ਵਿਧਾਇਕ ਡਾ: ਹਰਜੋਤ ਕਮਲ ਦੀ ਦੇਖ ਰੇਖ ‘ਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ,ਵਾਰਡ ਨੰਬਰ 35 ‘ਚ ਵੰਡਿਆ ਰਾਸ਼ਨ

ਮੋਗਾ,11 ਅਪਰੈਲ (ਜਸ਼ਨ) : ਕਰੋਨਾ ਕਰਫਿਊ ਦੇ ਚੱਲਦਿਆਂ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬਿਲਕੁੱਲ ਬੰਦ ਹੈ ਅਤੇ ਪੰਜਾਬ ਸਰਕਾਰ ਦੇ ਯਤਨਾਂ ਅਤੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਦੇਖ ਰੇਖ ਹੇਠ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ। ਇਸੇ ਮੁਹਿੰਮ ਤਹਿਤ ਵਾਰਡ ਨੰਬਰ 35 ਵਿਚ ਵਾਰਡ ਇੰਚਾਰਜ ਗੌਰਵ ਗਰਗ ਵੱਲੋਂ ਕਾਂਗਰਸ ਦੇ ਜੁਝਾਰੂ ਵਰਕਰਾਂ ਨਾਲ ਰਲ ਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ । ਵਾਰਡ ਨੰਬਰ 35 ਦੇ ਬੀ ਐੱਲ ਓ ਪ੍ਰੇਮ ਕੁਮਾਰ ਅਤੇ ਧਰਮਿੰਦਰ ਗੌਤਮ ਵੱਲੋਂ ਰਾਸ਼ਨ ਵੰਡਣ ਦੀ ਪਰਕਿਰਿਆ ਨੂੰ ਸਫ਼ਲ ਕਰਨ ਵਿਚ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਇਸ ਮੌਕੇ ਕਾਂਗਰਸ ਆਗੂ ਗੌਰਵ ਗਰਗ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਆਰੰਭੇ ਸਾਰੇ ਕਾਰਜਾਂ ਲਈ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ‘ਚ ਨੌਜਵਾਨ ਲੋੜਵੰਦ ਘਰਾਂ ਵਿਚ ਰਾਸ਼ਨ ਪੁੱਜਦਾ ਕਰਨ ਲਈ ਦਿਨ ਰਾਤ ਇਕ ਕਰ ਰਹੇ ਹਨ । ਇਸ ਮੌਕੇ ਲਾਲਾ ਤਾਇਲ, ਸੁਰੇਸ਼ ਗਰਗ,ਯੋਗੇਸ਼ ਗੁਪਤਾ, ਕਰਨ ਕੰਬੋਜ ਅਤੇ ਹੋਰ ਵਾਰਡ ਵਾਸੀ ਮੌਜੂਦ ਸਨ।