ਯੂਥ ਕਾਂਗਰਸੀ ਆਗੂ ਸੰਦੀਪ ਸੇਠ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਵੰਡਣ ਮੌਕੇ ਆਪਣੇ ਫੋਨ ਨੰਬਰ ਕੀਤੇ ਜਨਤਕ
ਮੋਗਾ,11 ਅਪਰੈਲ(ਜਸ਼ਨ): ਪੰਜਾਬ ਸਰਕਾਰ ਵੱਲੋਂ ਲੋੜਵੰਦਾਂ ਨੂੰ ਰਾਸਨ ਦੇ ਪੈਕਟ ਵੰਡਣ ਦੀ ਪ੍ਰਕਿਰਿਆ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਮੋਗਾ ਵਿੱਚ ਅੱਜ ਫਿਰ ਐਮ ਐਲ ਏ ਡਾ ਹਰਜੋਤ ਕਮਲ ਦੀ ਰਹਿਨੁਮਾਈ ਹੇਠ ਵਾਰਡ ਨੰਬਰ 46 ਵਿੱਚ ਯੂਥ ਕਾਂਗਰਸੀ ਆਗੂ ਸੰਦੀਪ ਸੇਠ ਅਤੇ ਗੁਰਮਿੰਦਰ ਢਿੱਲੋਂ ਦੀ ਟੀਮ ਵੱਲੋਂ ਜਿਥੇ ਅੱਜ ਫਿਰ ਲੋੜਵੰਦ ਲੋਕਾਂ ਨੂੰ ਰਾਸਨ ਦੇ ਪੈਕਟ ਵੰਡੇ ਗਏ ,ਉਥੇ ਸਾਰੇ ਹੀ ਵਾਰਡ ਨੂੰ ਸੈਨੇਟਾਈਜ ਵੀ ਕੀਤਾ ਗਿਆ । ਸਾਰੇ ਹੀ ਵਾਰਡ ਵਾਸੀਆਂ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ । ਸੰਦੀਪ ਸੇਠ ਨੇ ਆਖਿਆ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਅਤੇ ਵਾਰਡ ਨੰਬਰ 46 ਮੋਗਾ ਦਾ ਕੋਈ ਵੀ ਲੋੜਵੰਦ ਵਿਅਕਤੀ ਉਨ੍ਹਾਂ ਨਾਲ 79739-42575,94171-57073 ਨੰਬਰਾਂ ਤੇ ਸੰਪਰਕ ਕਰ ਸਕਦਾ ਹੈ । ਇਸ ਮੌਕੇ ਉਹਨਾਂ ਨਾਲ ਗੁਰਦੇਵ ਦਾਸ, ਅਸ਼ਵਨੀ ਯਾਦਵ, ਪਰਵੇਸ਼ ਵਰਮਾ ਆਦਿ ਹਾਜ਼ਰ ਸਨ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ