ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸ਼ਰਮਾ ਨਾਟੀ ਨੇ ਪਿੰਡ ਦੱਦਾਹੂਰ ਦੇੇ ਲੋੜਵੰਦਾਂ ਦੇ ਘਰਾਂ ਤੱਕ ਪਹੁੰਚਾਇਆ ਰਾਸ਼ਨ

Tags: 

ਮੋਗਾ,3 ਅਪਰੈਲ(ਜਸ਼ਨ): ਕਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਲੌਕ ਡਾਊਨ ਨੂੰ ਸਫ਼ਲ ਕਰਨ ਲਈ ਜਿੱਥੇ ਪੰਜਾਬ ਸਰਕਾਰ ਸੁਹਿਰਦ ਯਤਨ ਕਰ ਰਹੀ ਹੈ ਉੱਥੇ ਕਾਂਗਰਸ ਦੇ ਜੁਝਾਰੂ ਵਰਕਰ ਵਲੰਟੀਅਰ ਦੇ ਤੌਰ ਆਪਣੇ ਆਪਣੇ ਹਲਕੇ ਦੇ ਵਿਧਾਇਕਾਂ ਦੀ ਅਗਵਾਈ ਵਿਚ ਲੌਕ ਡਾਊਨ ਨੂੰ ਸਫ਼ਲ ਕਰਨ ਵਿਚ ਯਗਦਾਨ ਪਾ ਰਹੇ ਹਨ। ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵੀ ਅਜਿਹੇ ਇਲਾਕਿਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਉਹਨਾਂ ਦੇ ਘਰਾਂ ਵਿਚ ਹੀ ਰਾਸ਼ਨ ਦੇਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਇਸੇ ਤਰਾਂ ਰਾਸ਼ਨ ਵੰਡ ਮੁਹਿੰਮ ਮੋਗਾ ਜ਼ਿਲ੍ਹੇ ਦੇ ਪਿੰਡ ਦੱਦਾਹੂਰ ਵਿਖੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸ਼ਰਮਾ ਨਾਟੀ ਦੀ ਦੇਖ ਰੇਖ ਹੇਠ ਚਲਾਈ ਜਾ ਰਹੀ ਹੈ ਜੋ ਘਰ ਘਰ ਜਾ ਕੇ ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਹਨ । ਇਸ ਮੁਹਿੰਮ ਨੂੰ ਸਫ਼ਲ ਕਰਨ ਲਈ ਭੁਪਿੰਦਰ ਸ਼ਰਮਾ ਨਾਟੀ ਦੇ ਨਾਲ ਸਤਪਾਲ ਕੌਰ ਸਰਪੰਚ ,ਸਨਦੀਪ ਸਿੰਘ ਪੰਚ,ਚਮਕੌਰ ਸਿੰਘ ,ਹਰਜਿੰਦਰ ਕੁਮਾਰ,ਰੂਪ ਲਾਲ ,ਰਵੀ ਕੁਮਾਰ ਅਤੇ ਪਿੰਡ ਵਾਸੀਆਂ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਮੌਕੇ ਭੁਪਿੰਦਰ ਸ਼ਰਮਾ ਨਾਟੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਉਹ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੌਰਾਨ ਲੋਕਾਂ ਨੂੰ ਹਰ ਤਰਾਂ ਦੀ ਸਹੂਲਤ ਕਰਵਾਉਣ ਦੇ ਯਤਨ ਕਰ ਰਹੇ ਹਨ।