'ਮੇਰੀ ਮੁਰਦਾਬਾਦ ਕਰੋ, ਮੈਂ ਇੱਥੋਂ ਬਦਲੀ ਕਰਵਾਉਣਾ ਚਾਹੁੰਦੀ ਹਾਂ' ਵਿਧਾਇਕ ਡਾ ਹਰਜੋਤ ਕਮਲ ਦੇ ਤਿੱਖੇ ਤੇਵਰ ਦੇਖ 18 ਦਿਨਾਂ ਬਾਅਦ ਦਫਤਰ ਪਹੁੰਚੀ ਸਿਵਲ ਸਰਜਨ ਕਰਮਚਾਰੀਆਂ ਦੇ ਤਿੱਖੇ ਤੇਵਰਾਂ ਨੂੰ ਦੇਖ ਮੁਸ਼ਕਿਲਾਂ ਸੁਣਕੇ ਹੱਲ ਕਰਨ ਲਈ ਹੋਈ ਮਜਬੂਰ
ਮੋਗਾ 9 ਅਪ੍ਰੈਲ (ਜਸ਼ਨ):ਪਿਛਲੇ ਕਈ ਦਿਨਾਂ ਤੋਂ ਸਿਵਲ ਸਰਜਨ ਮੋਗਾ ਡਾ ਆਦੇਸ਼ ਕੰਗ ਦਾ ਦਫਤਰ ਵਿੱਚੋਂ ਗੈਰਹਾਜ਼ਰ ਰਹਿਣ, ਪੈਰਾਮੈਡੀਕਲ ਕਰਮਚਾਰੀਆਂ ਨੂੰ ਕਰੋਨਾ ਖਿਲਾਫ ਲੜਾਈ ਲਈ ਜਰੂਰੀ ਸਾਜੋ ਸਾਮਾਨ ਮੁਹੱਈਆ ਨਾ ਕਰਵਾਉਣ ਅਤੇ ਘਰ ਬੈਠ ਕੇ ਫੋਨ ਤੇ ਅਧਿਕਾਰੀਆਂ ਨੂੰ ਧਮਕੀਆਂ ਦੇਣ ਦਾ ਮਸਲਾ ਦਿਨੋ ਦਿਨ ਗੰਭੀਰ ਰੂਪ ਅਖਤਿਆਰ ਕਰਦਾ ਜਾ ਰਿਹਾ ਹੈ। ਤਿੰਨ ਦਿਨ ਪਹਿਲਾਂ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਜਿਲਾ ਮੋਗਾ ਦੇ ਇੱਕ ਵਫਦ ਵੱਲੋਂ ਸੂਬਾ ਪ੍ਰਧਾਨ ਕੁਲਬੀਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸਹਾਇਕ ਸਿਵਲ ਸਰਜਨ ਮੋਗਾ ਡਾ ਜਸਵੰਤ ਸਿੰਘ ਨੂੰ ਮਿਲ ਕੇ ਮੰਗ ਪੱਤਰ ਦਿੱਤਾ ਗਿਆ ਸੀ ਤੇ ਉਹਨਾਂ ਸਿਵਲ ਸਰਜਨ ਮੋਗਾ ਨੂੰ ਦਫਤਰ ਵਿੱਚ ਬੈਠਣ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਹਲ ਕਰਨ ਅਤੇ ਨਾ ਕਰਨ ਦੀ ਸੂਰਤ ਵਿੱਚ ਕੰਮ ਛੱਡੋ ਹੜਤਾਲ 'ਤੇ ਚਲੇ ਜਾਣ ਦੀ ਚੇਤਾਵਨੀ ਦਿੱਤੀ ਸੀ। ਇਸ ਦੌਰਾਨ ਇੱਕ ਸੀਨੀਅਰ ਅਤੇ ਆਪਣੀ ਡਿਊਟੀ ਪ੍ਰਤੀ ਸਮਰਪਿਤ ਇੱਕ ਡਾਕਟਰ ਨੂੰ ਫੋਨ ਤੇ ਪੁਲਿਸ ਤੋਂ ਕਟਵਾਉਣ ਦੀ ਸਿਵਲ ਸਰਜਨ ਵੱਲੋਂ ਧਮਕੀ ਦਿੱਤੀ ਸੀ, ਜਿਸ ਵਿੱਚ ਦਖਲ ਦਿੰਦਿਆਂ ਮੋਗਾ ਦੇ ਵਿਧਾਇਕ ਡਾ ਹਰਜੋਤ ਕਮਲ ਨੇ ਬੀਤੇ ਕੱਲ੍ਹ ਸਿਵਲ ਸਰਜਨ ਦਫਤਰ ਦਾ ਦੌਰਾ ਕਰਕੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਕੇ ਡੀ ਸੀ ਮੋਗਾ ਕੋਲ ਸਿਵਲ ਸਰਜਨ ਮੋਗਾ ਦੀ ਸ਼ਿਕਾਇਤ ਕਰਦਿਆਂ ਕਿਹਾ ਸੀ ਕਿ ਜੇ ਉਹ ਕੰਮ ਨਹੀਂ ਕਰਨਾ ਚਾਹੁੰਦੇ ਤਾਂ ਛੁੱਟੀ 'ਤੇ ਚਲੇ ਜਾਣ ਤੇ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਅਫਸਰ ਨੂੰ ਚਾਰਜ ਦੇਣ ਲਈ ਕਿਹਾ ਸੀ। ਵਿਧਾਇਕ ਹਰਜੋਤ ਕਮਲ ਦੇ ਤਿੱਖੇ ਤੇਵਰਾਂ ਨੂੰ ਦੇਖ ਕੇ ਅੱਜ ਸਿਵਲ ਸਰਜਨ ਮੋਗਾ 18 ਦਿਨਾਂ ਬਾਅਦ ਦਫਤਰ ਪਹੁੰਚੇ। 12 ਵਜੇ ਪੈਰਾਮੈਡੀਕਲ ਕਰਮਚਾਰੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਸਿਵਲ ਸਰਜਨ ਨੇ ਕਰਮਚਾਰੀਆਂ ਨੂੰ ਗੱਲਬਾਤ ਲੲੀ ਅੰਦਰ ਬੁਲਾਇਆ ਅਤੇ ਹੱਦ ਉਸ ਵੇਲੇ ਹੋ ਗਈ ਜਦ ਖੁਦ ਸਿਵਲ ਸਰਜਨ ਨੇ ਕਰਮਚਾਰੀਆਂ ਨੂੰ ਆਪਣੀ ਮੁਰਦਾਬਾਦ ਕਰਨ ਦੀ ਇਜਾਜਤ ਦਿੰਦਿਆਂ ਕਿਹਾ ਕਿ ਉਹ ਆਪਣੀ ਬਦਲੀ ਕਰਵਾਉਣਾ ਚਾਹੁੰਦੇ ਹਨ, ਹੋ ਸਕਦਾ ਤੁਹਾਡੇ ਮੁਰਦਾਬਾਦ ਨਾਲ ਮੇਰਾ ਕੰਮ ਆਸਾਨ ਹੋ ਜਾਵੇ। ਇਸ ਤੇ ਕਰਮਚਾਰੀ ਭੜਕ ਗਏ ਤੇ ਉਨ੍ਹਾਂ ਤੇ ਇਸ ਮਹਾਂਮਾਰੀ ਦੌਰਾਨ ਉਨ੍ਹਾਂ ਤੇੇ ਗੈਰ ਜਿੰਮੇਵਾਰੀ ਦਿਖਾਉਣ ਦਾ ਦੋਸ਼ ਲਗਾਉਂਦਿਆਂ ਕਰਮਚਾਰੀਆਂ ਦੀ ਗੱਲ ਸੁਨਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਉਹ ਗੱਲ ਸੁਣਨ ਲਈ ਤਿਆਰ ਹੋਏ। ਕਰਮਚਾਰੀਆਂ ਨੇ ਐਨ 95 ਮਾਸਕ, ਗਲਵਜ ਹੈੈਂਡ ਸੈਨੇਟਾਈਜਰ ਅਤੇੇ ਸਫਾਈ ਸੇਵਕਾਂ ਸਪਰੇ ਵਰਕਰਾਂ ਨੂੰ ਵੀ ਸਰਕਾਰੀ ਆਦੇਸ਼ਾਂ ਮੁਤਾਬਿਕ ਪੀ ਪੀ ਈ ਕਿੱਟਾਂ ਦੇੇੇਣ, ਆਊਟ ਸੋਰਸ ਕਰਮਚਾਰੀਆਂ ਦੀ ਛੇੇ ਮਹੀਨੇ ਤੋਂ ਬੰੰਦ ਪਈ ਤਨਖਾਹ ਤੁੁੁਰੰਤ ਜਾਰੀ ਕਰਨ, ਐਨ ਐਚ ਐਮ ਅਤੇ ਰੈਗੂੂੂਲਰ ਕਰਮਚਾਰੀਆਂ ਦੀ ਮਾਰਚ ਮਹੀਨੇ ਦੀ ਤਨਖਾਹ ਜਾਰੀ ਕਰਨ, ਦਿਹਾੜੀਦਾਰ ਸਪਰੇ ਵਰਕਰਾਂ ਦਾ ਮਿਹਨਤਾਨਾ ਜਾਰੀ ਕਰਨ ਅਤੇ ਸਿਵਲ ਸਰਜਨ ਮੋਗਾ ਤੋੋਂ ਦਫਤਰ ਵਿੱਚ ਹਾਜਰ ਰਹਿਣ ਦੀ ਮੰਗ ਕੀਤੀ,ਜਿਸ ਤੇ ਉਹਨਾਂ ਤੁੁੁੁਰੰਤ ਆਊਟ ਸੋਰਸ ਕੰਪਨੀ ਨਾਲ ਗੱਲ ਕਰਕੇ ਤਨਖਾਹ ਦਾ ਮਸਲਾ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਅਤੇੇ ਕਰਮਚਾਰੀਆਂ ਨੂੰ ਇੱਕ ਦੋ ਦਿਨਾਂ ਵਿੱਚ ਸਾਰੇ ਸੁਰੱਖਿਆ ਸਾਧਨ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ਉਪਰੰਤ ਪ੍ਰੈਸ ਨੂੰ ਜਾਣਕਾਰੀ ਸੂੂੂਬਾ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਨੇ ਕਿਹਾ ਕਿ ਜੇੇੇੇਕਰ ਸਿਵਲ ਸਰਜਨ ਬਦਲੀ ਕਰਵਾਉਣਾ ਚਾਹੁੰਦੇ ਹਨ ਤਾਂ ਉਚਿਤ ਢੰਗ ਅਪਨਾਉਣ, ਅਸੀਂਂ ਇਸ ਦੀ ਆੜ ਵਿੱਚ ਕਰਮਚਾਰੀਆਂ ਜਾਂਂ ਅਧਿਕਾਰੀਆਂ ਨੂੰ ਬਲੀ ਦਾ ਬੱਕਰਾ ਨਹੀਂ ਬਣਨ ਦਿਆਂਗੇ। ਉਹਨਾਂ ਕਿਹਾ ਮੋਗਾ ਜਿਲ੍ਹੇ ਦੇ ਕਰਮਚਾਰੀ ਆਪਣੇ ਜਿਲੇੇ ਦੇੇ ਲੋਕਾਂ ਦੀ ਸੇਵਾ ਲਈ ਨੰਗੇ ਧੜ ਵੀ ਕੰਮ ਕਰਨ ਲਈ ਤਿਆਰ ਹਨ ਪਰ ਜਿਨ੍ਹਾਂ ਅਫਸਰਾਂ ਨੂੰ ਅੱਗੇ ਹੋ ਕੇੇ ਸਾਡੀ ਅਗਵਾਈ ਕਰਨੀ ਚਾਹੀਦੀ ਹੈ, ਉਹ ਡਰ ਕੇ ਕਰਮਚਾਰੀਆਂ ਦਾ ਮੋਢਾ ਵਰਤ ਕੇ ਆਪਣੀਆਂ ਬਦਲੀਆਂ ਕਰਵਾਉਣ ਲਈ ਤਰਲੋਮੱਛੀ ਹੋ ਰਹੇ ਹਨ। ਇਸ ਮੌਕੇ ਜੱਥੇਬੰਦੀ ਦੇ ਸੀਨੀਅਰ ਆਗੂ ਗੁਰਜੰੰਟ ਸਿੰਘ ਮਾਹਲਾ, ਮਹਿੰਦਰ ਪਾਲ ਲੂੰਬਾ, ਰਾਜ ਕੁਮਾਰ ਢੁੱਡੀਕੇ, ਮਨਵਿੰਦਰ ਕਟਾਰੀਆ, ਰਾਜੇੇੇਸ਼ ਭਾਰਦਵਾਜ, ਮਨਦੀਪ ਸਿੰਘ ਭਿੰਡਰ, ਨਵਦੀਪ ਕੌਰ, ਗਗਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਤੋਂਂ ਇਲਾਵਾ ਵੱੱਡੀ ਗਿਣਤੀ ਵਿੱਚ ਪੈਰਾਮੈਡੀਕਲ ਕਾਮੇ ਹਾਜਰ ਸਨ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ