ਵਿਧਾਇਕ ਡਾ: ਹਰਜੋਤ ਕਮਲ ਦੀ ਦੇਖ ਰੇਖ ‘ਚ ਹਰ ਵਾਰਡ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ: ਦਵਿੰਦਰ ਸ਼ਰਮਾ

Tags: 

ਮੋਗਾ,10 ਅਪਰੈਲ (ਜਸ਼ਨ) : ‘‘ਵਿਧਾਇਕ ਡਾ: ਹਰਜੋਤ ਕਮਲ ਦੀ ਦੇਖ ਰੇਖ ‘ਚ ਮੋਗਾ ਹਲਕੇ ਦੇ ਸਾਰੇ ਵਾਰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਣ ਦੀ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਹੈ ਅਤੇ ਕਰਫਿਊ ਨੂੰ ਸਫਲ ਕਰਨ ਅਤੇ ਸਮਾਜਿਕ ਦੂਰੀ ਨੂੰ ਬਣਾਏ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਚਾਰ ਚੁਫੇਰਿਓਂ ਸ਼ਲਾਘਾ ਵੀ ਹੋ ਰਹੀ ਹੈ ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਵਿੰਦਰ ਸ਼ਰਮਾ ਨੇ ਨੰਬਰ 17 ‘ਚ ਰਾਸ਼ਨ ਵੰਡਣ ਉਪਰੰਤ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਉਹ ਵਿਧਾਇਕ ਡਾ ਹਰਜੋਤ ਕਮਲ ਦੀ ਪ੍ਰੇਰਨਾ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ‘ਚ ਬਿਨਾਂ ਪੱਖਪਾਤ ਤੋਂ ਰਾਸ਼ਨ ਵਡੰਣ ਦੀ ਮੁਹਿੰਮ ਨੂੰ ਚਲਾ ਰਹੇ ਹਨ। ਉਹਨਾਂ ਕਿਹਾ ਕਿ ਉਹ ਅਮਿ੍ਰਤ ,ਵਿਕਾਸ,ਵਿਸ਼ਾਲ ,ਧੀਰਜ ਸ਼ਰਮਾ ,ਸ਼ਾਮ ਲਾਲ ਆਦਿ ਦੀ ਮਦਦ ਨਾਲ ਇਸ ਮੁਹਿੰਮ ਨੂੰ ਸਫ਼ਲਤਾ ਨਾਲ ਚਲਾ ਰਹੇ ਹਨ।