ਕਰੋਨਾ ਦੇ ਪ੍ਰਭਾਵ ਤੋ ਬਚਣ ਲਈ ਆਮ ਲੋਕਾਂ ਦੇ ਨਾਲ-ਨਾਲ ਪੁਲਿਸ ਮੁਲਾਜ਼ਮਾਂ ਦੀ ਸਿਹਤ ਦਾ ਖਿਆਲ ਰੱਖਣਾ ਵੀ ਅਤੀ ਜਰੂਰੀ-ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ

ਮੋਗਾ 11 ਅਪ੍ਰੈਲ:(ਜਸ਼ਨ): ਮੋਗਾ ਪੁਲਿਸ ਵਲੋਂ ਕਰਫਿਊ ਡਿਊਟੀ ਕਰਨ ਵਾਲੇ ਪੁਲਿਸ ਦੇ ਕਰੀਬ 580 ਮੁਲਾਜਮਾਂ ਨੂੰ ਦਿਨ ਵਿਚ 2 ਵਾਰ ਭੋਜਨ, ਸੇਬ ਅਤੇ ਸੰਤਰੇ ਮੁਹੱਈਆ ਕਰਵਾ ਰਹੀ ਹੈ ਤਾਂ ਕਿ ਆਮ ਲੋਕਾਂ ਦੇ ਨਾਲ ਨਾਲ ਪਬਲਿਕ ਦੀ ਸੁਰੱਖਿਆ ਅਤੇ ਕਰਫਿਊ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਡਿਊਟੀ ਤੇ ਤਾਇਨਾਤ ਕੀਤੇ ਗਏ ਪੁਲਿਸ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਕਰਨ ਅਤੇ ਲੋਕਾਂ ਦੀ ਰੱਖਿਆ ਕਰਨ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ।
ਮੋਗਾ ਵਾਸੀਆਂ ਨੂੰ ਕਰੋਨਾ ਦੇ ਪ੍ਰਭਾਵ ਤੋ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਲਗਾਏ ਗਏ ਕਰਫਿਊ ਨੂੰ ਬਰਕਰਾਰ ਰੱਖਣ ਲਈ ਤਾਇਨਾਤ ਕੀਤੀ ਪੁਲਿਸ ਫੋਰਸ ਦੇ ਵੀ ਕਰੋਨਾ ਟੈਸਟ ਕੀਤੇ ਗਏ ਜਿੰਨ੍ਹਾਂ ਵਿੱਚ ਸਾਰੇ ਪੁਲਿਸ ਮੁਲਾਜ਼ਮ ਦਰੁਸਤ ਪਾਏ ਗਏ। 

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਕਪਤਨਾ ਪੁਲਿਸ ਮੋਗਾ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਮੁਲਾਜਮਾ ਤੱਕ ਪਹੁੰਚਣ ਵਾਲਾ ਸਾਰਾ ਭੋਜਨ ਪੁਲਿਸ ਲਾਈਨ ਮੋਗਾ ਵਿਖੇ ਸਾਰੇ ਜਰੂਰੀ ਨਿਰਦੇਸ਼ਾ ਅਤੇ ਸਾਵਧਾਨੀਆ ਨੂੰ ਧਿਆਨ ਵਿਚ ਰੱਖਦੇ ਹੋਏ ਤਿਆਰ ਕੀਤਾ ਜਾਦਾ ਹੈ ਅਤੇ ਪੂਰੇ ਸਾਫ-ਸੁਥਰੇ ਤਰੀਕੇ ਨਾਲ ਸਾਰਿਆ ਤੱਕ ਇਹ ਭੋਜਨ ਵੀ ਪਹੁੰਚਾਇਆ ਜਾਦਾ ਹੈ।
ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਦੇ ਨਾਲ ਨਾਲ ਮੋਗਾ ਪੁਲਿਸ ਹੁਣ ਬਟਾਲਾ ਪੁਲਿਸ ਨੂੰ ਵੀ 1200 ਭੋਜਨ ਦੇ ਪੈਕਿਟ ਮੁਹੱਈਆ ਕਰਵਾਉਣ ਲਈ ਭੋਜਨ ਤਿਆਰ ਕਰ ਰਹੀ ਹੈ ਜੋ ਕਿ ਸਮਾਜਿਕ ਦੂਰੀ ਅਤੇ ਪੂਰੀ ਸਾਫ ਸਫਾਈ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਜਾ ਰਿਹਾ ਹੈ।
ਸੀਨੀਅਰ ਕਪਤਾਨ ਪੁਲਿਸ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲ੍ਹਾ ਮੋਗਾ ਦੇ ਅੰਦਰ ਪੈਦੇ ਸਾਰੇ ਪਿੰਡਾਂ ਵਿਚ ਪਿੰਡਾਂ ਦੇ ਮੋਹਤਬਰ ਅਤੇ ਸਿਹਤਮੰਦ ਨਿਵਾਸੀਆ ਦੀ ਮਦਦ ਨਾਲ ਪਿੰਡਾ ਦੇ ਆਉਣ-ਜਾਣ ਵਾਲੇ ਰਸਤਿਆ ਤੇ ਠੀਕੀਰੀ ਪਹਿਰੇ ਲਗਾਏ ਗਏ ਹਨ। ਪਿੰਡ ਵਿਚ ਦਾਖਲ ਹੋਣ ਵਾਲੇ ਰਸਤਿਆ ਅਤੇ ਆਉਣ ਜਾਣ ਵਾਲੇ ਦੀ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾ ਰਹੀ ਹੈ.
ਇਸ ਤੋਂ ਇਲਾਵਾ ਜਿਲ੍ਹਾ ਮੋਗਾ ਵਿਚ ਸਾਰੀਆ ਸਬ-ਡਵੀਜਨ ਵਿਚ ਐਮਰਜੰਸੀ ਹਲਾਤਾ ਲਈ ਇਕ-ਇਕ ਟੀਮ ਤਿਆਰ ਕੀਤੀ ਗਈ ਹੈ ਜਿਨ੍ਹਾ ਨੂੰ ਪੀ ਪੀ ਈ ਕਿਟਸ ਦਿਤੀਆ ਗਈਆ ਅਤੇ ਉਹਨਾ ਨੂੰ ਐਮਰਜੰਸੀ ਹਲਾਤਾ ਨਾਲ ਨਜਿਠਣ ਲਈ ਸਿਖਲਾਈ ਵੀ ਦਿਤੀ ਗਈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ