ਮਾਨਵਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ: ਦੇਵਪ੍ਰਿਆ ਤਿਆਗੀ

ਮੋਗਾ,11 ਅਪਰੈਲ (ਜਸ਼ਨ) : ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਵਰਸੀਜ਼ ਸਟੱਡੀਜ਼ ਵੱਲੋਂ ਰਾਸ਼ਨ ਵੰਡਣ ਲਈ ਸ਼੍ਰੀ ਯੋਗਰਾਜ ਬ੍ਰਹਮਚਾਰੀ ਜੀ ਦੀ ਕੁਟੀਆ ‘ਚ ਸੋਸ਼ਲ ਡਿਸਟੈਂਸ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਇਕੱਤਰਤਾ ਹੋਈ । ਅਕੋਸ ਸੰਸਥਾ ਦੇ ਮੋਗਾ ਜ਼ੋਨ ਦੇ ਹੈੱਡ ਅਤੇ ਐਕਜ਼ਕਿਊਟਿਵ ਦੇਵਪ੍ਰਿਆ ਤਿਆਗੀ ਨੇ ਰਾਸ਼ਨ ‘ਚ ਆਟਾ ਅਤੇ ਰੀਫਾਈਂਡ ਆਇਲ ਸੰਸਥਾ ਵੱਲੋਂ ਸ਼੍ਰੀ ਯੋਗੀਰਾਜ ਬ੍ਰਹਮਚਾਰੀ ਜੀ ਦੀ ਕੁਟੀਆ ‘ਚ ਦਾਨ ਕੀਤਾ । ਜ਼ਿਕਰਯੋਗ ਹੈ ਕਿ ਇਸ ਕੁਟੀਆ ‘ਚੋਂ ਰਾਸ਼ਨ ਬਣਾਉਣ ਉਪਰੰਤ ਜ਼ਰੂਰਤਮਦਾਂ ਨੂੰ ਵੰਡਿਆ ਜਾਂਦਾ ਹੈ । ਸੰਸਥਾ ਦੇ ਕੋਆਡੀਨੇਟਰ ਨਵਦੀਪ ਗੁਪਤਾ ਨੇ ਮਾਨਵਤਾ ਦੇ ਕਲਿਆਣ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ । ਸਮਾਜਸੇਵੀ ਡਾ: ਅਜੇ ਕਾਂਸਲ ਨੇ ਮਾਨਵ ਸੇਵਾ ਤੋਂ ਉੱਤਮ ਸੇਵਾ ਕਰਾਰ ਦਿੰਦੇ ਹੋਏ ਕਿਹਾ ਕਿ ਸੇਵਾ ਹੀ ਇਕ ਮਾਤਰ ਅਜਿਹਾ ਮਾਰਗ ਹੈ ਜਿਸ ’ਤੇ ਚੱਲ ਕੇ ਇਨਸਾਨ ਆਪਣੇ ਵੱਲੋਂ ਯੋਗਦਾਨ ਪਾ ਸਕਦੇ ਹਨ।   ਦੇਵਪ੍ਰਿਆ ਤਿਆਗੀ ਨੇ ਕਿਹਾ ਕਿ ਕਰੋਨਾ ਵਾਇਰਸ ਖਿਲਾਫ਼ ਲੜੀ ਜਾ ਰਹੀ ਜੰਗ ਲਈ ਪੁਲਿਸ ਪ੍ਰਸ਼ਾਸਨ ,ਡਾਕਟਰਜ਼ ,ਨਰਸਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਿਲੋਂ ਧੰਨਵਾਦੀ ਹਨ ਜੋ ਸਾਡੀ ਸੁਰੱਖਿਆ ਲਈ ਦਿਨ ਰਾਤ ਇਕ ਕਰ ਰਹੇ ਹਨ । ਇਸ ਮੌਕੇ ਤਿਆਗੀ ਨੇ ਅਕੋਸ ਸੰਸਥਾ ਦੇ ਮੈਂਬਰ ਅਮਿਤ ਚਾਵਲਾ ,ਪ੍ਰਦੀਪ ਕੌਸ਼ਲ ,ਰਾਜੇਸ਼ ,ਜਗਦੀਪ ਪੁਰੀ ,ਗੁਰਪ੍ਰੀਤ ਸਿੰਘ,ਪੰਕਜ ,ਇੰਦਰਜੀਤ ,ਸੰਦੀਪ ,ਵਰਿੰਦਰ ,ਰੋਹਿਤ ਪਾਸੀ,ਲਵਲੀ ,ਪ੍ਰੀਤਪਾਲ,ਪੰਕਜ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਜਿਹਨਾਂ ਦੇ ਸਹਿਯੋਗ ਨਾਲ ਇਸ ਮੁਸ਼ਕਿਲ ਸਮੇਂ ਵਿਚ ਉਹ ਆਪਣੇ ਫਰਜ਼ਾਂ ਦੀ ਪੂਰਤੀ ਕਰ ਸਕੇ ਹਨ।