ਕਾਂਗਰਸ ਦੇ ਨੌਜਵਾਨ ਆਗੂ ਸਾਹਿਲ ਅਰੋੜਾ ਦੀ ਅਗਵਾਈ ‘ਚ ਵਾਰਡ ਨੰਬਰ 41 ਦੀ ਸੈਨੇਟਾਈਜੇਸ਼ਨ ਕਰਵਾਈ

ਮੋਗਾ,4 ਅਪਰੈਲ (ਜਸ਼ਨ): ਦੇਸ਼ ਵਾਸੀਆਂ ਦੇ ਜੀਵਨ ਅਤੇ ਉਹਨਾਂ ਦੇ ਬੱਚਿਆਂ ਦੀਆਂ ਜਾਨਾਂ ਬਚਾਉਣ ਦੀ ਚੁਣੌਤੀ ਨੂੰ ਸਵੀਕਾਰ ਕਰਨਾ ਹੀ ਦੇਸ਼ਭਗਤੀ ਹੈ ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਦੇ ਨੌਜਵਾਨ ਆਗੂ ਸਾਹਿਲ ਅਰੋੜਾ ਨੇ ਵਾਰਡ ਨੰਬਰ 41 ਵਿਚ ਸੈਨੇਟਾਈਜੇਸ਼ਨ ਮੁਕੰਮਲ ਕਰਨ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਕਰੋਨਾ ਵਾਇਰਸ ਦੇ ਹਮਲੇ ਕਾਰਨ ਸਾਡੇ ਦੇਸ਼ ਲਈ ਇਹ ਪ੍ਰੀਖਿਆ ਦਾ ਘੜੀ ਹੈ ਪਰ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਦੇ ਲੋਕਾਂ ਨੂੰ ਕਰੋਨਾ ਦੇ ਕਹਿਰ ਤੋਂ ਸੁਰੱਖਿਅਤ ਰੱਖਣ ਲਈ ਤੈਅ ਕੀਤੀ ਰਣਨੀਤੀ ਤਹਿਤ ਸੈਨੇਟਾਈਜੇਸ਼ਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਸਾਹਿਲ ਨੇ ਆਖਿਆ ਕਿ ਵਾਰਡ ਦੇ ਹਰ ਗਲੀ ਕੂਚੇ ਅਤੇ ਸ਼ੱਕੀ ਸਥਾਨਾਂ ’ਤੇ ਕੀਟਾਣੂੰਨਾਸ਼ਕ ਰਸਾਇਣ ਦੀ ਸਪਰੇਅ ਕੀਤੀ ਜਾ ਚੁੱਕੀ ਹੈ। ਇਸ ਮੌਕੇ ਉਹਨਾਂ ਨਾਲ ਤਰੁਨ ਸਿੰਗਲਾ,ਉਪਿੰਦਰ ਮਿੱਤਲ,ਸ਼ੁਭਮ ਮਿੱਤਲ,ਅਭਿਸ਼ੇਕ ਬਾਂਸਲ,ਲਲਿਤ ਕੁਮਾਰ ਵਿੱਜ ,ਰਾਘਵ ਸੇਠੀ,ਸ਼ੁਭਮ ਆਹੂਜਾ,ਸਚਿਨ ਅਗਰਵਾਲ ਅਤੇ ਵਾਰਡ ਦੇ ਸਮਾਜਸੇਵੀ ਹਾਜ਼ਰ ਸਨ।


