ਰਾਈਟਵੇਅ ਏਅਰਲਿੰਕਸ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਕਰੋਨਾ ਵਾਇਰਸ ਦੇ ਚੱਲਦਿਆਂ ਪੈਦਾ ਹੋਏ ਹਾਲਾਤਾਂ ਨੂੰ ਕਾਬੂ ਵਿਚ ਰੱਖਣ ਲਈ ਆਪਣੀ ਸੰਸਥਾ ਨੂੰ ਆਈਸੋਲੇਸ਼ਨ ਵਾਰਡ ‘ਚ ਤਬਦੀਲ ਕਰਨ ਦੀ ਕੀਤੀ ਪੇਸ਼ਕਸ਼
ਮੋਗਾ,7 ਅਪਰੈਨ(ਜਸ਼ਨ): ਵਿਸ਼ਵ ਪੱਧਰ ’ਤੇ ਫੈਲੇ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਅਤੇ ਇਸ ਖਿਲਾਫ਼ ਰਾਸ਼ਟਰ ਪੱਧਰ ,ਰਾਜ ਪੱਧਰ ਅਤੇ ਜ਼ਿਲ੍ਹਾ ਪੱਧਰ ’ਤੇ ਵੀ ਮਹਾਂਮਾਰੀ ਖਿਲਾਫ਼ ਵੱਡੇ ਪੱਧਰ ’ਤੇ ਲੜਾਈ ਲੜੀ ਜਾ ਰਹੀ ਹੈ । ਮੋਗਾ ਜ਼ਿਲ੍ਹੇ ਅੰਦਰ ਚਾਹੇ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਪਰ ਜੇਕਰ ਹਾਲਾਤ ਜ਼ਿਆਦਾ ਖਰਾਬ ਹੁੰਦੇ ਹਨ ਤਾਂ ਜ਼ਿਲ੍ਹੇ ਵਿਚ ਆਈਸੋਲੇੇਸ਼ਨ ਵਾਰਡਾਂ ਦੀ ਜ਼ਰੂਰਤ ਪੈ ਸਕਦੀ ਹੈ ,ਇਹਨਾਂ ਹਾਲਾਤਾਂ ਨਾਲ ਨਜਿੱਠਣ ਲਈ ਰਾਈਟਵੇਅ ਏਅਰਲਿੰਕਸ ਦੇ ਡਾਇਰੈਕਟਰ ਦੇਵਪ੍ਰਿਆ ਤਿਆਗੀ ਨੇ ਕਰੋਨਾ ਵਾਇਰਸ ਦੇ ਚੱਲਦਿਆਂ ਪੈਦਾ ਹੋਏ ਹਾਲਾਤਾਂ ਨੂੰ ਕਾਬੂ ਵਿਚ ਰੱਖਣ ਲਈ ਆਪਣੀ ਸੰਸਥਾ ਦੇ 38 ਮਰਲੇ ਦੇ ਖੇਤਰ ਨੂੰ ਆਈਸੋਲੇਸ਼ਨ ਵਾਰਡ ‘ਚ ਤਬਦੀਲ ਕਰਨ ਲਈ ਪ੍ਰਸ਼ਾਸ਼ਨ ਨੂੰ ਸੁਝਾਅ ਦੇ ਨਾਲ ਨਾਲ ਮਦਦ ਦੀ ਪੇਸ਼ਕਸ਼ ਕੀਤੀ ਹੈ। ਤਿਆਗੀ ਨੇ ਕਿਹਾ ਕਿ ਉਹਨਾਂ ਦਾ ਦਫਤਰ ਸਬ ਜੇਲ਼੍ਹ ਦੇ ਬਿਲਕੁੱਲ ਨਜ਼ਦੀਕ ਹੈ ਅਤੇ ਉਸ ਨੂੰ ਆਈਸੋਲੇਸ਼ਨ ਵਾਰਡ ਦੀ ਤਰਾਂ ਇਸਤੇਮਾਲ ਕੀਤਾ ਜਾ ਸਕਦਾ ਹੈ । ਤਿਆਗੀ ਨੇ ਇਸ ਪੇਸ਼ਕਸ਼ ਸਬੰਧੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਵਿਚ ਪ੍ਰਸਤਾਵ ਦੇ ਦਿੱਤਾ ਹੈ ਅਤੇ ਉਹਨਾਂ ਹੋਰ ਵੀ ਸਹਾਇਤਾ ਦੇਣ ਲਈ ਵਚਨਬੱਧਤਾ ਪ੍ਰਗਟਾਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਰਾਈਟਵੇਅ ਏਅਰਲਿੰਕਸ ਪੂਰੀ ਤਰਾਂ ਰਾਸ਼ਟਰ ਹਿਤਾਂ ਲਈ ਸਮਰਪਿਤ ਹੈ ।