ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਦੀ ਅਗਵਾਈ ‘ਚ ਵਾਰਡ ਨੰਬਰ 5 ਦੇ ਲੋੜਵੰਦਾਂ ਨੂੰ ਵੰਡਿਆ ਰਾਸ਼ਨ

Tags: 

ਮੋਗਾ,2 ਅਪਰੈਲ (ਜਸ਼ਨ) : ‘‘ਕਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਕਰਫਿਊ ਨੂੰ ਸਫ਼ਲ ਕਰਨ ਅਤੇ ਇਸ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਜਿਸ ਮਕਸਦ ਲਈ ਇਹ ਕਰਫਿਊ ਲਗਾਇਆ ਗਿਆ ਹੈ ਉਹ ਪੂਰੀ ਤਰਾਂ ਸਫ਼ਲ ਰਹੇ ਇਸ ਕਰਕੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਨਾਲ ਲੋੜਵੰਦਾਂ ਨੂੰ ਘਰ ਘਰ ਜਾ ਕੇ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੁਗਰਾਜ ਸਿੰਘ ਜੱਗਾ ਨੇ ਵਾਰਡ ਨੰਬਰ 5 ‘ਚ ਕੱਚਾ ਦੁਸਾਂਝ ਰੋਡ ਨੇੜਲੇ ਲੋੜਵੰਦ ਘਰਾਂ ‘ਚ ਰਾਸ਼ਨ ਮੁਹੱਈਆ ਕਰਵਾਉਣ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨਾਲ ਵਿਨੋਦ ਸ਼ਰਮਾ ,ਵੀਨਾ ਸ਼ਰਮਾ ,ਬੱਬੂ ਗਿੱਲ,ਲਖਵੀਰ ਗਿੱਲ ,ਟੋਨੀ ਅਤੇ ਹੋਰ ਵਾਰਡ ਵਾਸੀ ਹਾਜ਼ਰ ਸਨ। ਜੱਗਾ ਰੌਲੀ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੂਰਅੰਦੇਸ਼ੀ ਸਦਕਾ ਸੂਬੇ ਵਿਚ ਲੱਗੇ ਕਰਫਿਊ ਦੌਰਾਨ ਲੋਕਾਂ ਨੂੰ ਜ਼ਰੂਰੀ ਵਸਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ । ਉਹਨਾਂ ਕਿਹਾ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸਿਰਤੋੜ ਯਤਨਾਂ ਉਪਰੰਤ ਸਰਕਾਰੀ ਹਸਪਤਾਲ ਵਿਚ ਚਾਰ ਨਵੇਂ ਵੈਂਟੀਲੇਟਰ ਲਿਆਉਣ ਨਾਲ ਕਿਸੇ ਵੀ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਡਾਕਟਰਾਂ ਦਾ ਮਨੋਬਲ ਵਧਿਆ ਹੈ ।