ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਵਾਰਡ ਨੰਬਰ 9 ‘ਚ ਲੋੜਵੰਦ ਪਰਿਵਾਰਾਂ ਨੂੰ ਵੰਡਿਆ

ਮੋਗਾ,11 ਅਪਰੈਲ(ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਰਬਾਹਤ ਦੇਣ ਲਈ ਭੇਜੇ ਰਾਸ਼ਨ ਨੂੰ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਵੰਡਿਆ ਜਾ ਰਿਹਾ ਹੈ । ਵਾਰਡ ਨੰਬਰ 9 ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਮੌਕੇ ਕੁਲਦੀਪ ਸਿੰਘ ਬੱਸੀਆਂ ,ਐੱਸ ਡੀ ਓ ਸੰਦੀਪ ਸਿੰਘ,ਬੀ ਐੱਲ ਓ ਅਮਰਦੀਪ ਸਿੰਘ ,ਅਮਰਜੀਤ ਸਿੰਘ ਭਰੀ ਅਤੇ ਨੌਜਵਾਨ ਆਗੂਆਂ ਨੇ ਆਖਿਆ ਕਿ ਡਾ: ਹਰਜੋਤ ਕਮਲ ਦੀ ਦੂਰਅੰਦੇਸ਼ੀ ਸਦਕਾ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ  ਦੀ ਦੇਖ ਰੇਖ ‘ਚ ਹਰ ਵਾਰਡ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਨਾਲ ਮੋਗਾ ਵਿਚ ਕਰਫਿਊ ਦੀ ਪੂਰੀ ਤਰਾਂ ਪਾਲਣਾ ਹੋ ਰਹੀ ਹੈ ਅਤੇ ਲੋਕ ਘਰਾਂ ਵਿਚ ਰਹਿ ਕੇ ਕਰਫਿਊ ਦੀ ਚੇਨ ਤੋੜਨ ਦੇ ਸਮਰੱਥ ਹੋਏ ਹਨ।