ਓਪਨ ਜੇਲ੍ਹ ਦੇ ਰੂਪ ‘ਚ ਵਰਤਿਆ ਜਾਵੇਗਾ ਗੋਧੇਵਾਲਾ ਸਟੇਡੀਅਮ ,ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਰੱਖਿਆ ਜਾਵੇਗਾ ਇਸ ਓਪਨ ਜੇਲ੍ਹ ‘ਚ:ਜਿਲ੍ਹਾ ਮੈਜਿਸਟ੍ਰੇਟ
ਮੋਗਾ 7 ਅਪ੍ਰੈਲ:(ਜਸ਼ਨ):ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਵੱਲੋ ਜ਼ਿਲ੍ਹੇ ਵਿੱਚ ਕਰੋਨਾ ਦੀ ਚੇਨ ਨੂੰ ਤੋੜਨ ਅਤੇ ਇਸਦੇ ਪ੍ਰਭਾਵ ਨੂੰ ਘੱਟ ਕਰਨ ਲਈ ਜ਼ਿਲ੍ਹੇ ਵਿੱਚ ਕਰਫਿਊ ਦੇ ਹੁਕਮ ਕਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਮੋਗਾ ਨੇ ਦੱਸਿਆ ਕਿ ਕਰਫਿਊ ਦੇ ਬਾਵਜੂਦ ਅਜੇ ਵੀ ਕੁਝ ਲੋਕਾਂ ਵੱਲੋ ਘਰਾਂ ਵਿੱਚ ਬੈਠਣ ਦੀ ਬਿਜਾਏ ਘਰਾਂ ਦੇ ਬਾਹਰ ਝੁੰਡ ਬਣਾ ਕੇ ਖੜ੍ਹਿਆ ਜਾਂਦਾ ਹੇ ਅਤੇ ਬਜਾਰਾਂ ਵਿੱਚ ਬੇਲੋੜੀ ਮੂਵਮੈਟ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਹ ਲੋਕ ਕਰਫਿਊ ਅਤੇ ਸਮਾਜਿਕ ਦੂਰੀ ਦੀ ਹਦਾਇਤੀ ਨੂੰ ਭੰਗ ਕਰਦੇ ਹੋਏ ਕਰੋਨਾ ਵਾਇਰਸ ਦੀ ਬਿਮਾਰੀ ਨੁੰ ਤੇਜ਼ੀ ਨਾਲ ਫੈਲਣ ਦਾ ਸੱਦਾ ਦੇ ਰਹੇ ਹਨ ਅਜਿਹੇ ਲੋਕਾਂ ਲਈ ਘਰ ਅੰਦਰ ਰਹਿਣਾ ਬਹੁਤ ਜਰੂਰੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਵੱਲੋ ਦੀ ਐਪੀਡੈਮਿਕ ਡਿਜੀਜ ਅੇੈਕਟ 1897 ਅਤੇ ਫੌਜਦਾਰੀ ਜਾਬਤਾ ਦੀ ਧਾਰਾ 144 ਤਹਿਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਲੋਕ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹੇ ਵਿਅਕਤੀਆਂ ਦੀ ਬੇਲੋੜੀ ਮੂਵਮੈਟ ਨੂੰ ਰੋਕਣ ਲਈ ਗੋਧੇਵਾਲਾ ਸਟੇਡੀਅਮ, ਜੀ.ਟੀ. ਰੋਡ ਮੋਗਾ ਨੂੰ ਓਪਨ ਜੇਲ੍ਹ ਦੇ ਰੂਪ ਵਿੱਚ ਵਰਤੇ ਜਾਣ ਦੇ ਹੁਕਮ ਦਿੱਤੇ ਗਏ ਹਨ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਹਦਾਇਤ ਕੀਤੀ ਹੈ ਕਿ ਜਿਹੜਾ ਵਿਅਕਤੀ ਕਰਫਿਊ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਉਸ ਨੂੰ ਇਸ ਓਪਨ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਵੇਗਾ।