ਕਰੋਨਾ ਖਿਲਾਫ਼ ਜੰਗ ਦੌਰਾਨ ਬਦਲ ਰਹੀ ਐ ਜ਼ਿੰਦਗੀ ,ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ‘ਚ ਚਲਾਈ ਮੁਹਿੰਮ ਸਦਕਾ ਅਵਾਰਾ ਪਸ਼ੂਆਂ ਦੀ ਘਟੀ ਗਿਣਤੀ,ਨਿਗਮ ਦੀ ਗੱਡੀ ਘਰਾਂ ਤੋਂ ਚੱਕ ਰਹੀ ਹੈ ਕੂੜਾ,ਰੇੜ੍ਹਿਆਂ ਤੋਂ ਮਿਲੀ ਨਿਜਾਤ,ਕੂੜਾ ਡੰਪ ਹੋਏ ਖਤਮ

Tags: 

ਮੋਗਾ,14 ਅਪ੍ਰੈਲ:(ਜਸ਼ਨ): ਕਰੋਨਾ ਖਿਲਾਫ਼ ਜੰਗ ਦੌਰਾਨ ਜ਼ਿੰਦਗੀ ਬਦਲ ਰਹੀ ਐ ਕਿਉਂਕਿ ਬਦਲੇ ਹੋਏ ਹਾਲਾਤ ਵਿਚ ਪ੍ਰਸ਼ਾਸਨ ,ਨਗਰ ਨਿਗਮ ਅਤੇ ਹੋਰ ਸੰਸਥਾਵਾਂ ਲੋਕਾਂ ਨੂੰ ਕਰਫਿਊ ਦੌਰਾਨ ਸਹੂਲਤਾਂ ਦੇਣ ਲਈ ਨਵੇਂ ਨਵੇਂ ਤਜ਼ਰਬੇ ਕਰ ਰਹੀਆਂ ਨੇ ਜਿਨਾਂ ਸਦਕਾ ਨਾ ਸਿਰਫ਼ ਕਰੋਨਾ ਖਿਲਾਫ਼ ਜੰਗ ਜਿੱਤੀ ਜਾਵੇਗੀ ਬਲਕਿ ਭਵਿੱਖ ਵਿਚ ਜ਼ਿੰਦਗੀ ਨਵੇਂ ਰੂਪ ਵਿਚ ਨਜ਼ਰ ਆਵੇਗੀ । ਇਸੇ ਲੜੀ ਤਹਿਤ ਨਗਰ ਨਿਗਮ ਮੋਗਾ ਵੱਲੋਂ ਸ਼ਹਿਰ ‘ਚ ਚਲਾਈ ਮੁਹਿੰਮ ਸਦਕਾ ਅਵਾਰਾ ਪਸ਼ੂਆਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ ਅਤੇ ਇਹਨਾਂ ਪਸ਼ੂਆਂ ਨੂੰ ਗਊਸ਼ਾਲਾ ਵਿਚ ਭੇਜਣ ਦੀ ਮੁਹਿੰਮ ਨਿਰੰਤਰ ਜਾਰੀ ਹੈ । ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਦੀ ਦੂਰਅੰਦੇਸ਼ੀ ਅਤੇ ਕੁਸ਼ਲ ਪ੍ਰਬੰਧਕ ਵਜੋਂ ਤਸਵੀਰ ਵੀ ਹੁਣ ਸਾਹਮਣੇ ਆਉਣ ਲੱਗੀ ਹੈ । ਸਾਲਾਂਬੱਧੀ ਸ਼ਹਿਰ ਵਿਚ ਕੂੜੇ ਦੇ ਡੰਪ ,ਰੇਹੜਿਆਂ ਦੀ ਬਦਬੂ ਅਤੇ ਕੂੜੇ ‘ਚ ਮੂੰਹ ਮਾਰਦੇ ਜਾਨਵਰ ਹੁਣ ਕਿਧਰੇ ਦਿਖਾਈ ਨਹੀਂ ਦਿੰਦੇ । ਨਿਗਮ ਦੀ ਗੱਡੀ ਘਰਾਂ ਤੋਂ ਕੂੜਾ ਚੱਕ ਰਹੀ ਹੈ ਅਤੇ ਲੋਕਾਂ ਨੂੰ ਰੇੜ੍ਹਿਆਂ ਤੋਂ ਨਿਜਾਤ ਮਿਲ ਗਈ ਹੈ। ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ, ਮੋਗਾ ਵੱਲੋ ਸ਼ਹਿਰ ਵਿੱਚੋਂ ਬੇਸਹਾਰਾ ਜਾਨਵਰਾ ਦੀ ਵਧਦੀ ਸਮਸਿਆ ਵੇਖਦੇ ਹੋਏ ਇਹਨਾਂ ਨੂੰ ਅਕਾਲਸਰ ਰੋਡ ਅਤੇ ਨੇੜੇ ਗਿੱਲ ਕੰਡਾ ਤੋ 17 ਜਾਨਵਰਾ ਨੂੰ ਫੜ ਕੇ ਚੜਿੱਕ ਗੁਊਸ਼ਾਲਾ ਵਿੱਚ ਛੱਡਿਆ ਗਿਆ ਹੈ। ਇਸ ਤੋਂ ਇਲਵਾ ਅੱਜ ਮੋਹਨ ਸਿੰਘ ਬਸਤੀ ਅਤੇ ਬਾਜੀਗਰ ਬਸਤੀ ਅਤੇ ਨਾਲ ਲੱਗਦੇ ਮੇਨ ਏਰਿਏ ਵਿੱਚ ਫੋਗਿੰਗ ਅਤੇ ਲਾਰਵੇ  ਦੀ ਸਪਰੇਅ ਕੀਤੀ ਗਈ ਹੈ। ਨਗਰ ਨਿਗਮ ਵੱਲੋ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਣ ਦੇਣ ਹਿੱਤ ਵਾਰਡ ਵਾਈਜ ਟਰੈਕਟਰ/ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜੋ ਕਿ ਡੋਰ-ਟੂ-ਡੋਰ ਜਾ ਕੇ ਮੁਨਿਆਦੀ ਕਰ ਕੇ ਕੂੜਾ ਇੱਕਤਰ ਕਰਦੀਆਂ ਹਨ। ਇਹਨਾਂ ਟਰਾਲੀਆਂ ਦੁਆਰਾ 14-04-2020 ਨੂੰ ਵਾਰਡ ਨੰਬਰ 01 ਤੋ 05, 11 ਤੋਂ 15, 26 ਤੋ 30, 36 ਤੋ 40, 46 ਤੋ 50 ਡੋਰ-ਟੂ-ਡੋਰ ਕੁਲੈਕਸ਼ਨ ਕੁੜਾ ਇੱਕਤਰ ਕੀਤਾ ਗਿਆ । ਕਮਿਸ਼ਨਰ ਨੇ ਦੱਸਿਆ ਕਿ ਸਟਰੀਟ ਲਾਈਟ, ਵਾਟਰ ਸੀਵਰੇਜ ਦੀ ਸਫਾਈ ਸਬੰਧੀ ਸ਼ਿਕਾਇਤ ਅਤੇ ਮੁਰਦਾ ਜਾਨਵਰਾਂ ਦੀ ਸੂਚਨਾ ਫੋਨ ਨੰਬਰ 01636-233125, ਟੋਲ ਫਰੀ ਨੰਬਰ 1800-180-2331 ਤੇ ਦਿੱਤੀ ਜਾ ਸਕਦੀ ਹੈ। ਨਗਰ ਨਿਗਮ ਮੋਗਾ ਵੱਲੋ ਕੋਰੋਨਾ ਦੇ ਸੰਕਰਮਣ ਅਤੇ ਕਰਫਿਊ ਦੇ ਮੱਦੇ ਨਜਰ ਸ਼ਹਿਰਵਾਸੀਆਂ ਦੀ ਸਹੂਲਤ ਲਈ ਆਈ ਐਮ ਏ ਦੀ ਸਹਾਹਿਤਾ ਨਾਲ ਡਾਕਟਰਾਂ ਵੱਲੋ ਫਰੀ ਟੈਲੀ ਫੋਨ ਰਾਹੀ ਸਲਾਹ ਮਸ਼ਵਰਾ ਦੇਣ ਦੇ ਨਾਲ-2 ਜਰੂਰਤ ਮੰਦ ਲੋਕਾ ਨੂੰ ਦਫਤਰ ਦੇ ਕਰਮਚਾਰੀਆਂ ਰਾਹੀ ਫਰੀ ਮੈਡੀਸਨ ਘਰ-2 ਪਹੁੰਚਾਈ ਜਾ ਰਹੀ ਹੈ।