ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਯੂਥ ਆਗੂ ਬਿਕਰਮ ਬਿੱਲਾ ਦੇ ਗ੍ਰਹਿ ਪਹੁੰਚ ਕੇ ਸਮੁੱਚੇ ਪਰਿਵਾਰ ਵੱਲੋਂ ਲੋੜਵੰਦਾਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਕੀਤੀ ਸ਼ਲਾਘਾ

Tags: 

ਕੋਟਈਸੇ ਖਾਂ,2 ਅਪਰੈਲ (ਜਸ਼ਨ) : ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਖ ਵੱਖ ਪਿੰਡਾਂ ਦੇ ਕਾਂਗਰਸੀ ਆਗੂ ਲੋੜਵੰਦਾਂ ਨੂੰ ਕਰਫਿਊ ਦੌਰਾਨ ਰਾਸ਼ਨ ,ਦਵਾਈਆਂ ਅਤੇ ਹੋਰ ਲੋੜੀਂਦੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ । ਕੋਟਈਸੇ ਖਾਂ ਇਲਾਕੇ ਦੇ ਨੌਜਵਾਨ ਆਗੂ ਬਿਕਰਮ ਬਿੱਲਾ ਵੱਲੋਂ ਜਿੱਥੇ ਆਪਣੇ ਘਰ ਵਿਚ ਹੀ ਲੰਗਰ ਅਤੇ ਹੋਰ ਖਾਣ ਵਾਲੀਆਂ ਵਸਤਾਂ ਤਿਆਰ ਕੀਤੀਆਂ ਜਾ ਰਹੀਆਂ ਉੱਥੇ ਇਹ ਖਾਧ ਪਦਾਰਥ ਲੋੜਵੰਦ ਲੋਕਾਂ ਦੇ ਨਾਲ ਨਾਲ ਕਰਮਸ਼ੀਲ ਯੋਧਿਆਂ ਵਾਂਗ ਸੇਵਾ ਨਿਭਾਅ ਰਹੇ ਪੁਲਿਸ ਦੇ ਨੌਜਵਾਨਾਂ ਨੂੰ ਵੀ ਮੁਹੱਈਆ ਕਰਵਾਏ ਜਾ ਰਹੇ ਹਨ।

ਇਸ ਲੰਗਰ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਘਰਾਂ ਵਿਚ ਤੜੇ ਬੱਚਿਆਂ ਦਾ ਮਨੋਬਲ ਬਣਾਈ ਰੱਖਣ ਲਈ ਬਰਗਰ ਅਤੇ ਹੋਰ ਸਵਾਦਿਸ਼ਟ ਭੋਜਨ ਤਿਆਰ ਕਰਕੇ ਬੱਚਿਆਂ ਨੂੰ ਦਿੱਤਾ ਜਾ ਰਿਹਾ ਹੈ। ਬਿਕਰਮ ਬਿੱਲਾ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਥਾਪੜਾ ਦੇਣ ਵਾਸਤੇ ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਵਿਸ਼ੇਸ਼ ਤੌਰ ’ਤੇ ਉਹਨਾਂ ਦੇ ਗ੍ਰਹਿ ਵਿਖੇ ਪਹੰੁਚੇ ਅਤੇ ਬਿਕਰਮ ਵੱਲੋਂ ਕੀਤੇ ਜਾ ਰਹੇ ਨੇਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਉਸ ਦੀ ਸਮੁੱਚੀ ਟੀਮ ਦਾ ਹੌਸਲਾ ਵਧਾਇਆ।