ਵੰਡ ਮੁਹਿੰਮ ਲਈ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਅਤੇ ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ ਸੀਰਾ ਦੀ ਦੇਖ ਰੇਖ ਵਿਚ ਸਮੁੱਚੀ ਟੀਮ ਜੰਗੀ ਪੱਧਰ ’ਤੇ ਕਾਰਜ ਕਰ ਰਹੀ ਹੈ। ਕਾਂਗਰਸ ਦੇ ਜੁਝਾਰੂ ਵਰਕਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿਚ ਲੋੜਵੰਦ ਪਰਿਵਾਰਾਂ ਦੇ ਬੂਹੇ ਤੱਕ ਰਸਦ ਪਹੁੰਚਾਈ ਜਾ ਰਹੀ ਹੈ। ਇਸੇ ਤਰਾਂ ਦੀ ਰਾਸ਼ਨ ਵੰਡ ਮੁਹਿੰਮ ਵਾਰਡ ਨੰਬਰ 26 ਵਿਚ ਕਾਂਗਰਸੀ ਆਗੂ ਐਮ ਸੀ ਕਸ਼ਮੀਰ ਸਿੰਘ ਲਾਲ੍ਹਾ ਦੀ ਅਗਵਾਈ ਵਿਚ ਚਲਾਈ ਜਾ ਰਹੀ ਹੈ। ਇਸ ਮੁਹਿੰਮ ਨੂੰ ਸਫ਼ਲ ਕਰਨ ਅਤੇ ਘਰ ਘਰ ਰਾਸ਼ਨ ਵੰਡਣ ਲਈ ਟਰੱਕ ਯੂਨੀਅਨ ਮੋਗਾ ਦੇ ਪ੍ਰਧਾਨ ਕਰਮਜੀਤ ਸਿੰਘ ਬੱਬੀ ,ਪ੍ਰਵੀਨ ਮੱਕੜ ,ਗੁਰਪ੍ਰੀਤ ਨੀਲੂ ,ਗੁਰਮੀਤ ਸਿੰਘ,ਸੁਖਵੰਤ ਕੌਰ ਬੱਬੂ ਅਤੇ ਘੋਗੀ ਪ੍ਰਧਾਨ ਨੇ ਭਰਵਾਂ ਯੋਗਦਾਨ ਪਾਇਆ ।