ਨਵੀਨ ਗਰੁੱਪ ਵੱਲੋਂ ਸਖਤ ਡਿਊਟੀ ਨਿਭਾਅ ਰਹੀ ਪੁਲਿਸ ਲਈ ਵਨਸੁਵੰਨੇ ਖਾਣੇ ਮੁਹੱਈਆ ਕਰਵਾ ਕੇ ਨਿਭਾਈ ਜਾ ਰਹੀ ਹੈ ਵਿਲੱਖਣ ਸੇਵਾ

ਮੋਗਾ,11 ਅਪਰੈਲ(ਜਸ਼ਨ): ਕੋਵਿਡ 19 ਦੇ ਪ੍ਰਕੋਪ ਤੋਂ ਮੋਗਾ ਵਾਸੀਆਂ ਨੂੰ ਬਚਾਉਣ ਲਈ ਸਖਤ ਡਿਊਟੀ ਨਿਭਾਅ ਰਹੀ ਪੰਜਾਬ ਪੁਲਿਸ ਲਈ ਬੇਸ਼ੱਕ ਸਰਕਾਰ ਵੱਲੋਂ ਅਤੇ ਸਮਾਜ ਸੇਵੀਆਂ ਵੱਲੋਂ ਸਮੇਂ ਸਮੇਂ ’ਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਜਾ ਰਿਹਾ ਪਰ ਉਹਨਾਂ ਦੀ ਥਕਾਵਟ ਦੂਰ ਕਰਨ ਅਤੇ ਹਲਕੇ ਫੁਲਕੇ ਮਾਹੌਲ ਵਿਚ ਵਨਸੁਵੰਨੇ ਖਾਣੇ ਮੁਹੱਈਆ ਕਰਵਾਉਣ ਲਈ ਨਵੀਨ ਗਰੁੱਪ ਵੱਲੋਂ ਵਿਲੱਖਣ ਸੇਵਾ ਨਿਭਾਈ ਜਾ ਰਹੀ ਹੈ । ਨਵੀਨ ਗਰੁੱਪ ਵੱਲੋਂ ਚਾਟ ਪਾਪੜੀ ,ਪਨੀਰ ਪਕੌੜਾ,ਸਪਰਿੰਗ ਰੋਲ,ਟਿੱਕੀ ਚਾਟ ਅਤੇ ਫਰੂਟ ਚਾਟ ਆਦਿ ਵੱਖ ਵੱਖ ਪਕਵਾਨਾਂ ਨਾਲ ਰੋਜ਼ਾਨਾ ਰਿਫਰੈਸ਼ਮੈਂਟ ਦਿੱਤੀ ਜਾ ਰਹੀ ਹੈ। ਅੱਜ ਮੇਨ ਬਜ਼ਾਰ ਮੋਗਾ ਵਿਖੇ ਚਾਟ ਪਾਪੜੀ ਦਾ ਲੰਗਰ ਵਰਤਾਉਣ ਮੌਕੇ ਗਰੇਟ ਪੰਜਾਬ ਪਿ੍ਰੰਟਰਜ਼ ਦੇ  ਮੈਨੇਜਿੰਗ ਡਾਇਰੈਕਟਰ ਨਵੀਨ ਸਿੰਗਲਾ ਤੋਂ ਇਲਾਵਾ ਸੁਰਿੰਦਰ ਡੱਬੂ,ਹਰਮਨ ਗਿੱਲ,ਬਨਵਾਰੀ ਲਾਲ ਢੀਂਗਰਾ,ਹੁਕਮ ਚੰਦ ਅਗਰਵਾਲ,ਵਿਕਾਸ ਜਿੰਦਲ ,ਬਿੱਟੂ ਢੀਂਗਰਾ,ਸੰਜੀਵ ਸ਼ਰਮਾ ਆਦਿ ਹਾਜ਼ਰ ਸਨ। ਇਸ ਮੌਕੇ ਡੀ ਐੱਸ ਪੀ ਪਰਜੀਤ ਸੰਧੂ ਨੇ ਗਰੇਟ ਪੰਜਾਬ ਪਿ੍ਰੰਟਰਜ਼ ਦੇ  ਮੈਨੇਜਿੰਗ ਡਾਇਰੈਕਟਰ ਨਵੀਨ ਸਿੰਗਲਾ ਵੱਲੋਂ ਸੁਰੱਖਿਆ ਜਵਾਨਾਂ ਲਈ ਨਿਭਾਈ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ।