ਤਸਵੀਰ ਸਿੰਘ ਭੋਲਾ ਨੇ ਕੋਟਲਾ ਮੇਹਰ ਸਿੰਘ ਵਾਲਾ ‘ਚ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਘਰੇਲੂ ਰਾਸ਼ਨ

ਬਾਘਾਪੁਰਾਣਾ,4 ਅਪ੍ਰੈਲ (ਰਾਜਿੰਦਰ ਸਿੰਘ ਕੋਟਲਾ): ਬਾਘਾਪੁਰਾਣਾ ਦੇ ਪਿੰਡ ਕੋਟਲਾ ਮੇਹਰ ਸਿੰਘ ਵਾਲਾ ਵਿਖੇ ਲੱਗੇ ਕਰੋਨਾ ਕਰਿਫਊ ਦੇ ਮੱਦੇਨਜ਼ਰ ਰੋਜ਼ਗਾਰ ਨਾ ਹੋਣ ਕਰਕੇ ਦੋ ਡੰਗ ਦੀ ਰੋਜ਼ੀ-ਰੋਟੀ ਦਾ ਇੰਤਜਾਮ ਵੀ ਔਖਾ ਹੋਇਆ ਪਿਆ ਹੈ ਜਿਸ ਲਈ ਕਾਂਗਰਸ ਦੇ ਸੀਨੀਅਰ ਆਗੂ ਤਸਵੀਰ ਸਿੰਘ ਭੋਲਾ ਤੇ ਸ਼ਰਨ ਸਿੰਘ ਢਿੱਲੋਂ ਦੀ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਵੰਡਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਸਵੀਰ ਸਿੰਘ ਭੋਲਾ ਤੇ ਸ਼ਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਨਿਰਦੇਸ਼ ਹਨ ਕਿਸੇ  ਵੀ ਪਿੰਡ ਜਾਂ ਸ਼ਹਿਰ ਵਿੱਚ ਲੋੜਵੰਦ ਗਰੀਬ ਪਰਿਵਾਰ ਨਹੀਂ ਰਹਿਣਾ ਚਾਹੀਦਾ ਜੋ ਭੁੱਖਾ ਸੌਵੇਂ । ਉਨ੍ਹਾਂ ਹੋਰਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪਣੇ ਵਿਤ ਮੁਤਾਬਕ ਲੋੜਵੰਦਾਂ ਦੀ ਮਦਦ ਕਰਨ।  ਇਸ ਮੋਕੇ ‘ਤੇ ਬੀ ਡੀ ਪੀ ਓ ਅਮਿਤ ਕੁਮਾਰ,ਪਟਵਾਰੀ  ਲਖਵੀਰ ਸਿੰਘ,ਸੈਕਟਰੀ ਬੇਅੰਤ ਸਿੰਘ, ਜੀ ਓ ਜੀ ਜਸਵੀਰ ਸਿੰਘ,ਸੁਖਦੇਵ ਸਿੰਘ,ਜਗਤਾਰ ਸਿੰਘ,ਗੁਲਵੰਤ ਸਿੰਘ,ਅਮਰਜੀਤ ਸਿੰਘ,ਦਰਸ਼ਨ ਸਿੰਘ,ਮਨਜੀਤ ਸਿੰਘ,ਚੰਨਣ ਸਿੰਘ ਆਦਿ ਹਾਜ਼ਰ ਸਨ।