ਵਿਧਾਇਕ ਡਾ: ਹਰਜੋਤ ਕਮਲ ਦੀ ਟੀਮ ਵਾਰਡ ਨੰਬਰ 17 ‘ਚ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਪਹੁੰਚਾਉਣ ਲਈ ਨਿਭਾਅ ਰਹੀ ਹੈ ਸੇਵਾਵਾਂ

ਮੋਗਾ,5 ਅਪਰੈਲ (ਜਸ਼ਨ) : ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀਆਂ ਨੂੰ ਕਰੋਨਾ ਦੇ ਕਹਿਰ ਤੋਂ ਬਚਾਉਣ ਲਈ ਲਗਾਏ ਗਏ ਕਰਫਿਊ ਦੌਰਾਨ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਵਿਧਾਇਕ ਡਾ: ਹਰਜੋਤ ਕਮਲ ਦੀ ਟੀਮ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਪਹੁੰਚਾਉਣ ਦੇ ਨਾਲ ਨਾਲ ਸੈਨੇਟਾਈਜੇਸ਼ਨ ਦੀਆਂ ਸਰਗਰਮੀਆਂ ਚਲਾ ਕੇ ਲੋਕਾਂ ਨੂੰ ਹਰ ਤਰਾਂ ਦੀ ਰਾਹਤ ਦੇਣ ਲਈ ਆਪਣੇ ਫਰਜ਼ ਨਿਭਾਅ ਰਹੀ ਹੈ। ਇਸੇ ਲੜੀ ਤਹਿਤ ਵਾਰਡ ਨੰਬਰ 17 ਤੋਂ ਕਾਂਗਰਸੀ ਆਗੂ ਦਵਿੰਦਰ ਸ਼ਰਮਾ ਨੇ ਪੰਜਾਬ ਸਰਕਾਰ ਵੱਲੋਂ ਭੇਜਿਆ ਰਾਸ਼ਨ ਲੋੜਵੰਦ ਲੋਕਾਂ ਤਾਈਂ ਵੰਡਣ ਦੀ ਸੇਵਾ ਨਿਭਾਈ । ਇਸ ਮੌਕੇ ਉਹਨਾਂ ਨਾਲ ਸਹਿਯੋਗ ਕਰਨ ਵਾਲਿਆਂ ਵਿਚ ਅਸ਼ੋਕ ਕੁਮਾਰ ,ਗੌਰਵ ਖੁਰਾਣਾ,ਧੀਰਜ ਸ਼ਰਮਾ,ਅਵਤਾਰ ਸਿੰਘ ਨੈਸਲੇ ,ਨਰੇਸ਼ ਅਰੋੜਾ ਅਤੇ ਸਮਾਜ ਸੇਵੀ ਰਾਕੇਸ਼ ਸਿਤਾਰਾ ਸ਼ਾਮਲ ਸਨ,ਜਿਹਨਾਂ ਨੇ ਘਰ ਘਰ ਰਾਸ਼ਨ ਪਹੁੰਚਾਇਆ।


