ਨਗਰ ਨਿਗਮ ਵੱਲੋ ਕਰੋਨਾ ਵਾਈਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਸਫਾਈ ਗਤੀਵਿਧੀਆਂ ਜਾਰੀ-ਕਮਿਸ਼ਨਰ ਅਨੀਤਾ ਦਰਸ਼ੀ,ਵਾਟਰ ਸੀਵਰੇਜ ਸਫਾਈ ਅਤੇ ਮੁਰਦਾ ਜਾਨਵਰਾਂ ਲਈ ਨੰਬਰ 01636-233124 ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ

ਮੋਗਾ 8 ਅਪ੍ਰੈਲ:(ਜਸ਼ਨ):  ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਵੱਲੋ ਸ਼ਹਿਰ ਅੰਦਰ ਬੇਸਹਾਰਾ ਜਾਨਵਰਾਂ ਦੀ ਵਧਦੀ ਸਮਸਿਆ ਵੇਖਦੇ ਹੋਏ ਇਹਨਾਂ ਬੇਸਹਾਰਾ ਜਾਨਵਰਾਂ ਨੂੰ ਫੜ ਕੇ ਚੜਿਕ ਰੋੜ ਤੇ ਸਥਿਤ ਗਊਸ਼ਾਲਾ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਜਾਨਵਰ ਭੁੱਖੇ ਨਾ ਮਰਨ ਅਤੇ ਉਹਨਾਂ ਦੇ ਚਾਰੇ ਦਾ ਬਦੋਬਸਤ ਹੋ ਸਕੇ। ਇਹ ਮੁਹਿੰਮ ਤਹਿਤ ਤਕਰੀਬਨ 103 ਜਾਨਵਰ ਫੜ ਕੇ ਗਉਸ਼ਾਲਾ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਦੇ ਸੰਕਰਮਣ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਨਿਗਮ ਵੱਲੋ ਸ਼ਹਿਰ ਵਾਸੀਆ ਨੂੰ ਸਾਫ-ਸੁਥਰਾ ਵਾਤਾਵਰਣ ਦੇਣ ਹਿੱਤ ਵਾਰਡ ਵਾਈਜ ਸ਼ਹਿਰ ਨੂੰ ਸੈਨੇਟਾਇਜ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਵਾਰਡ ਨੰਬਰ  43, 44, 45  ਸੈਨੇਟਾਇਜ ਕਰਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ। 9 ਅਪ੍ਰੈਲ ਨੂੰ ਵਾਰਡ 46 ਨਾਲ ਨਾਲ ਮੋਗਾ ਦੇ ਬਾਕੀ ਰਹਿੰਦੇ ਸਰਕਾਰੀ ਕੰਪਲੈਕਸ ਅਤੇ ਹੋਰ ਪਬਲਿਕ ਅਦਾਰਿਆ ਨੂੰ ਸੈਨੇਟਾਇਜ ਕਰਨ ਦਾ ਕੰਮ ਮੁਕੰਮਲ ਕੀਤਾ ਜਾਵੇਗਾ।  
ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਨਗਰ ਨਿਗਮ ਵੱਲੋ ਸ਼ਹਿਰ ਵਾਸੀਆ ਨੂੰ ਸਾਫ-ਸੁਥਰਾ ਵਾਤਾਵਰਣ ਦੇਣ ਹਿੱਤ ਵਾਰਡ ਵਾਈਜ ਟਰੈਕਟਰ/ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਜੋ ਕਿ ਡੋਰ-ਟੂ-ਡੋਰ ਜਾ ਕੇ ਮੁਨਿਆਦੀ ਕਰ ਕੇ ਕੂੜਾ ਇੱਕਤਰ ਕਰਦੀਆ ਹਨ। ਇਹਨਾਂ ਟਰਾਲੀਆਂ ਦੁਆਰਾ ਅੱਜ ਵਾਰਡ ਨੰਬਰ 01 ਤੋ 05, 11 ਤੋ 15, 26 ਤੋ 30, 36 ਤੋ 40, 46 ਤੋ 50 ਵਿੱਚ ਡੋਰ ਟੂ ਡੋਰ ਕੁੜਾ ਇੱਕਤਰ ਕੀਤਾ ਗਿਆ।  9 ਅਪ੍ਰੈਲ 2020 ਨੂੰ 06 ਤੋ 10, 16 ਤੋ 20, 21 ਤੋ 25, 31 ਤੋ 35, 41 ਤੋ 45 ਡੋਰ-ਟੂ-ਡੋਰ ਕੁਲੈਕਸ਼ਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਾਟਰ ਸੀਵਰੇਜ ਸਫਾਈ ਅਤੇ ਮੁਰਦਾ ਜਾਨਵਰਾਂ ਲਈ ਸ਼ਿਕਾਇਤ ਨੰਬਰ 01636-233124, ਟੋਲ ਫ੍ਰੀ ਨੰਬਰ: 1800-180-2331 ਤੇ ਕੀਤੀ ਜਾ ਸਕਦੀ ਹੈ।
ਨਗਰ ਨਿਗਮ ਮੋਗਾ ਵੱਲੋ ਕਰੋਨਾ ਦੇ ਸੰਕਰਮਣ ਅਤੇ ਕਰਫਿਉ ਦੇ ਮੱਧੇਨਜਰ ਸ਼ਹਿਰ ਵਾਸੀਆ ਦੀ ਸਹੁਲਤ ਲਈ ਆਈ ਐਮ ਏ ਦੀ ਸਹਾਇਤਾ ਨਾਲ ਡਾਕਟਰਾਂ ਵੱਲੋ ਫ੍ਰੀ ਟੈਲੀਫੋਨ ਰਾਹੀ ਸਲਾਹ ਮਸ਼ਵਰਾ ਦੇਣ ਦੇ ਨਾਲ ਨਾਲ ਜਰੂਰਤਮੰਦ ਲੋਕਾਂ ਨੂੰ ਦਫਤਰੀ ਦੇ ਕਰਮਚਾਰੀਆਂ ਰਾਹੀ ਫ੍ਰੀ ਮੈਡੀਸਨ ਘਰ-2 ਪਹੁੰਚਾਈ ਜਾ ਰਹੀ ਹੈ। ਜਿਸ ਤਹਿਤ ਹੁਣ 29 ਜਰੂਰਤਮੰਦ ਵਿਅਕਤੀਆ ਦੇ ਘਰਾ ਵਿੱਚ ਨਿਗਮ ਦੇ ਮੁਲਾਜਮਾ ਵੱਲੋ ਫ੍ਰੀ ਦਵਾਈ ਪਹੁੰਚਾਈ ਜਾ ਚੁੱਕੀ ਹੈ।
ਨਗਰ ਨਿਗਮ ਮੋਗਾ ਦੇ ਵਿੱਚ 380 ਸਫਾਈ ਕਰਮਚਾਰੀ ਕੰਮ ਕਰ ਰਹੇ ਹਨ ਇਹਨਾਂ ਦੀ ਸੇਫਟੀ ਮੁੱਖ ਰਖਦੇ ਹੋਏ ਨਗਰ ਨਿਗਮ ਮੋਗਾ ਵੱਲੋ ਇਹਨਾਂ ਸਫਾਈ ਕਰਮਚਾਰੀਆ ਨੂੰ ਸਾਬਨ, ਸੈਨੇਟਾਈਜਰ, ਹੈਡ ਗਲਬਜ ਅਤੇ ਮਾਸਕ ਦਿੱਤੇ ਗਏ ਹਨ ਅਤੇ ਇਹਨਾਂ ਦੀ ਸਫਾਈ ਕਰਮਚਾਰੀਆਂ ਦੀ ਇਮਉਨਟੀ ਨੂੰ ਧਿਆਨ ਵਿੱਚ ਰਖਦੇ ਵਿਟਾਮਨ (ਸੀ) ਦੀਆਂ ਟੈਬਲੇਟ ਦਿੱਤੀਆ ਜਾ ਰਹੀਆ ਹਨ।
ਨਗਰ ਨਿਗਮ ਮੋਗਾ ਦੇ ਦਰਜਾ 1,2,3 ਅਧਿਕਾਰੀਆਂ ਕਰਮਚਾਰੀਆਂ ਵੱਲੋ ਆਪਣੇ ਇੱਕ ਦਿਨ ਦੀ ਤਨਖਾਹ 1 a38 ਲੱਖ ਰੁਪਏ ਦਾ ਚੈਕ ਸੀ aਐਮ  ਰਲੀਫ ਫੰਡ ਵਿੱਚ ਭੇਜਿਆ ਜਾ ਰਿਹਾ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ